ਲੁਧਿਆਣਾ: ਗਿਆਸਪੁਰਾ ਵਿੱਚ ਸਥਿਤ ਸਟਾਰ ਰੋਡ ਉੱਤੇ ਇੱਕ ਨਿੱਜੀ ਸਕੂਲ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਕੂਲ ਦੀ ਇੱਕ ਵਿਦਿਆਰਥਣ ਵੱਲੋਂ ਕੁੱਝ ਦਿਨ ਪਹਿਲਾਂ ਸਕੂਲ ਦੀ ਛੱਤ ਤੋਂ ਛਾਲ ਮਾਰ ਦਿੱਤੀ ਗਈ, ਜਿਸ ਕਾਰਨ ਉਸ ਵਿਦਿਆਰਥਣ ਦੀ ਰੀੜ ਦੀ ਹੱਡੀ ਅਤੇ ਬਾਂਹ ਨੂੰ ਸੱਟ ਵੱਜੀ। ਦੱਸਿਆ ਜਾ ਰਿਹਾ ਹੈ ਕੇ ਵਿਦਿਆਰਥਣ ਦੀ ਬਾਂਹ ਉੱਤੇ ਚੋਰ ਲਿਖ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਸਕੂਲ ਦੇ ਪ੍ਰਸ਼ਾਸ਼ਨ ਦੀ ਅਣਗਿਹਲੀ ਸਾਹਮਣੇ ਆਈ ਹੈ ਅਤੇ ਇਸ ਤੋਂ ਬਾਅਦ ਵਿਦਿਆਰਥਮ ਨੇ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਸਕੂਲ ਦੀ ਛੱਤ ਤੋਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਹੈ।
School Girl Jump From Third Floor: ਵਿਦਿਆਰਥਣ ਨੇ ਨਿੱਜੀ ਸਕੂਲ ਦੀ ਛੱਤ ਤੋਂ ਮਾਰੀ ਛਾਲ, ਗੰਭੀਰ ਜ਼ਖ਼ਮੀ, ਸਕੂਲ ਪ੍ਰਸਾਸ਼ਨ 'ਤੇ ਲਾਪਰਵਾਹੀ ਦੇ ਇਲਜ਼ਾਮ - School Girl Jump From Third Floor
ਲੁਧਿਆਣਾ ਵਿੱਚ ਇੱਕ ਨਿੱਜੀ ਸਕੂਲ ਦੀ ਲਾਪਰਵਾਹੀ (Negligence of private school) ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਨਿੱਜੀ ਸਕੂਲ ਦੀ ਇੱਕ ਵਿਦਿਆਰਥਣ ਦੇ ਹੱਥ ਉੱਤੇ ਚੋਰ ਲਿਖਿਆ ਗਿਆ ਅਤੇ ਉਸ ਨੂੰ ਸਕੂਲ ਵਿੱਚ ਮਾਨਸਿਕ ਤੌਰ ਉੱਤੇ ਪਰੇਸ਼ਾਨ ਕੀਤਾ ਗਿਆ। ਜਿਸ ਤੋਂ ਬਾਅਦ ਵਿਦਿਆਰਥਣ ਨੇ ਸਕੂਲ ਦੀ ਛੱਤ ਤੋਂ ਛਾਲ ਮਾਰ ਦਿੱਤੀ। (School Girl Jump From Third Floor)
Published : Sep 23, 2023, 10:36 AM IST
ਸਕੂਲ ਦੇ ਬਾਹਰ ਪ੍ਰਦਰਸ਼ਨ: ਜਾਣਕਾਰੀ ਮੁਤਾਬਿਕ ਸਕੂਲ ਦੀ ਬਦਨਾਮੀ ਦੇ ਡਰ ਤੋਂ ਪੀੜਤ ਪਰਿਵਾਰ ਨੂੰ 1.5 ਲੱਖ ਰੁਪਏ ਦੇ ਦਿੱਤੇ ਤਾਂ ਕਿ ਉਹ ਪੁਲਿਸ ਨੂੰ ਨਾ ਦੱਸਣ ਅਤੇ ਮਾਮਲਾ ਸ਼ਾਂਤ ਹੋ ਜਾਵੇ ਪਰ ਇਸ ਬਾਰੇ ਕੁਝ ਸਮਾਜ ਸੇਵੀ ਸੰਸਥਾਵਾਂ ਨੂੰ ਪਤਾ ਲੱਗ ਗਿਆ ਅਤੇ ਉਹ ਸਕੂਲ ਪੁੱਜੀਆਂ। ਜਿਨ੍ਹਾਂ ਵੱਲੋਂ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਹਾਲਾਂਕਿ ਉਨ੍ਹਾਂ ਨੂੰ ਸਕੂਲ ਅੰਦਰ ਨਹੀਂ ਜਾਣ ਦਿੱਤਾ ਗਿਆ, ਮੌਕੇ ਉੱਤੇ ਪੁੱਜੀ ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਦੌਰਾਨ ਸਕੂਲ ਦੇ ਗੇਟ ਅੱਗੇ ਸਮਾਜ ਸੇਵੀਆਂ ਨੇ ਧਰਨਾ ਲਾ ਦਿੱਤਾ ਅਤੇ ਪੁਲਿਸ ਮੁਲਾਜ਼ਮ ਨਾਲ ਵੀ ਬਹਿਸ ਹੋਈ। ਇਸ ਤੋਂ ਬਾਅਦ ਸਮਾਜ ਸੇਵੀ ਬੱਚੀ ਦਾ ਹਾਲ ਜਾਨਣ ਦੇ ਲਈ ਹਸਪਤਾਲ ਵੀ ਪੁੱਜੇ। (Protest outside the school)
- Murder in Ropar: ਦੋ ਧਿਰਾਂ ਦੇ ਝਗੜੇ ਨੇ ਧਾਰਿਆ ਖੂਨੀ ਰੂਪ, ਇੱਕ ਨੌਜਵਾਨ ਦਾ ਹੋਇਆ ਕਤਲ, ਪੁਲਿਸ ਨੇ ਤਿੰਨ ਮੁਲਜ਼ਮ ਕੀਤੇ ਗ੍ਰਿਫ਼ਤਾਰ
- Canada India Controversy: ਭਾਰਤ-ਕੈਨੇਡਾ 'ਚ ਤਕਰਾਰ ਨਾਲ ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਲੀਡਰਾਂ ਵੱਲੋਂ ਇੱਕ-ਦੂਜੇ 'ਤੇ ਵਾਰ-ਪਲਟਵਾਰ ਸ਼ੁਰੂ, ਕਿੱਥੇ ਤੱਕ ਚੜ੍ਹੇਗਾ ਸਿਆਸੀ ਪਾਰਾ?
- Governor Replied To CM Maan: ਆਰਡੀਐੱਫ ਫੰਡ 'ਤੇ ਸੀਐੱਮ ਮਾਨ ਨੂੰ ਰਾਜਪਾਲ ਦਾ ਜਵਾਬ, ਕਿਹਾ-ਪੀਐੱਮ ਕੋਲ ਚੁੱਕਾਂਗੇ ਮੁੱਦਾ, ਪੰਜਾਬ 'ਤੇ ਚੜ੍ਹੇ ਕਰਜ਼ੇ ਦਾ ਮੰਗਿਆ ਹਿਸਾਬ
ਸਕੂਲ ਪ੍ਰਸਾਸ਼ਨ ਅਤੇ ਪਰਿਵਾਰ ਵਿਚਕਾਰ ਰਾਜ਼ੀਨਾਮਾ:ਹਾਲਾਂਕਿ ਫਿਲਹਾਲ ਸਕੂਲ ਪ੍ਰਸਾਸ਼ਨ ਅਤੇ ਵਿਦਿਆਰਥਣ ਦੇ ਪਰਿਵਾਰ ਵਿੱਚ ਰਾਜ਼ੀਨਾਮਾ ਕਰਵਾਉਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਪਰ ਇਹ ਮਾਮਲਾ ਹੁਣ ਲਗਾਤਾਰ ਭਖਦਾ ਵਿਖਾਈ ਦੇ ਰਿਹਾ ਹੈ। ਲੁਧਿਆਣਾ ਵਿੱਚ ਹੀ ਬੀਤੇ ਦਿਨੀ ਬਾਲ ਵਿਕਾਸ ਪਬਲਿਕ ਸਕੂਲ ਤੋਂ ਵੀ ਇੱਕ ਵੀਡਿਓ ਵਾਇਰਲ ਹੋਇਆ ਸੀ, ਜਿਸ ਵਿੱਚ ਐੱਲਕੇਜੀ ਦੇ ਇੱਕ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਸਬੰਧਿਤ ਅਧਿਆਪਕ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਇਹ ਵੀਡੀਓ ਸਾਹਮਣੇ ਆਈ ਹੈ। ਜਿਸ ਨੂੰ ਲੈਕੇ ਸਕੂਲ ਦੇ ਪ੍ਰਬੰਧਕਾਂ ਦੇ ਖਿਲਾਫ ਮੁੜ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ।