ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੁਧਾਰ ਵਿੱਚ ਛੁੱਟੀ ਉੱਤੇ ਆਏ ਇੱਕ ਫੌਜੀ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ (Killing of soldiers with sharp weapons) ਕਰ ਦਿੱਤਾ ਗਿਆ। ਫੌਜੀ ਮਲਕੀਤ ਸਿੰਘ ਆਪਣੇ ਚਾਚੇ ਦੇ ਮੁੰਡੇ ਦੇ ਵਿਆਹ ਉੱਤੇ ਪਿੰਡ ਫੁੱਲਾਂਵਾਲ ਲੁਧਿਆਣਾ ਆਇਆ ਸੀ ਅਤੇ ਜਾਗੋ ਦੌਰਾਨ ਨੱਚਦੇ-ਨੱਚਦੇ ਕੁੱਝ ਨੌਜਵਾਨਾਂ ਦਾ ਫੌਜੀ ਮਲਕੀਤ ਸਿੰਘ ਨਾਲ ਮਾਮੂਲੀ ਝਗੜੀ ਹੋ ਗਿਆ। ਵਿਆਹ ਵਿੱਚ ਸ਼ਾਮਿਲ ਹੋਣ ਆਏ ਇਨ੍ਹਾਂ ਨੌਜਵਾਨ ਨੇ ਝਗੜੇ ਤੋਂ ਬਾਅਦ ਆਪਣੇ ਹੋਰ ਦੋਸਤਾਂ ਨੂੰ ਬੁਲਾ ਕੇ ਮਲਕੀਤ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਦੇਰ ਰਾਤ ਫੌਜੀ ਮਲਕੀਤ ਨੂੰ ਜਖਮੀ ਹਾਲਤ ਵਿੱਚ ਲੁਧਿਆਣਾ ਦੇ ਡੀਐੱਮਸੀ ਹਸਪਤਾਲ (DMC Hospital of Ludhiana) ਵਿੱਚ ਲਿਆਂਦਾ ਗਿਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਮਲਕੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
Soldier killed In Ludhiana: ਵਿਆਹ 'ਚ ਮਾਮੂਲੀ ਲੜਾਈ ਮਗਰੋਂ ਛੁੱਟੀ ਆਏ ਫੌਜੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁਲਿਸ ਕਰ ਰਹੀ ਹਮਲਾਵਰਾਂ ਦੀ ਭਾਲ - CCTV cameras
ਲੁਧਿਆਣਾ ਵਿੱਚ ਵਿਆਹ ਸਮਾਗਮ ਦੌਰਾਨ ਜਾਗੋ ਮੌਕੇ ਭੰਗੜਾ ਪਾ ਰਹੇ ਕੁੱਝ ਨੌਜਵਾਨ ਵਿਆਹ ਵਿੱਚ ਸ਼ਾਮਿਲ ਹੋਣ ਲਈ ਛੁੱਟੀ ਆਏ ਫੌਜੀ ਨਾਲ ਝਗੜ ਪਏ। ਇਸ ਤੋਂ ਬਾਅਦ ਨੌਜਵਾਨਾਂ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਫੌਜੀ ਜਵਾਨ (Attack on military personnel with sharp weapons) ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਸਪਤਾਸਲ ਵਿੱਚ ਡਾਕਟਰਾਂ ਨੇ ਫੌਜੀ ਨੂੰ ਮ੍ਰਿਤਕ ਐਲਾਨ ਦਿੱਤਾ।
Published : Nov 2, 2023, 12:54 PM IST
ਦੋ ਦਿਨ ਪਹਿਲਾਂ ਹੀ ਮ੍ਰਿਤਕ ਆਇਆ ਸੀ ਛੁੱਟੀ: ਮ੍ਰਿਤਕ ਦੇ ਭਰਾ ਗੁਰਤੇਜ ਸਿੰਘ ਅਤੇ ਦੋਸਤਾਂ ਨੇ ਦੱਸਿਆ ਕਿ ਉਸ ਦਾ ਭਰਾ ਹਾਲੇ 31 ਅਕਤੂਬਰ ਨੂੰ ਹੀ ਛੁੱਟੀ ਉੱਤੇ ਆਇਆ ਸੀ, ਉਹ ਵਿਆਹਿਆ ਹੋਇਆ ਸੀ ਅਤੇ ਉਸ ਦੀ ਇੱਕ 8 ਮਹੀਨੇ ਦੀ ਬੱਚੀ ਵੀ ਹੈ। ਕੁਝ ਸਮਾਂ ਪਹਿਲਾਂ ਹੀ ਮਲਕੀਤ ਸਿੰਘ ਦਾ ਵਿਆਹ ਹੋਇਆ ਸੀ। ਬੀਤੀ ਰਾਤ ਉਹ ਚਾਚੇ ਦੇ ਮੁੰਡੇ ਦੇ ਵਿਆਹ ਉੱਤੇ ਗਿਆ ਸੀ, ਜਿੱਥੇ ਮਾਮੂਲੀ ਜਿਹੀ ਤਕਰਾਰ ਨੂੰ ਲੈਕੇ ਉਸ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰ ਨੇ (The family demanded justice) ਇਨਸਾਫ ਦੀ ਮੰਗ ਕੀਤੀ ਹੈ।
- Stubble Burning Case In Punjab : ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ ਅੰਦਰ ਕਿਰਾਰਡ ਵਾਧਾ,ਕਈ ਜ਼ਿਲ੍ਹਿਆਂ ਦਾ ਵਿਗੜਿਆ ਏਅਰ ਕੁਆਇਲਟੀ ਇੰਡੈਕਸ
- Bathinda Businessman Murder Case Update: ਵਪਾਰੀ ਕਤਲ ਕਾਂਡ ਦਾ ਇੱਕ ਮੁਲਜ਼ਮ ਗ੍ਰਿਫ਼ਤਾਰ, ਜ਼ੀਰਕਪੁਰ 'ਚ ਐਨਕਾਂਉਂਟਰ ਮਗਰੋਂ ਪੁਲਿਸ ਨੇ ਕੀਤਾ ਕਾਬੂ
- Death Of Husband On Karva Chauth: ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਪਹਿਲਾਂ ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ, ਸੌਗ 'ਚ ਬਦਲੀਆਂ ਖੁਸ਼ੀਆਂ
ਮੁਲਜ਼ਮਾਂ ਦੀ ਭਾਲ ਜਾਰੀ: ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਫੌਜੀ ਮਲਕੀਤ ਉੱਤੇ ਕਿਰਚਾ ਨਾਲ ਹਮਲਾ ਕੀਤਾ ਗਿਆ ਹੈ, ਜਿਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਵਾਰਦਾਤ ਵਾਲੀ ਜਗ੍ਹਾ ਉੱਪਰ ਸੀਸੀਟੀਵੀ ਕੈਮਰੇ (CCTV cameras) ਲੱਗੇ ਹੋਏ ਸਨ, ਪੁਲਿਸ ਵੱਲੋਂ ਡੀਵੀਆਰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਅਧਿਕਾਰੀ ਵੀ ਮੌਕੇ ਉੱਤੇ ਪਹੁੰਚੇ ਸਨ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਲਦ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।