ਪੰਜਾਬ

punjab

ETV Bharat / state

ਸਰਹਿੰਦ 'ਚ ਕਰਜ਼ੇ ਨੇ ਲਈ ਦੁਕਾਨਦਾਰ ਦੀ ਜਾਨ, ਮਕਾਨ ਖਰੀਦਣ ਲਈ ਲਿਆ 15 ਲੱਖ ਦਾ ਬੈਂਕ ਕਰਜ਼ਾ, ਟੈਨਸ਼ਨ 'ਚ ਲਿਆ ਫਾਹਾ

ਸ੍ਰੀ ਫਤਹਿਗੜ੍ਹ ਸਾਹਿਬ ਦੇ ਕਸਬਾ ਸਰਹਿੰਦ ਵਿੱਚ ਇੱਕ ਦੁਕਾਨਦਾਰ ਨੇ ਕਰਜ਼ੇ ਤੋਂ ਪਰੇਸ਼ਾਨ ਹੋਕੇ ਫਾਹਾ ਲੈ ਲਿਆ। ਮ੍ਰਿਤਕ ਦੁਕਾਨਦਾਰ ਦੇ ਸਿਰ ਸੀ 15 ਲੱਖ ਦਾ ਕਰਜ਼ਾ ਸੀ। ਕਰਜ਼ੇ ਕਾਰਣ ਦੁਕਾਨਦਾਰ ਪਰੇਸ਼ਾਨ ਰਹਿੰਦਾ ਸੀ ਅਤੇ ਆਖਿਰਕਾਰ ਉਸ ਨੇ ਜੀਵਨਲੀਲਾ ਸਮਾਪਤ ਕਰ ਲਈ।

A shopkeeper troubled by debt committed suicide in Sirhind
ਸਰਹਿੰਦ 'ਚ ਕਰਜ਼ੇ ਨੇ ਲਈ ਦੁਕਾਨਦਾਰ ਦੀ ਜਾਨ, ਮਕਾਨ ਖਰੀਦਣ ਲਈ ਲਿਆ 15 ਲੱਖ ਦਾ ਬੈਂਕ ਕਰਜ਼ਾ, ਟੈਨਸ਼ਨ 'ਚ ਲਿਆ ਫਾਹਾ

By

Published : Jul 22, 2023, 8:14 AM IST

ਮਕਾਨ ਖਰੀਦਣ ਲਈ ਲਿਆ 15 ਲੱਖ ਦਾ ਬੈਂਕ ਕਰਜ਼ਾ

ਸ੍ਰੀ ਫਤਹਿਗੜ੍ਹ ਸਾਹਿਬ: ਪੰਜਾਬ ਅੰਦਰ ਕਰਜ਼ੇ ਦੇ ਬੋਝ ਹੇਠ ਦਬੇ ਲੋਕ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਸਰਹਿੰਦ 'ਚ ਕਰਜ਼ੇ ਨੇ ਦੁਕਾਨਦਾਰ ਦੀ ਜਾਨ ਲੈ ਲਈ। ਛੋਟਾ ਦੁਕਾਨਦਾਰ ਸੀ ਪਰ ਪਰਿਵਾਰ ਪਾਲਣ ਲਈ ਕਰਜ਼ਾ ਲਿਆ ਸੀ। ਮੋੜਨ ਵਿੱਚ ਅਸਮਰੱਥਾ ਹੋਣ 'ਤੇ ਉਹ ਟੈਨਸ਼ਨ 'ਚ ਰਹਿਣ ਲੱਗਾ। ਇਸੇ ਟੈਨਸ਼ਨ ਦੇ ਚੱਲਦਿਆਂ ਦੁਕਾਨਦਾਰ ਨੇ ਘਰ ਦੇ ਅੰਦਰ ਪਤਨੀ ਦੀ ਚੁੰਨੀ ਦਾ ਫਾਹਾ ਬਣਾਇਆ ਅਤੇ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਅਨਿਲ ਕੁਮਾਰ ਵਾਸੀ ਹਮਾਯੂਪੁਰ (ਸਰਹਿੰਦ) ਵਜੋਂ ਹੋਈ।

ਪਤਨੀ ਆਸ਼ਾ ਦੇਵੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਪਹਿਲਾਂ ਮਕਾਨ ਖਰੀਦਣ ਲਈ ਬੈਂਕ ਤੋਂ 15 ਲੱਖ ਦਾ ਕਰਜ਼ਾ ਲਿਆ ਸੀ। ਇਸ ਦੀ ਕਿਸ਼ਤ 19 ਹਜ਼ਾਰ ਰੁਪਏ ਮਹੀਨਾ ਹੈ। ਕਰਜ਼ੇ ਦੀ ਕਿਸ਼ਤ ਮੋੜਨ ਲਈ 5 ਹਜ਼ਾਰ ਕਿਰਾਏ 'ਤੇ ਦੁਕਾਨ ਲਈ ਸੀ ਅਤੇ ਕਰਿਆਨੇ ਦਾ ਕੰਮ ਸ਼ੁਰੂ ਕੀਤਾ। ਕਾਰੋਬਾਰ ਠੀਕ ਨਹੀਂ ਚੱਲ ਰਿਹਾ ਸੀ। ਜਿਸ ਕਾਰਨ ਨਾ ਤਾਂ ਉਸਦਾ ਪਤੀ ਕਰਜ਼ੇ ਦੀ ਕਿਸ਼ਤ ਮੋੜ ਸਕਿਆ ਅਤੇ ਨਾ ਹੀ ਦੁਕਾਨ ਦਾ ਕਿਰਾਇਆ ਅਦਾ ਕਰ ਸਕਿਆ। ਪਰਿਵਾਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਹੋ ਰਿਹਾ ਸੀ। ਇਸੇ ਕਾਰਨ ਉਸ ਦਾ ਪਤੀ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਇਸ ਕਾਰਨ ਉਸ ਦੇ ਪਤੀ ਨੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ। ਜਿਵੇਂ ਹੀ ਉਸ ਨੇ ਆਪਣੇ ਪਤੀ ਨੂੰ ਪੱਖੇ ਨਾਲ ਲਟਕਦਾ ਦੇਖਿਆ ਤਾਂ ਉਸ ਨੇ ਪੁਲਿਸ ਨੂੰ 112 'ਤੇ ਸੂਚਨਾ ਦਿੱਤੀ।

ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ: ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ 112 ਨੰਬਰ 'ਤੇ ਫੋਨ ਆਇਆ ਸੀ। ਫੋਨ ਰਾਹੀਂ ਆਸ਼ਾ ਦੇਵੀ ਨੇ ਸੂਚਨਾ ਦਿੱਤੀ ਸੀ ਕਿ ਉਸਦੇ ਪਤੀ ਨੇ ਫਾਹਾ ਲੈ ਲਿਆ ਹੈ। ਇਹ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪੁੱਜੀ। ਦੇਖਿਆ ਗਿਆ ਕਿ ਅਨਿਲ ਕੁਮਾਰ ਪੱਖੇ ਨਾਲ ਲਟਕ ਰਿਹਾ ਸੀ। ਮ੍ਰਿਤਕ ਕੋਲੋਂ ਜਾਂ ਉਸ ਦੇ ਘਰੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਇਸ ਉਪਰੰਤ ਮ੍ਰਿਤਕ ਦੀ ਪਤਨੀ ਆਸ਼ਾ ਦੇਵੀ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਖੁਦਕੁਸ਼ੀ ਦਾ ਕਾਰਨ ਕਰਜ਼ਾ ਸੀ। ਇਸ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ।

ABOUT THE AUTHOR

...view details