ਪੰਜਾਬ

punjab

By ETV Bharat Punjabi Team

Published : Oct 3, 2023, 10:39 PM IST

ETV Bharat / state

Train Derailed Near Mullapur Dakha : ਲੁਧਿਆਣਾ ਦੇ ਮੁੱਲਾਂਪੁਰ ਦਾਖਾ ਨੇੜੇ ਰੇਲਗੱਡੀ ਲੀਹੋਂ ਲੱਥੀ, ਵੱਡਾ ਹਾਦਸਾ ਟਲਿਆ

ਲੁਧਿਆਣਾ ਦੇ ਮੁੱਲਾਂਪੁਰ ਦਾਖਾ ਲਾਗੇ ਇੱਕ ਰੇਲਗੱਡੀ ਪਟੜੀ ਤੋਂ ਉੱਤਰ ਗਈ। ਜਾਣਕਾਰੀ ਮੁਤਾਬਿਕ ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਵਾਲੀਆਂ (Train Derailed Near Mullapur Dakha) ਗੱਡੀਆਂ ਦੇਰੀ ਨਾਲ ਰਵਾਨਾ ਹੋਈਆਂ ਹਨ।

A train derailed near Mullapur Dakha in Ludhiana
Train Derailed Near Mullapur Dakha : ਲੁਧਿਆਣਾ ਦੇ ਮੁੱਲਾਂਪੁਰ ਦਾਖਾ ਨੇੜੇ ਰੇਲਗੱਡੀ ਲੀਹੋਂ ਲੱਥੀ, ਵੱਡਾ ਹਾਦਸਾ ਟਲਿਆ

ਰੇਲਗੱਡੀ ਦੇ ਪਹੀਏ ਲੀਹੋਂ ਲੱਥਣ ਕਾਰਨ ਪਰੇਸ਼ਾਨ ਹੋਏ ਯਾਤਰੀ ਜਾਣਕਾਰੀ ਦਿੰਦੇ ਹੋਏ।

ਲੁਧਿਆਣਾ :ਲੁਧਿਆਣਾ-ਫਿਰੋਜ਼ਪੁਰ ਮਾਰਗ 'ਤੇ ਮੁੱਲਾਂਪੁਰ ਨੇੜੇ ਇੱਕ ਵੱਡਾ ਹਾਦਸਾ ਹੋਣ ਤੋਂ ਉਸ ਵੇਲੇ ਟਲ ਗਿਆ ਜਦੋਂ ਇੱਕ ਮਾਲ ਗੱਡੀ ਦੇ ਪਹੀਏ ਲੀਹੋਂ ਲੱਥ ਗਏ। ਇਸ ਕਾਰਨ ਲੁਧਿਆਣਾ ਤੋਂ ਫਿਰੋਜ਼ਪੁਰ (A train derailed near Mullanpur Dakha) ਰੋਡ ਉੱਤੇ ਜਾਣ ਵਾਲੀਆਂ ਰੇਲਗੱਡੀਆਂ ਦੇ ਸਮੇਂ ਵਿੱਚ ਤਬਦੀਲੀ ਕਰਨੀ ਪਈ ਅਤੇ ਟ੍ਰੈਕ ਕਾਫੀ ਦੇਰ ਲਈ ਜਾਮ ਹੋ ਗਿਆ, ਜਿਸਦੀ ਜਾਣਕਾਰੀ ਰੇਲਵੇ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ਤੋਂ ਬਾਅਦ ਤੁਰੰਤ ਰੇਲਵੇ ਦੇ ਮੁਲਾਜ਼ਮਾਂ ਵੱਲੋਂ ਆ ਕੇ ਆਪਣੀ ਮਸ਼ੀਨਰੀ ਦੇ ਨਾਲ ਮੁੜ ਤੋਂ ਮਾਲ ਗੱਡੀ ਦਾ ਪਹੀਆ ਪਟੜੀ ਉੱਤੇ ਚੜਾਇਆ ਗਿਆ ਹੈ।

ਯਾਤਰੀ ਹੋਏ ਪਰੇਸ਼ਾਨ :ਇਸ ਦੌਰਾਨ ਕੁਝ ਯਾਤਰੀ ਜਰੂਰ ਪਰੇਸ਼ਾਨ ਹੁੰਦੇ ਵਿਖਾਈ ਦਿੱਤੇ, ਜਿਨ੍ਹਾਂ ਨੇ ਦੱਸਿਆ ਕੇ ਉਹ ਕਾਫੀ ਦੇਰ ਤੋਂ ਰਾਹ ਕਲੀਅਰ ਹੋਣ ਦੀ ਉਡੀਕ ਕਰ ਰਹੇ ਹਨ। ਯਾਤਰੀਆਂ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਖੱਜਲ ਹੋਣਾ ਪਿਆ ਹੈ। ਰਾਤ ਦਾ ਸਮਾਂ ਹੋਣ ਕਰਕੇ ਰੇਲਗੱਡੀ ਨੂੰ ਮੁੜ ਪਟੜੀ ਉੱਤੇ ਚੜਾਉਣ ਦੇ ਲਈ ਰੇਲਵੇ ਦੇ ਮੁਲਾਜ਼ਮਾਂ ਨੂੰ ਕਾਫੀ ਮੁਸ਼ੱਕਤ ਵੀ ਕਰਨੀ ਪਈ ਹੈ ਹਾਲਾਂਕਿ ਇਸ ਦੌਰਾਨ ਕਿਸੇ ਵੀ ਅਧਿਕਾਰੀ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਲੀਹੋਂ ਲੱਥੇ ਇੰਜਨ ਦੀਆਂ ਤਸਵੀਰਾਂ ਜਰੂਰ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਹਨ। ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮਾਂ ਨੇ ਆ ਕੇ ਰਾਸਤਾ ਕਲੀਅਰ ਕਰਵਾਇਆ ਹੈ ਹਾਲਾਂਕਿ ਇਸ ਬਾਰੇ ਜਾਣਕਾਰੀ ਮਿਲ ਜਾਣ ਕਰਕੇ ਪਿੱਛੋਂ ਆ ਰਹੀਆਂ ਗੱਡੀਆਂ ਨੂੰ ਅਗਾਹ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਰੋਕ ਲਿਆ ਗਿਆ ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ।


ਇਹ ਹਾਦਸਾ ਕਿਉਂ ਹੋਇਆ ਹੈ, ਇਸ ਦੀ ਜਾਂਚ ਰੇਲਵੇ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ। ਰੇਲਗੱਡੀ ਰੁੱਕਣ ਕਰਕੇ ਸਟੇਸ਼ਨ ਉੱਤੇ ਬੈਠੇ ਲੋਕਾਂ ਨੂੰ ਕਾਫੀ ਮੁਸ਼ਕਿਲ ਹੋਈ ਜਿਨਾਂ ਨੇ ਅੱਗੇ ਫਿਰੋਜ਼ਪੁਰ ਜਾਣਾ ਸੀ ਉਹ ਰੇਲਗੱਡੀਆਂ ਕਾਫੀ ਲੇਟ ਹੋ ਗਈਆਂ ਹਨ। ਕਾਬਿਲੇ ਗੌਰ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਕੰਮ ਹੋਣ ਕਰਕੇ ਜਿਆਦਾਤਰ ਰੇਲਗੱਡੀਆਂ ਢੰਡਾਰੀ ਸਟੇਸ਼ਨ ਤੋਂ ਚਲਾਈਆਂ ਜਾ ਰਹੀਆਂ ਸਨ ਪਰ ਅੱਜ ਤੋਂ ਹੀ ਲੁਧਿਆਣਾ ਰੇਲਵੇ ਸਟੇਸ਼ਨ ਤੋਂ 10 ਦੇ ਕਰੀਬ ਰੇਲਗੱਡੀਆਂ ਚੱਲਣ ਦੀ ਸ਼ੁਰੂਆਤ ਹੋਈ ਸੀ।

ABOUT THE AUTHOR

...view details