ਲੁਧਿਆਣਾ:ਪੰਜਾਬ 'ਚ ਵਿਦੇਸ਼ ਜਾਣ ਦੇ ਨਾਂ 'ਤੇ ਨੌਜਵਾਨਾਂ ਨਾਲ ਅਕਸਰ ਧੋਖੇ ਹੋ ਰਹੇ ਹਨ, ਇਸ ਤਰ੍ਹਾਂ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਇਹ ਧੋਖਾ ਉਹ ਕੁੜੀਆਂ ਕਰ ਰਹੀਆਂ ਹਨ, ਜੋ ਨੌਜਵਾਨਾਂ ਦੇ ਪੈਸਿਆਂ ਨਾਲ ਪਹਿਲਾਂ ਤਾਂ ਵਿਦੇਸ਼ 'ਚ ਸੈਟਲ ਹੋ ਜਾਂਦੀਆਂ ਹਨ ਅਤੇ ਫਿਰ ਉਨ੍ਹਾਂ ਦੇ ਨੰਬਰ ਤੱਕ ਬਲੌਕ ਕਰ ਦਿੰਦੀਆਂ ਹਨ। ਕੁੱਝ ਅਜਿਹਾ ਹੀ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਇਕ ਪੰਜਾਬੀ ਨੌਜਵਾਨ ਨਾਲ ਹੋਇਆ। ਉਕਤ ਨੌਜਵਾਨ ਇਕ ਕੁੜੀ ਦੇ ਪਿਆਰ 'ਚ ਇੰਨਾ ਪਾਗਲ ਹੋ ਗਿਆ ਕਿ ਉਸ ਨੇ ਸਾਰਾ ਪੈਸਾ ਖਰਚ ਕਰ ਕੇ ਉਸ ਨੂੰ ਕੈਨੇਡਾ ਭੇਜਿਆ। ਜਦੋਂ ਕੁੜੀ ਕੈਨੇਡਾ 'ਚ ਪੂਰੀ ਤਰ੍ਹਾਂ ਸੈੱਟ ਹੋ ਗਈ ਤਾਂ ਉਸ ਨੇ ਨੌਜਵਾਨ ਨਾਲ ਵਿਆਹ ਕਰਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਨੂੰ ਬਹੁਤ ਵੱਡਾ ਝਟਕਾ ਲੱਗਾ ਅਤੇ ਉਹ ਜ਼ਿਲ੍ਹੇ ਦੀ ਕਚਹਿਰੀ ਵਿੱਚ ਬਣੇ ਜਲ ਵਿਭਾਗ ਵਿੱਚ ਬਣੀ ਟੈਂਕੀ ਚੜ ਗਿਆ ਜਿਸ ਅਤੇ ਉਸਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਜਿਸ ਨੂੰ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਭਰੋਸਾ ਦੇਣ ਤੋਂ ਬਾਅਦ ਹਰਪ੍ਰੀਤ ਸਿੰਹ ਨੂੰ ਹੇਠਾਂ ਉਤਾਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਨੌਜਵਾਨ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਵਿਦੇਸ਼ ਜਾਣ ਦਾ 10 ਲੱਖ ਰੁਪਏ ਦਾ ਖਰਚਾ ਕਰਵਾ ਕੇ ਵਿਦੇਸ਼ ਗਈ ਸੀ ਲੜਕੀ ਹਰਪ੍ਰੀਤ ਕੌਰ ਕੈਨੇਡਾ ਵਿੱਚ ਜਾ ਕੇ ਵਿਆਹ ਕਰਵਾਉਣ ਤੋਂ ਮੁੱਕਰ ਗਈ।
ਨੌਜਵਾਨ ਨੂੰ ਨਜ਼ਦੀਕ ਦੇ ਹਸਪਤਾਲ ਭੇਜਿਆ:ਜਿਸ ਨੂੰ ਲੈ ਕੇ ਲਗਾਤਾਰ ਚੱਕਰ ਲਗਾਉਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਅਤੇ ਨੌਜਵਾਨ ਹਰਪ੍ਰੀਤ ਸਿੰਘ ਟੈਂਕੀ ਉੱਪਰ ਚੜ ਗਿਆ ਅਤੇ ਇਨਸਾਫ ਦੀ ਮੰਗ ਕਰ ਰਿਹਾ ਸੀ। ਇਸੇ ਦੌਰਾਨ ਪੁਲਿਸ ਦੇ ਸੀਨੀਅਰ ਅਫਸਰ ਸੁਭਮ ਅਗਰਵਾਲ ਨੇ ਕਿਹਾ ਕਿ ਨੌਜਵਾਨ ਨੂੰ ਨਜ਼ਦੀਕ ਦੇ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਨੂੰ ਇੱਦਾਂ ਦਾ ਕਦਮ ਨਹੀਂ ਚੁੱਕਣਾ ਚਾਹੀਦਾ ਸੀ। ਉਨ੍ਹਾਂ ਨੇ ਨੌਜਵਾਨ ਨੂੰ ਸਲਾਹ ਦਿੱਤੀ ਕਿ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਸੀਨੀਅਰ ਅਫਸਰਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।