ਲੁਧਿਆਣਾ:ਇੱਕ ਪਾਸੇ ਜਿੱਥੇ ਸੂਬੇ ਭਰ ਵਿੱਚ ਪੰਜਾਬ ਪੁਲਿਸ ਵੱਲੋਂ ਆਪ੍ਰੇਸ਼ਨ ਵਿਜਿਲ ਚਲਾਇਆ ਜਾ ਰਿਹਾ ਹੈ ਅਤੇ ਚੌਕਸੀ ਵਧਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਸਮਰਾਲਾ ਵਿਖੇ ਚੋਰਾਂ ਨੇ ਪੁਲਿਸ ਦੇ ਇਸ ਆਪ੍ਰੇਸ਼ਨ ਦੀ ਪੋਲ ਖੋਲ੍ਹ ਦਿੱਤੀ। ਚੋਰਾਂ ਨੇ ਡੀਐਸਪੀ ਦਫ਼ਤਰ ਅਤੇ ਪੁਲਿਸ ਥਾਣੇ ਸਾਹਮਣੇ ਤਹਿਸੀਲਦਾਰ ਦਫ਼ਤਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਥਾਂ ਚੋਰੀ ਹੋਈ ਉਹ ਥਾਣੇ ਤੋਂ ਕਰੀਬ 50 ਗਜ ਦੂਰ ਹੈ ਫਰਦ ਕੇਂਦਰ ਵਿੱਚੋਂ ਕੰਪਿਊਟਰ ਸਮੇਤ ਹੋਰ ਸਾਮਾਨ ਅਤੇ ਰਿਕਾਰਡ ਚੋਰੀ ਕਰ ਲਿਆ ਗਿਆ। ਇਸ ਚੋਰੀ ਦੀ ਵਾਰਦਾਤ ਦੀ CCTV ਵੀਡਿਓ ਵੀ ਸਾਮਣੇ ਆਈ।
ਪੁਲਿਸ ਦੇ ਆਪ੍ਰੇਸ਼ਨ ਵਿਜ਼ਲ ਦੀ ਖੁੱਲ੍ਹੀ ਪੋਲ, ਚੋਰ ਨੇ ਤਹਿਸੀਲਦਾਰ ਦਫ਼ਤਰ ਵਿੱਚੋਂ ਕੀਤਾ ਸਮਾਨ ਚੋਰੀ
ਲੁਧਿਆਣਾ ਦੇ ਖੰਨਾ ਵਿੱਚ ਚੋਰਾਂ ਨੇ ਤਹਿਸੀਲਦਾਰ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਹੈ। ਪੰਜਾਬ ਪੁਲਿਸ ਵੱਲੋਂ ਚੱਲ ਰਹੇ ਆਪ੍ਰੇਸ਼ਨ ਵਿਜ਼ਲ ਦੀ ਵੀ ਚੋਰਾਂ ਨੇ ਪੋਲ ਖੋਲ੍ਹ ਦਿੱਤੀ ਹੈ ਕਿਉਂਕਿ ਤਹਿਸਲਦਾਰ ਦਫ਼ਤਰ ਪੁਲਿਸ ਥਾਣੇ ਅਤੇ ਡੀਐੱਸਪੀ ਦਫ਼ਤਰ ਦੇ ਬਿਲਕੁਲ ਸਾਹਮਣੇ ਮੌਜੂਦ ਹੈ। ਚੋਰੀ ਦੀ ਵਾਰਦਾਤ ਦੀਆਂ ਸੀਸੀਟਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ।
ਰਿਕਾਰਡ ਰੂਮ ਦਾ ਜਿੰਦਰਾ ਤੋੜਿਆ:ਦੱਸ ਦਈਏ ਚੋਰਾਂ ਦੇ ਹੌਂਸਲੇ ਹੁਣ ਇੰਨੇ ਬੁਲੰਦ ਹੋ ਰਹੇ ਹਨ ਕਿ ਇਸ ਵਾਰ ਚੋਰਾਂ ਨੇਂ ਸਮਰਾਲਾ ਦੇ ਕੋਰਟ ਕੰਪਲੈਕਸ ਵਿੱਚ ਤਹਿਸੀਲ ਦਫ਼ਤਰ ਦੇ ਫ਼ਰਦ ਕੇਂਦਰ ਵਿੱਚ ਚੋਰੀ ਦੀ ਵਾਰਦਾਤ ਕੀਤੀ। ਚੋਰਾਂ ਵੱਲੋਂ ਤਹਿਸੀਲਦਾਰ ਦੇ ਰਿਕਾਰਡ ਰੂਮ ਵਿੱਚ ਦਾਖਲ ਹੋ ਕੇ ਕੰਪਿਊਟਰਾਂ ਉੱਤੇ ਹੱਥ ਸਾਫ਼ ਕੀਤਾ ਗਿਆ। ਇਹ ਚੋਰ ਇੱਕ ਨਿੱਕੀ ਜਿਹੀ ਤਾਕੀ ਦੇ ਰਾਹੀਂ ਤਹਿਸੀਲਦਾਰ ਦੇ ਆਫਿਸ ਵਿੱਚ ਦਾਖਿਲ ਹੋਇਆ । ਤੁਸੀਂ ਖੁੱਦ ਦੇਖ ਸਕਦੇ ਹੋ ਕਿਸ ਤਰ੍ਹਾਂ ਚੋਰ ਬੇਖੌਫ ਹੋ ਕੇ ਤਹਿਸੀਲਦਾਰ ਦੇ ਦਫ਼ਤਰ ਵਿੱਚ ਦਾਖਿਲ ਹੋਇਆ। ਤੜਕਸਾਰ ਜਦ ਮੁਲਾਜਮ ਤਹਿਸੀਲਦਾਰ ਦੇ ਆਫਿਸ ਪਹੁੰਚੇ ਤਾਂ ਦੇਖਿਆ ਕਿ ਰਿਕਾਰਡ ਰੂਮ ਦਾ ਜਿੰਦਰਾ ਟੁੱਟਿਆ ਹੋਇਆ ਸੀ।
- Jalandhar By-Election 2023: ਜਲੰਧਰ ਜਿਮਨੀ ਚੋਣ ਲਈ ਵੋਟਿੰਗ ਖਤਮ, 6 ਵਜੇ ਤੱਕ 52.5 % ਹੋਈ ਵੋਟਿੰਗ
- Jalandhar by-Election: ਉਤਸ਼ਾਹ ਨਾਲ ਵੋਟਾਂ ਪਾ ਕੇ ਬਜ਼ੁਰਗ ਵੋਟਰਾਂ ਨੇ ਨੌਜਵਾਨਾਂ ਨੂੰ ਸੁਣਾਈਆਂ ਖਰੀਆਂ-ਖਰੀਆਂ,
- ਪੜ੍ਹੋ ਕਿਉਂ ਘਟੀ ਨੌਜਵਾਨਾਂ ਦੀ ਵੋਟ ਫੀਸਦਹਾਈਵੇਜ਼ ਨਾਲ ਸਾਈਕਲਿੰਗ ਟਰੈਕ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣੇਗਾ ਪੰਜਾਬ, ਸਾਈਕਲਿਸਟਾਂ ਨੇ ਸਰਕਾਰ ਨੂੰ ਦਿੱਤੀ ਖ਼ਾਸ ਸਲਾਹ
ਚੋਰੀ ਦੀ ਸੀਸੀਟੀਵੀ ਵੀਡੀਓ: ਅਮਰਜੀਤ ਕੌਰ ਸੀਨੀਅਰ ਸਹਾਇਕ ਨੇ ਦੱਸਿਆ ਕਿ ਉਹਨਾਂ ਨੇ ਪ੍ਰਾਈਵੇਟ ਤੌਰ ਉੱਤੇ ਇੱਕ ਸਫ਼ਾਈ ਸੇਵਕ ਰੱਖਿਆ ਹੋਇਆ ਹੈ ਜੋਕਿ ਰੋਜ਼ਾਨਾ ਹੀ ਸਫ਼ਾਈ ਕਰਨ ਆਉਂਦਾ ਹੈ। ਅੱਜ ਸਵੇਰੇ ਜਦੋਂ ਸਫ਼ਾਈ ਸੇਵਕ ਕਰੀਬ ਸਾਢੇ 6 ਵਜੇ ਆਇਆ ਤਾਂ ਉਸ ਨੇ ਦਫ਼ਤਰ ਦੇ ਤਾਲੇ ਟੁੱਟੇ ਦੇਖ ਕੇ ਉਹਨਾਂ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਦਫ਼ਤਰ ਵਿੱਚ ਚੋਰੀ ਹੋ ਗਈ ਹੈ। ਉਹਨਾਂ ਨੇ ਸਫ਼ਾਈ ਸੇਵਕ ਨੂੰ ਰੋਕਿਆ ਅਤੇ ਕਿਹਾ ਕਿ ਕਿਸੇ ਵੀ ਸਾਮਾਨ ਨੂੰ ਹੱਥ ਨਾ ਲਾਇਆ ਜਾਵੇ। ਉਹ ਡਿਊਟੀ ਸਮੇਂ ਸਾਢੇ ਸੱਤ ਵਜੇ ਆਏ ਅਤੇ ਦੇਖਿਆ ਕਿ ਫ਼ਰਦ ਕੇਂਦਰ ਵਿੱਚੋਂ ਕੰਪਿਊਟਰ ਅਤੇ ਹੋਰ ਸਾਮਾਨ ਚੋਰੀ ਹੋ ਗਿਆ ਸੀ। CCTV ਵਿੱਚ ਇੱਕ ਵਿਅਕਤੀ ਦੇਖਿਆ ਗਿਆ ਜਿਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਕੰਪਿਊਟਰਾਂ ਵਿੱਚ ਮਾਲ ਮਹਿਕਮੇ ਦਾ ਰਿਕਾਰਡ ਵੀ ਸੀ। ਹੁਣ ਪਤਾ ਕੀਤਾ ਜਾਵੇਗਾ ਕਿ ਇਸ ਰਿਕਾਰਡ ਨੂੰ ਸੇਵ ਰੱਖਿਆ ਹੋਇਆ ਹੈ ਜਾਂ ਨਹੀਂ। ਹੋ ਸਕਦਾ ਰਿਕਾਰਡ ਕੇਵਲ ਕੰਪਿਊਟਰ ਵਿੱਚ ਹੀ ਸੇਵ ਹੋਵੇ।