ਲੁਧਿਆਣਾ : ਲੁਧਿਆਣਾ ਜਵੱਦੀ ਨਹਿਰ ਕੋਲ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਸੜਕ ਦੋ ਪਰਵਾਸੀ ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਗੱਡੀ ਨੇ ਕੁਚਲਿਆ ਅਤੇ ਗੱਡੀ ਡਰਾਈਵਰ ਨੇ ਆਪਣੀ ਗੱਡੀ ਭਜਾ ਲਈ। ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਆਪਣੇ ਵਾਹਨ ਮਗਰ ਲਗਾ ਕੇ ਗੱਡੀ ਡਰਾਈਵਰ ਅਤੇ ਗੱਡੀ ਨੂੰ ਫੜਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਨੇ ਦੱਸਿਆ ਕਿ ਸੜਕ ਪਾਰ ਕਰ ਕੇ ਜਾ ਰਹੇ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਗੱਡੀ ਨੇ ਕੁਚਲ ਦਿੱਤਾ ਅਤੇ ਡਰਾਈਵਰ ਨੇ ਗੱਡੀ ਭਜਾ ਲਈ ਸੀ। ਜਿਸ ਦੇ ਮਗਰ ਵਾਹਨ ਲਗਾ ਕੇ ਗੱਡੀ ਰੋਕ ਕੇ ਡਰਾਈਵਰ ਨੂੰ ਫੜਿਆ। ਉਨ੍ਹਾਂ ਨੇ ਕਿਹਾ ਕਿ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦ ਕਿ ਦੂਸਰੇ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।