ਲੁਧਿਆਣਾ:ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਦੇ ਸਾਊਥ ਸਿਟੀ ਦੀ ਪੰਚਸ਼ੀਲ ਕਲੋਨੀ ਵਿੱਚ ਕੋਰੀਅਰ ਡਿਲੀਵਰੀ ਕਰਨ ਆਏ ਨੌਜਵਾਨ ਅੰਕੁਸ਼ ਸ਼ਰਮਾ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪੰਚਸ਼ੀਲ ਕਲੋਨੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਜਾਂਚ ਸੁਰੂ ਕਰ ਦਿੱਤੀ ਹੈ। Delivery boy beaten up in Panchsheel Colony
ਕੋਰੀਅਰ ਦੇਣ ਆਏ ਕਰਨ ਅੰਕੁਸ਼ ਨੇ ਦੱਸੀ ਪੂਰੀ ਘਟਨਾ :-ਇਸ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੋਰੀਅਰ ਦੇਣ ਆਏ ਅੰਕੁਸ਼ ਸ਼ਰਮਾ ਨੇ ਦੱਸਿਆ ਕਿ ਉਹ ਬਲੂ ਡਾਟ ਕੰਪਨੀ ਵਿੱਚ ਕੋਰੀਅਰ ਪਾਰਸਲ ਡਿਲਵਰੀ ਦਾ ਕੰਮ ਕਰਦਾ ਹੈ, ਜਦੋਂ ਉਹ ਲੁਧਿਆਣਾ ਦੀ ਸਾਊਥ ਸਿਟੀ ਵਿੱਚ ਸਥਿਤ ਪੰਚਸ਼ੀਲ ਕਲੋਨੀ ਵਿੱਚ ਪਾਰਸਲ ਦੇ ਕੇ ਜਾਣ ਲੱਗਾ ਤਾਂ ਹਰਸ਼ਦੀਪ ਸਿੰਘ ਸੋਢੀ ਨੇ ਪਾਰਸਲ ਵਾਪਿਸ ਕਰਨ ਨੂੰ ਕਿਹਾ ਅਤੇ ਪੈਸੇ ਵਾਪਿਸ ਮੰਗਣ ਲੱਗ ਪਿਆ। ਜਦੋਂ ਮੈਂ ਉਸਨੂੰ ਕੰਪਨੀ ਦੇ ਨਿਯਮ ਮੁਤਾਬਿਕ ਪੈਸੇ ਦੇਣ ਤੋਂ ਮਨ੍ਹਾ ਕੀਤਾ, ਉਸਨੇ ਆਪਣੇ ਕੁੱਝ ਸਾਥੀਆਂ ਨੂੰ ਬੁੱਲਾ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ।
ਅੰਕੁਸ਼ ਸ਼ਰਮਾ ਨੇ ਮਦਦ ਲਈ ਵੱਡੇ ਭਰਾ ਨੂੰ ਬੁਲਾਇਆ ਸੀ:-ਅੰਕੁਸ਼ ਸ਼ਰਮਾ ਨੇ ਕਿਹਾ ਇਸ ਘਟਨਾ ਦੌਰਾਨ ਮਦਦ ਲਈ ਆਪਣੇ ਵੱਡੇ ਭਰਾ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਮੇਰੇ ਭਰਾ ਨੂੰ ਫੜ੍ਹ ਲਿਆ ਅਤੇ ਲੋਹੇ ਦੀ ਰੋਡ ਤੇ ਬੇਸਵਾਲਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸਦੀ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਇਸ ਦੌਰਾਨ ਅੰਕੁਸ਼ ਸ਼ਰਮਾ ਨੇ ਕਿਹਾ ਉਨ੍ਹਾਂ ਮੇਰੇ ਭਰਾ ਨੂੰ ਇਨ੍ਹਾਂ ਕੁੱਟਿਆ ਕਿ ਉਸ ਦੀ ਬਾਹ ਤੋੜ ਦਿੱਤੀ, ਜਿਸਦਾ ਇਲਾਜ ਇਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।