ਲੁਧਿਆਣਾ :ਲੁਧਿਆਣਾ 'ਚ ਟਿੱਪਰ ਚਾਲਕ ਨੇ ਸਾਈਕਲ ਸਵਾਰ ਮਹਿਲਾ ਅਤੇ ਉਸ ਦੇ ਸਾਥੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਹਾਦਸਾ ਵਾਪਰ ਗਿਆ, ਪਰ ਇਥੇ ਹੈਰਾਨੀ ਦੀ ਗੱਲ ਇਹ ਰਹੀ ਕਿ ਟਿੱਪਰ ਚਾਲਕ ਮੌਕੇ 'ਤੇ ਰੁਕਣ ਦੀ ਬਜਾਏ ਉਥੋਂ ਫਰਾਰ ਹੋ ਗਿਆ, ਇਸ ਹਾਦਸੇ ਵਿਚ ਮਹਿਲਾ ਦੀ ਲੱਤ ਟੁੱਟ ਗਈ ਅਤੇ ਉਸ ਦਾ ਸਾਥੀ ਵੀ ਜ਼ਖਮੀ ਹੋ ਗਿਆ, ਜਿਸ ਨੂੰ ਸਥਾਨਕ ਲੋਕਾਂ ਨੇ ਫੌਰੀ ਮਦਦ ਕਰਦਿਆਂ ਹਸਪਤਾਲ ਵਿਚ ਭਰਤੀ ਕਰਵਾਇਆ। ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੀਆਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿੱਥੇ ਮਹਿਲਾ ਸੜਕ ਦੇ ਕਿਨਾਰੇ ਪਈ ਹੈ ਅਤੇ ਸ਼ਖਸ਼ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਸਥਾਨਕ ਲੋਕਾਂ ਨੇ ਤੁਰੰਤ ਪਹੁੰਚਾਇਆ ਹਸਪਤਾਲ :ਮੌਕੇ 'ਤੇ ਇਲਾਕਾ ਵਾਸੀਆਂ ਨੇ ਦੱਸਿਆ ਹੈ ਕਿ ਟਿੱਪਰ ਚਾਲਕ ਦੀ ਗਲਤੀ ਹੈ ਉਹ ਕਾਫੀ ਤੇਜ਼ ਰਫਤਾਰ ਦੇ ਨਾਲ ਆ ਰਿਹਾ ਸੀ ਅਤੇ ਉਸ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਉਹ ਹੇਠਾਂ ਡਿੱਗ ਪਏ ਅਤੇ ਸੱਟਾਂ ਲੱਗ ਗਈਆਂ। ਬਾਈਕ ਸਵਾਰ ਵੱਲੋਂ ਮੌਕੇ 'ਤੇ ਟਿੱਪਰ ਚਾਲਕ ਦੀ ਤਸਵੀਰ ਖਿੱਚ ਕੇ ਪੁਲਿਸ ਨੂੰ ਸੌਂਪ ਦਿੱਤੀ ਹੈ ਉਸ ਨੇ ਕਿਹਾ ਹੈ ਕਿ ਦੋਵਾਂ ਨੂੰ ਟੱਕਰ ਮਾਰਨ ਤੋਂ ਬਾਅਦ ਟਿੱਪਰ ਚਾਲਕ ਤੇਜੀ ਦੇ ਨਾਲ ਨਿਕਲ ਗਿਆ, ਉਸ ਨੇ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਉਨ੍ਹਾਂ ਕਿਹਾ ਕਿ ਦੋਹਾਂ ਦੀ ਹਾਲਤ ਗੰਭੀਰ ਹੈ ਅਤੇ ਟਿੱਪਰ ਚਾਲਕ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹ ਕਾਫੀ ਤੇਜ਼ ਚਲਾ ਰਿਹਾ ਸੀ।