ਪੰਜਾਬ

punjab

ETV Bharat / state

Fire in Truck: ਚੱਲਦੇ ਟਰੱਕ ਨੂੰ ਲੱਗੀ ਭਿਆਨਕ ਅੱਗ, ਡਰਾਈਵਰ ਨੇ ਮੁਸ਼ਕਿਲ ਨਾਲ ਬਚਾਈ ਆਪਣੀ ਜਾਨ - A terrible fire broke out in the moving truck

ਗੰਗਾਨਗਰ ਤੋਂ ਰੋਪੜ ਜਾ ਰਿਹਾ ਟਰੱਕ ਦੇਰ ਰਾਤ ਹਾਦਸੇ ਦਾ ਸ਼ਿਕਾਰ ਹੋ ਗਿਆ, ਲੁਧਿਆਣਾ ਦੇ ਦੋਰਾਹਾ ਕੋਲ ਚੱਲਦੇ ਟਰੱਕ ਨੂੰ ਅੱਗ ਲੱਗ ਗਈ ਜਿਸ ਵਿਚ ਡਰਾਈਵਰ ਬੇਹੱਦ ਮੁਸ਼ਕਿਲ ਨਾਲ ਬਚੇ, ਮਾਮਲੇ ਦੀ ਜਾਂਚ ਲਈ ਪੁਲਿਸ ਪੜਤਾਲ ਕਰ ਰਹੀ ਹੈ।

A terrible fire broke out in the moving truck, the driver barely saved his life
Fire in Truck : ਚੱਲਦੇ ਟਰੱਕ ਨੂੰ ਲੱਗੀ ਭਿਆਨਕ ਅੱਗ, ਡਰਾਈਵਰ ਨੇ ਬਚਾਈ ਮੁਸ਼ਕਿਲ ਨਾਲ ਜਾਨ

By

Published : May 20, 2023, 5:02 PM IST

Fire in Truck : ਚੱਲਦੇ ਟਰੱਕ ਨੂੰ ਲੱਗੀ ਭਿਆਨਕ ਅੱਗ, ਡਰਾਈਵਰ ਨੇ ਬਚਾਈ ਮੁਸ਼ਕਿਲ ਨਾਲ ਜਾਨ

ਲੁਧਿਆਣਾ :ਦੋਰਾਹਾ ਜੀ ਟੀ ਰੋਡ 'ਤੇ ਚੱਲਦੇ ਟਰੱਕ ਨੂੰ ਅੱਗ ਲੱਗਣ ਨਾਲ ਦੇਰ ਰਾਤ ਨੂੰ ਹਫ਼ੜਾ ਦਫੜੀ ਮੱਚ ਗਈ। ਡਰਾਈਵਰ ਨੇ ਤੁਰੰਤ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਅਤੇ ਰੌਲਾ ਪਾਇਆ। ਜਿਸ ਮਗਰੋਂ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਨੂੰ ਕੰਟਰੋਲ ਕੀਤਾ ਗਿਆ। ਬਚਾਅ ਰਿਹਾ ਕਿ ਇਹ ਘਟਨਾ ਰਾਤ ਸਮੇਂ ਵਾਪਰੀ ਉਸ ਸਮੇਂ ਦਿੱਲੀ ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ਉਪਰ ਸੜਕੀ ਆਵਾਜਾਈ ਬਹੁਤ ਘੱਟ ਸੀ। ਇਸਦੇ ਨਾਲ ਹੀ ਪੁਲਸ ਦੀ ਮੁਸਤੈਦੀ ਦੇ ਚੱਲਦਿਆਂ ਫਾਇਰ ਬ੍ਰਿਗੇਡ ਨੂੰ ਸਮੇਂ ਸਿਰ ਬੁਲਾ ਕੇ ਵੱਡਾ ਹਾਦਸਾ ਵੀ ਰੋਕਿਆ ਗਿਆ। ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਗੰਗਾਨਗਰ ਤੋਂ ਮਿੱਟੀ ਭਰ ਕੇ ਰੋਪੜ ਨੂੰ ਜਾ ਰਿਹਾ ਸੀ। ਦੇਰ ਰਾਤ ਨੂੰ ਅਚਾਨਕ ਟਰੱਕ ਦਾ ਗੁੱਲਾ ਟੁੱਟ ਗਿਆ।

ਗੰਗਾਨਗਰ ਤੋਂ ਰੋਪੜ ਜਾ ਰਿਹਾ ਸੀ ਟਰੱਕ : ਟਰੱਕ ਦੇ ਡਰਾਈਵਰ ਸੋਮਾ ਸਿੰਘ ਨੇ ਦੱਸਿਆ ਕਿ ਉਹ ਗੰਗਾਨਗਰ ਤੋਂ ਮਿੱਟੀ ਭਰ ਕੇ ਰੋਪੜ ਨੂੰ ਜਾ ਰਿਹਾ ਸੀ। ਦੇਰ ਰਾਤ ਨੂੰ ਅਚਾਨਕ ਟਰੱਕ ਦਾ ਗੁੱਲਾ ਟੁੱਟ ਗਿਆ। ਇਸ ਨਾਲ ਟਾਇਰ ਦਾ ਰਿਮ ਘਸਦਾ ਗਿਆ ਅਤੇ ਅੱਗ ਲੱਗ ਗਈ। ਉਸਨੇ ਬਾਹਰ ਆ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਮੁਲਾਜ਼ਮ ਨੇ ਦੱਸਿਆ ਕਿ ਓਹਨਾਂ ਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਟਰੱਕ ਨੂੰ ਅੱਗ ਲੱਗ ਗਈ ਹੈ। ਓਹ ਤੁਰੰਤ ਆਪਣੀ ਟੀਮ ਸਮੇਤ ਮੌਕੇ 'ਤੇ ਆਏ ਅਤੇ ਅੱਗ ਨੂੰ ਕੰਟਰੋਲ ਕੀਤਾ। ਟੱਰਕ ਦੇ ਟਾਇਰ ਦਾ ਰਿੰਮ ਘਸਦਾ ਗਿਆ ਅਤੇ ਅੱਗ ਲੱਗ ਗਈ। ਉਸ ਨੇ ਬਾਹਰ ਆ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਟਰੱਕ ਨੂੰ ਅੱਗ ਲੱਗ ਗਈ ਹੈ, ਉਹ ਤੁਰੰਤ ਆਪਣੀ ਟੀਮ ਸਮੇਤ ਮੌਕੇ 'ਤੇ ਆਏ ਅਤੇ ਅੱਗ ਨੂੰ ਕੰਟਰੋਲ ਕੀਤਾ। ਘਟਨਾ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

  1. ਸ੍ਰੀ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਪਾਟ, ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਿਆ ਦਰਬਾਰ
  2. ਸ਼੍ਰੋਮਣੀ ਕਮੇਟੀ ਦੀ ਮੀਟਿੰਗ ਮਗਰੋਂ ਬੋਲੇ ਪ੍ਰਧਾਨ ਹਰਜਿੰਦਰ ਧਾਮੀ- ਜਥੇਦਾਰ ਬਾਰੇ ਨਹੀਂ ਹੋਈ ਕੋਈ ਚਰਚਾ
  3. ਪੰਜਾਬ ਪੁਲਿਸ ਅਧਿਕਾਰੀਆਂ ਦੀ ਮੈੱਸ 'ਚੋਂ 300 ਕਿਲੋ ਦੀ ਵਿਰਾਸਤੀ ਤੋਪ ਚੋਰੀ, 15 ਦਿਨ ਬਾਅਦ ਹੋਇਆ ਖੁਲਾਸਾ

ਮੌਕੇ 'ਤੇ ਲੋਕਾਂ ਨੇ ਬਚਾਈ ਜਾਨ : ਦੂਜੇ ਪਾਸੇ ਜੀ. ਟੀ. ਰੋਡ 'ਤੇ ਟਰੱਕ ਨੂੰ ਅੱਗ ਦੀ ਸੂਚਨਾ ਮਿਲਣ ਮਗਰੋਂ ਥਾਣਾ ਦੋਰਾਹਾ ਤੋਂ ਏ. ਐੱਸ. ਆਈ. ਸੁਲੱਖਣ ਸਿੰਘ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਨੇ ਆ ਕੇ ਅੱਗ ਨੂੰ ਕੰਟਰੋਲ ਕੀਤਾ। ਅੱਗ ਲੱਗਣ ਦਾ ਕਾਰਨ ਇਹੀ ਹੈ ਕਿ ਟਰੱਕ ਦਾ ਗੁੱਲਾ ਟੁੱਟ ਗਿਆ ਸੀ। ਰਫ਼ਤਾਰ ਤੇਜ਼ ਸੀ ਅਤੇ ਟਰੱਕ 'ਚ ਵਜ਼ਨ ਜ਼ਿਆਦਾ ਸੀ। ਇਸ ਕਰਕੇ ਟਾਇਰ ਟੇਢਾ ਹੋ ਕੇ ਰਿਮ ਸੜਕ ਨਾਲ ਘਿਸ ਗਿਆ ਅਤੇ ਅੱਗ ਲੱਗ ਗਈ।

ABOUT THE AUTHOR

...view details