ਪੰਜਾਬ

punjab

ETV Bharat / state

ਅਵਾਰਾ ਕੁੱਤਿਆਂ ਦੇ ਝੁੰਡ ਨੇ ਮਾਸੂਮ ਬੱਚੀ ਨੂੰ ਨੋਚਿਆ - ਸ਼ਿਕਾਇਤ

ਸੂਬੇ ਚ ਅਵਾਰਾ ਕੁੱਤਿਆਂ ਦਾ ਆਤੰਕ ਵਧਦਾ ਜਾ ਰਿਹਾ ਹੈ।ਲੁਧਿਆਣਾ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਇੱਕ ਮਾਸੂਮ ਬੱਚੀ ਨੂੰ ਆਪਣਾ ਸ਼ਿਕਾਰ ਬਣਾਇਆ ਹੈ।ਇਸ ਘਟਨਾ ਚ ਬੱਚੀ ਪੂਰੀ ਤਰ੍ਹਾਂ ਖੂਨ ਦੇ ਨਾਲ ਲੱਥਪੱਥ ਹੋ ਗਈ ।

ਅਵਾਰਾ ਕੁੱਤਿਆਂ ਦੇ ਝੁੰਡ ਨੇ ਮਾਸੂਮ ਬੱਚੀ ਨੂੰ ਨੋਚਿਆ

By

Published : Jun 4, 2021, 2:38 PM IST

ਲੁਧਿਆਣਾ:ਅਵਾਰਾ ਕੁੱਤਿਆਂ ਦਾ ਕਹਿਰ ਹੁਣ ਸ਼ਹਿਰ ਦੇ ਵਿਚ ਵੀ ਮਾਸੂਮ ਬੱਚਿਆਂ ਨੂੰ ਆਪਣੀ ਲਪੇਟ ਵਿਚ ਲੈਣ ਲੱਗਾ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਕਾਲਜ ਰੋਡ ਤੋਂ ਸਾਹਮਣੇ ਆਇਆ ਹੈ ਜਿਥੇ ਘੁਮਾਰ ਮੰਡੀ ਜਾ ਰਹੀ ਇਕ ਮਾਸੂਮ ਬੱਚੀ ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ।ਬੱਚੀ ਗੂੰਗੀ ਅਤੇ ਬੋਲੀ ਹੈ ਜਿਸ ਕਰਕੇ ਉਹ ਆਪਣੇ ਬਚਾਅ ਲਈ ਕਿਸੇ ਨੂੰ ਆਵਾਜ਼ ਤਕ ਨਹੀਂ ਦੇ ਸਕੀ ਜਦੋਂ ਤੱਕ ਲੋਕ ਬੱਚੀ ਨੂੰ ਬਚਾਉਣ ਆਉਂਦੇ ਤਾਂ ਉਸ ਸਮੇਂ ਤੱਕ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਲਿਆ ਅਤੇ ਉਸ ਦੇ ਸਰੀਰ ਤੇ ਕਾਫੀ ਜ਼ਖਮ ਦੇ ਨਿਸ਼ਾਨ ਹਨ।

ਅਵਾਰਾ ਕੁੱਤਿਆਂ ਦੇ ਝੁੰਡ ਨੇ ਮਾਸੂਮ ਬੱਚੀ ਨੂੰ ਨੋਚਿਆ

ਪੀੜਤ ਪਰਿਵਾਰ ਪੂਰੀ ਤਰ੍ਹਾਂ ਸਦਮੇ ਵਿਚ ਹੈ ਅਤੇ ਪੀੜਤਾ ਦੇ ਪਿਤਾ ਅਤੇ ਮਾਤਾ ਨੇ ਕਿਹਾ ਹੈ ਕਿ ਇਹ ਸਾਰੀ ਗਲਤੀ ਕਾਲਜ ਰੋਡ ਤੇ ਸਥਿਤ ਇਕ ਡਾਕਟਰ ਦੀ ਹੈ ਜਿਸ ਨੇ ਇਨ੍ਹਾਂ ਸਾਰੇ ਕੁੱਤਿਆਂ ਨੂੰ ਪਾਲਿਆ ਹੋਇਆ ਹੈ। ਉਹ ਹੀ ਇਨ੍ਹਾਂ ਨੂੰ ਖਾਣਾ ਪੀਣਾ ਦਿੰਦਾ ਹੈ ਜਿਸ ਕਰਕੇ ਉਹ ਉਸ ਨੂੰ ਤਾਂ ਨਹੀਂ ਕੱਟਦੇ ਪਰ ਰਾਹ ਚਲਦਿਆਂ ਤੇ ਪਿੱਛੇ ਜ਼ਰੂਰ ਪੈਂਦੇ ਨੇ ਜਿਸ ਕਰਕੇ ਅੱਜ ਉਨ੍ਹਾਂ ਦੀ ਬੱਚੀ ਨੂੰ ਇਸ ਦਾ ਸ਼ਿਕਾਰ ਬਣਾਇਆ।

ਇਸ ਸੰਬੰਧੀ ਪਿਤਾ ਨੇ ਪੁਲਿਸ ਸਟੇਸ਼ਨ ਘੁਮਾਰ ਮੰਡੀ ਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ, ਜਦੋਂ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਪਹਿਲਾਂ ਵੀ ਮਾਸੂਮ ਬੱਚਿਆਂ ਨੂੰ ਆਵਾਰਾ ਕੁੱਤੇ ਆਪਣਾ ਸ਼ਿਕਾਰ ਬਣਾ ਚੁੱਕੇ ਨੇ ਅਤੇ ਇਸ ਦੇ ਬਾਵਜੂਦ ਪ੍ਰਸ਼ਾਸਨ ਜਾਂ ਨਗਰ ਨਿਗਮ ਇਸ ਤੇ ਕੋਈ ਸਖਤ ਫ਼ੈਸਲਾ ਲੈਣ ਚ ਨਾਕਾਮ ਹੈ।

ਇਹ ਵੀ ਪੜ੍ਹੋ:viral video:ਪੁਲਿਸ ਮੁਲਾਜ਼ਮ ਦੇ ਸ਼ਰਾਬੀ ਹੋਣ ਦੇ ਮਾਮਲੇ ਚ ਵੱਡਾ ਖੁਲਾਸਾ !

ABOUT THE AUTHOR

...view details