ਲੁਧਿਆਣਾ: ਲੁਧਿਆਣਾ ਫਿਰੋਜ਼ਪੁਰ ਨੇੜੇ ਇੱਕ ਦਿਲ ਦਿਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਮੁੱਖ ਮਾਰਗ 'ਤੇ ਸੀਟੀ ਯੂਨੀਵਰਸਿਟੀ ਨੇੜੇ ਲੁਟੇਰਿਆਂ ਨੇ 9 ਲੱਖ ਦੀ ਵੱਡੀ ਰਕਮ ਲੁੱਟਣ ਤੋਂ ਬਾਅਦ ਟਰੱਕ ਡਰਾਈਵਰ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਇੰਦਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਲੰਡੇਕੇ (ਜ਼ਿਲ੍ਹਾ ਮੋਗਾ )ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਡਰਾਈਵਰ ਇੰਦਰਜੀਤ ਸਿੰਘ ਜ਼ਿਲ੍ਹਾ ਮੋਗਾ ਤੋਂ ਮੰਡੀ ਗੋਬਿੰਦਗੜ੍ਹ ਗਿਆ ਸੀ ਅਤੇ ਆਪਣੀ ਸਕਰੈਪ ਨਾਲ ਭਰੀ ਗੱਡੀ ਖਾਲੀ ਕਰਨ ਤੋਂ ਬਾਅਦ ਕਰੀਬ 9 ਲੱਖ ਰੁਪਏ ਲੈ ਕੇ ਵਾਪਸ ਜਾ ਰਿਹਾ ਸੀ। ਇਸ ਦੌਰਾਨ ਸਿਟੀ ਯੂਨੀਵਰਸਿਟੀ ਨਜ਼ਦੀਕ ਕੁੱਝ ਲੁਟੇਰਿਆਂ ਨੇ ਟਰੱਕ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸਦਾ ਕਤਲ ਕਰ ਦਿੱਤਾ।
ਮ੍ਰਿਤਕ ਡਰਾਇਵਰ ਦੀ ਪੁਰਾਣੀ ਤਸਵੀਰ ਇਸ ਮਾਮਲੇ ਦੀ ਖ਼ਬਰ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ। ਗੱਲਬਾਤ ਕਰਦਿਆਂ ਚੌਂਕੀ ਇੰਚਾਰਜ ਬੱਸ ਅੱਡਾ ਜਗਰਾਓਂ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਦ ਓਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਲ ਦਾ ਜਇਜ਼ਾ ਲਿਆ। ਨੇੜੇ ਦੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਤੋਂ ਕੁੱਝ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਦੌਰਾਨ ਪਾਇਆ ਕਿ ਇੱਕ ਬੰਦਾ ਜੋ ਕਿ ਮੋਗਾ ਦਾ ਹੀ ਰਹਿਣ ਵਾਲਾ ਹੈ ਜਿਸ ਦਾ ਨਾਮ ਭੱਲਾ ਦੱਸਿਆ ਜਾ ਰਿਹਾ ਹੈ, ਪਹਿਲਾਂ ਹੀ ਮ੍ਰਿਤਕ ਇੰਦਰਜੀਤ ਦੇ ਸੰਪਰਕ ‘ਚ ਸੀ। ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਉਸ ਨਾਲ ਹੋਰ ਕੌਣ ਕੌਣ ਇਸ ਘਟਨਾ 'ਚ ਸ਼ਾਮਲ ਸੀ। ਪੁਲਿਸ ਦਾ ਕਹਿਣਾ ਕਿ ਜਲਦ ਹੀ ਉਨ੍ਹਾਂ ਵਲੋਂ ਮਾਮਲੇ ਨੂੰ ਹਲ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਵੱਲੋਂ ਐਕਸਾਈਜ਼ ਪਾਲਿਸੀ 'ਚ ਸੋਧ ਦੀ ਸ਼ਲਾਘਾ