ਪੰਜਾਬ

punjab

ETV Bharat / state

ਸਿੱਖ ਤਾਲਮੇਲ ਮਿਸ਼ਨ ਨੇ ਅਕਾਲੀ-ਭਾਜਪਾ ਦਾ ਬਾਈਕਾਟ ਕਰਨ ਲਈ ਕੀਤਾ ਜਾਗਰੂਕ - SAD-BJP

ਲੋਕ ਸਭਾ ਚੋਣਾਂ 'ਚ ਅਕਾਲੀ ਦਲ ਤੇ ਭਾਜਪਾ ਦਾ ਬਾਈਕਾਟ ਕਰਨ ਲਈ ਸਿੱਖ ਤਾਲਮੇਲ ਮਿਸ਼ਨ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਮਿਸ਼ਨ

By

Published : Apr 11, 2019, 10:17 PM IST

ਲੁਧਿਆਣਾ: ਸਿੱਖ ਤਾਲਮੇਲ ਮਿਸ਼ਨ 'ਚ ਕਈ ਸਿੱਖ ਜਥੇਬੰਦੀਆਂ ਸਣੇ ਬਾਦਲ ਨੂੰ ਸਿਰੋਪਾਓ ਨਾ ਦੇਣ ਵਾਲੇ ਸੇਵਾਦਾਰ ਅਤੇ ਅਕਾਲ ਤਖ਼ਤ ਸਾਹਿਬ ਤੋਂ ਅਸਤੀਫ਼ਾ ਦੇਣ ਵਾਲੇ ਪੰਜ ਪਿਆਰੇ ਵੀ ਸ਼ਾਮਿਲ ਹਨ।

ਵੀਡੀਓ

ਇਸ ਸਬੰਧੀ ਸਿੱਖ ਤਾਲਮੇਲ ਮਿਸ਼ਨ ਦੇ ਮੁਖੀ ਮਾਸਟਰ ਸੰਤੋਖ ਸਿੰਘ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨੇ ਸਿੱਖ ਕੌਮ ਦਾ ਬੇਅਦਬੀਆਂ ਕਰਵਾ ਕੇ ਕਾਫ਼ੀ ਨੁਕਸਾਨ ਕੀਤਾ। ਇਸ ਕਰਕੇ ਸਿੱਖ ਕੌਮ ਅਕਾਲੀ ਅਕਾਲੀ ਦਲ ਅਤੇ ਭਾਜਪਾ ਨੂੰ ਵੋਟਾਂ ਨਾ ਪਾਉਣ ਦੇ ਹੱਕ 'ਚ ਹੈ।

ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦੇ ਪਰ ਬੀਬੀ ਖਾਲੜਾ ਦਾ ਸਮਰਥਨ ਜ਼ਰੂਰ ਕਰ ਰਹੇ ਹਨ।

ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸਤੀਫ਼ਾ ਦੇਣ ਵਾਲੇ ਪੰਜ ਪਿਆਰਿਆਂ ਚੋਂ ਇੱਕ ਭਾਈ ਸਤਨਾਮ ਸਿੰਘ ਨੇ ਐਸਜੀਪੀਸੀ ਵੱਲੋਂ ਫਾਰਗ ਕੀਤੇ ਗਏ 523 ਮੁਲਾਜ਼ਮਾਂ ਦੇ ਮਾਮਲੇ ਤੇ ਬੋਲਦਿਆਂ ਕਿਹਾ ਕਿ ਇਹ ਸਿਰਫ਼ ਐਸਜੀਪੀਸੀ ਦੇ ਪ੍ਰਧਾਨਾਂ ਦੀ ਲੜਾਈ ਹੈ ਤੇ ਇਨ੍ਹਾਂ ਦੇ ਚੱਲਦਿਆਂ ਮੁਲਾਜ਼ਮਾਂ ਦਾ ਨੁਕਸਾਨ ਹੋਇਆ ਹੈ।

ABOUT THE AUTHOR

...view details