ਲੁਧਿਆਣਾ: ਲੁਧਿਆਣਾ ਦੇ ਪਿੰਡੀ ਗਲੀ ਵਿੱਚ ਲੱਗੀ ਅੱਗ ਦੇ ਲਗਭੱਗ 60 ਫੀਸਦੀ ਤੱਕ ਕਾਬੂ ਪਾ ਲਿਆ ਗਿਆ ਹੈ, ਇਸ ਦੀ ਜਾਣਕਾਰੀ ਲੁਧਿਆਣਾ ਫਾਇਰ ਬ੍ਰਿਗੇਟ ਅਫਸਰ ਆਤਿਸ਼ ਰਾਏ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਅਤੇ ਗਰਾਊਂਡ ਫਲੋਰ ਕੱਪੜੇ ਦਾ ਕੰਮ ਹੈ ਪਰ ਦੂਜੇ ਫਲੋਰ ਤੇ ਗੱਤੇ ਅਤੇ ਪਲਾਸਟਿਕ ਦਾ ਸਮਾਨ ਪਿਆ ਹੋਣ ਕਰ ਕੇ ਅੱਗ ਤੇਜ਼ੀ ਦੇ ਨਾਲ ਫੈਲੀ ਹੈ।
'ਇਮਾਰਤ ਦੇ ਵਿੱਚ ਫਾਇਰ ਸੇਫ਼ਟੀ ਦੇ ਕਿਸੇ ਵੀ ਤਰ੍ਹਾਂ ਦੇ ਕੋਈ ਪ੍ਰਬੰਧ ਨਹੀਂ':ਉਨ੍ਹਾਂ ਇਹ ਵੀ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਧਿਆਨ ਹਾਲੇ ਤੱਕ ਨਹੀਂ ਪਤਾ ਲੱਗਾ ਪਰ ਇਮਾਰਤ ਦੇ ਵਿੱਚ ਫਾਇਰ ਸੇਫ਼ਟੀ ਦੇ ਕਿਸੇ ਵੀ ਤਰ੍ਹਾਂ ਦੇ ਕੋਈ ਪ੍ਰਬੰਧ ਨਹੀਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਤੰਗ-ਗਲੀਆਂ ਹੋਣ ਕਰਕੇ ਕਾਫ਼ੀ ਸਮਾਂ ਲੱਗਾ ਉਥੇ ਹੀ ਦੁਕਾਨ ਵਿਚ ਕੰਮ ਕਰਨ ਵਾਲੇ ਕਰਿੰਦਿਆਂ ਨੇ ਦੱਸਿਆ ਕਿ ਉਹ ਦੂਜੀ ਦੁਕਾਨ ਤੇ ਸੀ ਜਦੋਂ ਉਸ ਨੂੰ ਅੱਗ ਲੱਗਣ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਉਹ ਭੱਜ ਕੇ ਘਰ ਆਏ ਅਤੇ ਦੁਕਾਨ ਵਿੱਚੋਂ ਸਮਾਂ ਕੱਢਣਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਮਾਲਕ ਦੇ ਹੱਥ ਅੱਗ ਨਾਲ ਝੁਲਸੇ ਹਨ ਜਿਨ੍ਹਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ।
ਉਥੇ ਹੀ ਦੂਜੇ ਪਾਸੇ ਫਾਇਰ ਬ੍ਰਿਗੇਡ ਅਧਿਕਾਰੀ ਆਤਿਸ਼ ਰਾਏ ਨੇ ਦੱਸਿਆ ਕਿ 2 ਮੰਜਿਲਾਂ ਇਮਾਰਤ ਨੂੰ ਅੱਗ ਲੱਗੀ ਹੈ ਅਤੇ 15 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਤੰਗ ਗਲੀਆਂ ਹੋਣ ਕਰਕੇ ਉਨ੍ਹਾਂ ਨੂੰ ਅੱਗ ਤੇ ਕਾਬੂ ਪਾਉਣ ਵਿਚ ਕਾਫ਼ੀ ਮੁਸ਼ਕਿਲ ਹੋ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਅਸੀਂ ਕੰਧ ਤੋੜ ਕੇ ਨਾਲ ਦੀ ਇਮਾਰਤ ਤੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾ ਕਿਹਾ ਕੇ 2 ਘੰਟੇ ਹਾਲੇ ਹੋਰ ਲੱਗ ਸਕਦੇ ਨੇ ਅੱਗ ਤੇ 60 ਫੀਸਦੀ ਹੀ ਕਾਬੂ ਪਾਇਆ ਗਿਆ ਹੈ। ਉਨ੍ਹਾ ਦੱਸਿਆ ਕਿ ਇਮਾਰਤ ਦੇ ਵਿੱਚ ਫਾਇਰ ਸੇਫਟੀ ਦੇ ਵੀ ਕਿਸੇ ਕਿਸਮ ਦੇ ਕੋਈ ਪ੍ਰਬੰਧ ਨਹੀਂ ਸਨ, ਅਸੀਂ ਇਸ ਸਬੰਧੀ ਵੀ ਕਾਰਵਾਈ ਕਰਾਂਗੇ।