ਲੁਧਿਆਣਾ:ਜ਼ਿਲ੍ਹੇ ਦੀ ਤਾਜਪੁਰ ਰੋਡ ਉੱਤੇ ਸਥਿਤ ਇੰਦਰਾ ਪੁਰੀ ਇਲਾਕੇ ਦੀ ਗਲੀ ਨੰਬਰ 3 ਦੇ ਵਿੱਚ ਗੁਰਦੁਆਰਾ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਸਾਹਿਬ ਅੰਦਰ ਇੱਕ ਸ਼ਖਸ਼ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਸ਼ੱਕ ਹੋਣ ਉੱਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਉਸ ਨੂੰ ਮੌਕੇ ਉੱਤੇ ਕਾਬੂ ਕਰ ਲਿਆ। ਕਾਬੂ ਕਰਨ ਮਗਰੋਂ ਉਸ ਦਾ ਕੁਟਾਪਾ ਚਾੜਿਆ ਅਤੇ ਫਿਰ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਨੇੜੇ ਇਲਾਕੇ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਪ੍ਰਬੰਧਕਾਂ ਨੇ ਉਸ ਨੂੰ ਕਾਬੂ ਕਰ ਲਿਆ: ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਦੱਸਿਆ ਕਿ ਇਹ ਜਦੋਂ ਗੁਰਦੁਆਰੇ ਦੇ ਵਿੱਚ ਦਾਖਲ ਹੋਇਆ ਤਾਂ ਪੁੱਠੀਆਂ-ਸਿੱਧੀਆਂ ਹਰਕਤਾਂ ਕਰ ਰਿਹਾ ਸੀ। ਇਸ ਦੌਰਾਨ ਮੁਲਜ਼ਮ ਨੱਚਦਾ-ਟੱਪਦਾ ਅੰਦਰ ਆ ਗਿਆ। ਗੁਰਦੁਆਰਾ ਸਾਹਿਬ ਦੇ ਅੰਦਰ ਕੀਰਤਨ ਚੱਲ ਰਿਹਾ ਸੀ ਅਤੇ ਇਸ ਨੇ ਅੰਦਰ ਆ ਕੇ ਕੀਰਤਨ ਕਰ ਰਹੀਆਂ ਬੀਬੀਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਇਹ ਕੋਈ ਹੋਰ ਕੰਮ ਕਰਦਾ ਪ੍ਰਬੰਧਕਾਂ ਨੇ ਉਸ ਨੂੰ ਕਾਬੂ ਕਰ ਕੇ ਬਾਹਰ ਲਿਆਂਦਾ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਮੁਲਜ਼ਮ ਨੇ ਆਪਣਾ ਨਾਂ ਵੀ ਦੱਸਿਆ ਅਤੇ ਬਿਲਕੁਲ ਆਮ ਬੰਦੇ ਦੀ ਤਰ੍ਹਾਂ ਵਿਹਾਰ ਕਰਨ ਲੱਗਾ। ਪਹਿਲਾਂ ਹਰ ਬੇਅਦਬੀ ਕਰਨ ਵਾਲੇ ਦ ਤਰ੍ਹਾਂ ਮਾਨਸਿਕ ਰੋਗੀ ਹੋਣ ਦਾ ਡਰਾਮਾ ਮੁਲਜ਼ਮ ਕਰ ਰਿਹਾ ਸੀ।
ਲੁਧਿਆਣਾ 'ਚ ਬੇਅਦਬੀ ਦੀ ਕੋਸ਼ਿਸ਼, ਗੁਰਦੁਆਰਾ ਸਾਹਿਬ ਅੰਦਰ ਦਾਖਿਲ ਹੋਇਆ ਸ਼ੱਕੀ, ਪ੍ਰਬੰਧਕਾਂ ਨੇ ਚਾੜ੍ਹਿਆ ਕੁਟਾਪਾ ਫਿਰ ਕੀਤਾ ਪੁਲਿਸ ਹਵਾਲੇ - ਲੁਧਿਆਣਾ ਵਿੱਚ ਬੇਅਦਬੀ
ਲੁਧਿਆਣਾ ਦੇ ਗੁਰੂਘਰ ਜੋਰਾਵਰ ਸਿੰਘ ਅਤੇ ਫਤਹਿ ਸਿੰਘ ਸਾਹਿਬ ਵਿੱਚ ਇੱਕ ਸ਼ਖ਼ਸ ਬੇਅਦਬੀ ਦੀ ਕੋਸ਼ਿਸ਼ ਕਰਦਾ ਸੇਵਾਦਾਰਾਂ ਦੇ ਹੱਥ ਆ ਗਿਆ। ਸੇਵਾਦਾਰਾਂ ਨੇ ਸ਼ਖ਼ਸ ਦਾ ਕੁਟਾਪਾ ਕਰਨ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
![ਲੁਧਿਆਣਾ 'ਚ ਬੇਅਦਬੀ ਦੀ ਕੋਸ਼ਿਸ਼, ਗੁਰਦੁਆਰਾ ਸਾਹਿਬ ਅੰਦਰ ਦਾਖਿਲ ਹੋਇਆ ਸ਼ੱਕੀ, ਪ੍ਰਬੰਧਕਾਂ ਨੇ ਚਾੜ੍ਹਿਆ ਕੁਟਾਪਾ ਫਿਰ ਕੀਤਾ ਪੁਲਿਸ ਹਵਾਲੇ A person who tried to desecrate a Gurughar in Ludhiana was arrested](https://etvbharatimages.akamaized.net/etvbharat/prod-images/05-08-2023/1200-675-19187773-1084-19187773-1691224686524.jpg)
ਲੁਧਿਆਣਾ 'ਚ ਬੇਅਦਬੀ ਦੀ ਕੋਸ਼ਿਸ਼, ਗੁਰਦੁਆਰਾ ਸਾਹਿਬ ਅੰਦਰ ਦਾਖਿਲ ਹੋਇਆ ਸ਼ੱਕੀ, ਪ੍ਰਬੰਧਕਾਂ ਨੇ ਚਾੜ੍ਹਿਆ ਕੁਟਾਪਾ ਫਿਰ ਕੀਤਾ ਪੁਲਿਸ ਹਵਾਲੇ
ਗੁਰਦੁਆਰਾ ਸਾਹਿਬ ਅੰਦਰ ਦਾਖਿਲ ਹੋਇਆ ਸ਼ੱਕੀ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਸਾਜ਼ਿਸ਼ਾਂ: ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਕਿਹਾ ਕਿ ਇਹ ਸਭ ਸਾਜ਼ਿਸ਼ਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਰਚੀਆਂ ਜਾ ਰਹੀਆਂ ਹਨ। ਇਸ ਪਿੱਛੇ ਕਿਸੇ ਦਾ ਹੱਥ ਹੈ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਆ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ ਪਰ ਪੁਲਿਸ ਮੁਲਾਜ਼ਮ ਬਾਅਦ ਵਿੱਚ ਉਸ ਨੂੰ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਕਹਿ ਕੇ ਆਪਣਾ ਪਿੱਛਾ ਛੁਡਾ ਲੈਂਦੀਆਂ ਹਨ।