ਲੁਧਿਆਣਾ:ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਵਿੱਚ ਅੱਜ ਉਸ ਵੇਲੇ ਮਾਹੌਲ ਸਹਿਮ ਗਿਆ ਜਦੋਂ ਇਕ ਪ੍ਰਵਾਸੀ ਮਹਿਲਾ ਵੱਲੋਂ ਟੀਵੀ ਮਕੈਨਿਕ ਜਸਬੀਰ ਸਿੰਘ ਦੇ ਉਤੇ ਤੇਜ਼ਾਬ ਸੁੱਟ ਦਿੱਤਾ। ਜਦੋਂ ਮਹਿਲਾ ਨੇ ਤੇਜ਼ਾਬ ਸੁੱਟਿਆ ਉਸ ਵੇਲੇ ਪੀੜਤ ਦੁਕਾਨ ਦੇ ਵਿੱਚ ਕੰਮ ਕਰ ਰਿਹਾ ਸੀ। ਜਿਸ ਤੋਂ ਬਾਅਦ ਮਹਿਲਾਂ ਨੇ ਸਿੱਧਾ ਉਸਦੇ ਮੂੰਹ ਤੇ ਤੇਜਾਬ ਸੁੱਟਿਆ ਇਸ ਨਾਲ ਉਸ ਦੇ ਚਿਹਰੇ ਤੇ ਤੇਜ਼ਾਬ ਪਿਆ ਅਤੇ ਪਿੱਠ ਤੇ ਤੇਜਾਬ ਪਿਆ ਹੈ।
A woman threw acid on Jamalpur TV mechanic in Ludhiana ਇਸੇ ਦੌਰਾਨ ਪੀੜਿਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਰੰਜ਼ਿਸ਼ ਨਹੀਂ ਹੈ। ਤੇਜ਼ਾਬ ਸੁੱਟਣ ਵਾਲੀ ਮਹਿਲਾ 33 ਫੁੱਟ ਰੋਡ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਮਹਿਲਾ ਪਰਵਾਸੀ ਹੈ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ।
ਇਸ ਤੋਂ ਅੱਗੇ ਪੀੜਤ ਦੇ ਭਰਾ ਨੇ ਇਨਸਾਫ਼ ਦੀ ਮੰਗ ਕੀਤੀ ਹੈ ਉਸ ਨੇ ਕਿਹਾ ਕਿ ਉਸ ਦੇ ਭਰਾ ਜਸਬੀਰ ਸਿੰਘ ਦੀ ਉਮਰ ਲਗਭਗ 53 ਸਾਲ ਦੀ ਹੈ ਅਤੇ ਉਸ ਨੂੰ ਫੋਨ ਕਰਕੇ ਇਹ ਦੱਸਿਆ ਗਿਆ ਕਿ ਜਸਬੀਰ ਤੇ ਤੇਜ਼ਾਬ ਸੁੱਟ ਦਿੱਤਾ ਹੈ। ਉਹਨਾਂ ਕਿਹਾ ਕਿ ਮਹਿਲਾ ਗਾਹਕ ਬਣ ਕੇ ਆਈ ਸੀ, ਜਦੋਂ ਉਸ ਨੇ ਇਹ ਕੰਮ ਕੀਤਾ।
ਉਨ੍ਹਾਂ ਕਿਹਾ ਕਿ ਮੇਰੇ ਭਰਾ ਦੀਆਂ ਅੱਖਾਂ ਵਿਚ ਤੇਜਾਬ ਪੈ ਗਿਆ ਹੈ ਡਾਕਟਰ ਕਹਿ ਰਹੇ ਹਨ ਕਿ ਉਸ ਦੀਆਂ ਅੱਖਾਂ ਕਾਫ਼ੀ ਡੇਮੇਜ ਹੋਈਆਂ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਨੇੜੇ ਤੇੜੇ ਦੇ ਲੋਕ ਵੀ ਇਕੱਠੇ ਹੋ ਗਏ। ਇਸ ਸਬੰਧੀ ਜਦੋਂ ਪੁਲਿਸ ਨੂੰ ਫੋਨ ਕਰਕੇ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ:Transport Tender Scam : ਸਾਬਕਾ ਕੈਬਨਿਟ ਮੰਤਰੀ ਆਸ਼ੂ ਦੇ ਕਰੀਬੀ ਸੰਨੀ ਭੱਲਾ ਨੂੰ ਕੀਤਾ ਰਿਹਾਅ