ਪੰਜਾਬ

punjab

ETV Bharat / state

ਲੁਧਿਆਣਾ ਗੜਵਾਸੁ ਦਾ ਕਮਾਲ, ਸੂਰਾਂ ਦੀ ਕੌਮਾਂਤਰੀ ਨਸਲ ਦੀ ਸਾਂਭ ਸੰਭਾਲ ਕਰਕੇ ਪਹਿਲੇ ਸੂਏ ਲਏ 17 ਬੱਚੇ - new breed of pig

ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵੱਲੋਂ ਸੂਰ ਦੀ ਇੱਕ ਵਿਸ਼ੇਸ਼ ਕਿਸਮ ਦੀ ਸਾਂਭ ਸੰਭਾਲ ਕੀਤੀ ਗਈ। ਸਾਂਭ ਕੀਤੀ ਗਈ ਸੂਰਾਂ ਦੀ ਇਸ ਪਹਿਲੀ ਹੀ ਨਸਲ ਨੇ 17 ਬੱਚਿਆਂ ਨੂੰ ਜਨਮ ਦਿੱਤਾ ਹੈ। ਕੇਂਦਰੀ ਮੰਤਰੀ ਵੱਲੋਂ ਯੂਨੀਵਰਸਿਟੀ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ ਹੈ। ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਇਸਨੂੰ ਕਿਸਾਨਾਂ ਲਈ ਕਾਫੀ ਫਾਇਦੇਮੰਦ ਦੱਸਿਆ ਗਿਆ ਹੈ।

ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨੇ ਸੂਰਾਂ ਦੀ ਨਵੀਂ ਨਸਲ ਕੀਤੀ ਤਿਆਰ
ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨੇ ਸੂਰਾਂ ਦੀ ਨਵੀਂ ਨਸਲ ਕੀਤੀ ਤਿਆਰ

By

Published : Jun 30, 2022, 4:38 PM IST

Updated : Jun 30, 2022, 8:28 PM IST

ਲੁਧਿਆਣਾ:ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਅਤੇ ਸਾਇੰਸ ਯੂਨੀਵਰਸਿਟੀ ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਵਾਰ ਪਿਗਰੀ ਫਾਰਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਇੱਕ ਨਵੀਂ ਖੁਸ਼ਖਬਰੀ ਆਈ ਹੈ। ਯੂਨੀਵਰਸਿਟੀ ਵੱਲੋਂ ਸਾਂਭ ਕੀਤੀ ਗਈ ਸੂਰਾਂ ਦੀ ਬਰੀਡ ਨੇ 17 ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ ਜਿੰਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦੋਂ ਕਿ ਬਾਕੀ 16 ਬੱਚੇ ਡਾਕਟਰਾਂ ਨੇ ਸੁਰੱਖਿਅਤ ਬਚਾਅ ਲਏ ਹਨ ਜੋ ਆਪਣੇ ਆਪ ਵਿੱਚ ਇਕ ਰਿਕਾਰਡ ਬਣ ਗਿਆ ਹੈ।

ਯੂਨੀਵਰਸਿਟੀ ਦੇ ਮਾਹਿਰ ਡਾ. ਅਸ਼ਵਨੀ ਕੁਮਾਰ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਪਿੱਗ ਫਾਰਮ ਅਤੇ ਪਿੱਗ ਬਿਜ਼ਨਸ ਨੌਰਥ ਈਸਟ ਸੂਬਿਆਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਪਰ ਬੀਤੇ ਸਾਲ ਜਦੋਂ ਕੋਰੋਨਾ ਵਾਇਰਸ ਆਇਆ ਸੀ ਤਾਂ ਉਦੋਂ ਭਾਰਤ ਵੱਲੋਂ ਕੁਝ ਵਿਦੇਸ਼ੀ ਬਰੀਡ ਸੂਰਾਂ ਦੀ ਮੰਗਾਈ ਗਈ ਸੀ।

ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨੇ ਸੂਰਾਂ ਦੀ ਨਵੀਂ ਨਸਲ ਕੀਤੀ ਤਿਆਰ

ਇਨ੍ਹਾਂ ਵਿਚ ਅਫ਼ਰੀਕਨ ਵਾਇਰਸ ਫੈਲਣ ਕਰਕੇ ਪੰਜਾਬ ਦੇ ਵਿੱਚ ਇਹ ਵਿਦੇਸ਼ੀ ਪਿੱਗ ਦੀ ਵਰਾਇਟੀ ਭੇਜੀ ਗਈ ਜਿਸ ਨੂੰ ਚਾਰ ਤੋਂ ਪੰਜ ਮਹੀਨੇ ਨਾਭੀ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲਿਆਂਦਾ ਗਿਆ ਅਤੇ ਹੁਣ ਇੱਥੇ ਇਨ੍ਹਾਂ ਦੇ ਪਾਲਣ ਪੋਸ਼ਣ ਤੋਂ ਬਾਅਦ ਨੂੰ ਪਹਿਲੀ ਪਿੱਗ ਵੱਲੋਂ 17 ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ ਜਿਸ ਵਿੱਚੋਂ 16 ਬੱਚਿਆਂ ਨੂੰ ਬਚਾ ਲਿਆ ਗਿਆ ਹੈ ਜਦੋਂਕਿ ਇੱਕ ਦੀ ਮੌਤ ਹੋ ਗਈ ਹੈ। ਯੂਨੀਵਰਸਿਟੀ ਦੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਆਪਣੇ ਆਪ ਵਿਚ ਇਕ ਵੱਡਾ ਰਿਕਾਰਡ ਹੈ।

ਉੱਥੇ ਹੀ ਦੂਜੇ ਪਾਸੇ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਵਿਦੇਸ਼ੀ ਸੂਰ ਦੀ ਇਹ ਨਸਲ ਮੰਗਵਾਈ ਗਈ ਸੀ ਪਰ ਵਾਇਰਸ ਫੈਲਣ ਕਰਕੇ ਇਨ੍ਹਾਂ ਨੂੰ ਪੰਜਾਬ ਭੇਜਿਆ ਗਿਆ ਜਿਸ ਤੋਂ ਬਾਅਦ ਯੂਨੀਵਰਸਿਟੀ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਦੇਖਭਾਲ ਤਾਂ ਕਰਾਂਗੇ ਪਰ ਇਸ ਵਿੱਚੋਂ ਕੁਝ ਬਰੀਡ ਯੂਨੀਵਰਸਿਟੀ ਨੂੰ ਮੁਹੱਈਆ ਕਰਵਾਈ ਜਾਵੇ ਜਿਸ ਤੋਂ ਬਾਅਦ ਡਾ. ਇੰਦਰਜੀਤ ਯੂਨੀਵਰਸਿਟੀ ਨੂੰ ਇਹ ਬਰੀਡ ਮੁਹੱਈਆ ਕਰਵਾਈ ਗਈ। ਡਾਕਟਰਾਂ ਵੱਲੋਂ ਇਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਣ ਰੱਖ ਰਖਾਵ ਤੋਂ ਬਾਅਦ ਪਹਿਲੀ ਹੀ ਸੂਏ ਦੇ ਵਿੱਚ 17 ਬੱਚਿਆਂ ਨੂੰ ਜਨਮ ਦਿੱਤਾ ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚੋਂ ਇੱਕ ਦੀ ਮੌਤ ਹੋ ਗਈ ਜਦੋਂ ਕਿ ਬਾਕੀਆਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ।

ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨੇ ਸੂਰਾਂ ਦੀ ਨਵੀਂ ਨਸਲ ਕੀਤੀ ਤਿਆਰ

ਡਾ. ਇੰਦਰਜੀਤ ਨੇ ਦੱਸਿਆ ਕਿ ਇਹ ਕਿਸਾਨਾਂ ਲਈ ਕਾਫ਼ੀ ਫਾਇਦੇਮੰਦ ਹੈ ਜੋ ਪਿੱਗ ਫ਼ਾਰਮ ਚਲਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਪਿਗਰੀ ਵਰਤੋਂ ਮੀਟ ਦੇ ਤੌਰ ’ਤੇ ਕੀਤੀ ਜਾਂਦੀ ਹੈ ਅਤੇ ਜ਼ਿਆਦਾਤਰ ਇਹ ਨੌਰਥ ਈਸਟ ਵਿੱਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਕ ਪਿੱਗ ਵੱਲੋਂ ਇੰਨੀ ਵੱਡੀ ਤਦਾਦ ਵਿਚ ਬੱਚੇ ਦੇਣਾ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਰੀਡ ਅਸੀਂ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾਵਾਂਗਾ ਤਾਂ ਜੋ ਉਹ ਇਸ ਦਾ ਫ਼ਾਇਦਾ ਲੈ ਸਕਣ।

ਨਾਲ ਹੀ ਡਾ. ਇੰਦਰਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕੇਂਦਰ ਸਰਕਾਰ ਨੂੰ ਇਕ ਪ੍ਰੋਸੈਸਿੰਗ ਯੂਨਿਟ ਲਾਉਣ ਦੀ ਵੀ ਪ੍ਰਪੋਜ਼ਲ ਭੇਜੀ ਗਈ ਹੈ ਅਤੇ ਰਾਜਪੁਰਾ ਦੀ ਇੱਕ ਨਿੱਜੀ ਕੰਪਨੀ ਵੱਲੋਂ ਵੀ ਇਹ ਪ੍ਰਪੋਜ਼ਲ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮਿਲਦੀ ਹੈ ਤਾਂ ਰਾਮਪੁਰਾ ਫੂਲ ਦੇ ਵਿੱਚ ਵੈਟਰਨਰੀ ਯੂਨੀਵਰਸਿਟੀ ਅੰਦਰ ਇਹ ਪ੍ਰੋਸੈਸਿੰਗ ਯੂਨਿਟ ਲਗਾਇਆ ਜਾਵੇਗਾ ਜਿੱਥੇ ਮੀਟ ਆਦਿ ਦੀ ਪ੍ਰੋਸੈਸਿੰਗ ਹੋ ਸਕੇਗੀ।

ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨੇ ਸੂਰਾਂ ਦੀ ਨਵੀਂ ਨਸਲ ਕੀਤੀ ਤਿਆਰ

ਇਹ ਵੀ ਪੜ੍ਹੋ:ਐਕਸ਼ਨ ’ਚ AGTF: 11 ਗੈਂਗਸਟਰ ਕੀਤੇ ਗ੍ਰਿਫਤਾਰ, ਕੀਤੇ ਵੱਡੇ ਖੁਲਾਸੇ

Last Updated : Jun 30, 2022, 8:28 PM IST

ABOUT THE AUTHOR

...view details