ਮੈਡੀਕਲ ਸਟੋਰ ਵਾਲਿਆਂ ਨੇ ਲੁਧਿਆਣਾ 'ਚ ਪੱਤਰਕਾਰ ਨਾਲ ਕੀਤਾ ਧੱਕਾ, ਨਕਲੀ ਦਵਾਈਆਂ ਦੀ ਸ਼ਿਕਾਇਤ ਤੋਂ ਬਾਅਦ ਗਿਆ ਸੀ ਕਵਰੇਜ ਲਈ ਲੁਧਿਆਣਾ: ਚੌੜਾ ਬਾਜ਼ਾਰ ਦੀ ਪਿੰਦੀ ਗਲੀ ਦੇ ਵਿੱਚ ਅੱਜ ਨਕਲੀ ਦਵਾਈਆਂ ਨੂੰ ਲੈ ਕੇ ਦਿੱਲੀ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਜਦੋਂ ਵੱਖ-ਵੱਖ ਚੈਨਲਾਂ ਦੇ ਪੱਤਰਕਾਰ ਕਵਰੇਜ਼ ਲਈ ਗਏ ਤਾਂ ਮੈਡੀਕਲ ਸਟੋਰ ਦੇ ਮਾਲਕ ਅਤੇ ਕਰਿੰਦਿਆਂ ਵੱਲੋਂ ਇੱਕ ਪੱਤਰਕਾਰ ਨੂੰ ਅੰਦਰ ਬੁਲਾ ਕੇ ਸ਼ਟਰ ਬੰਦ ਕਰ ਦਿੱਤਾ ਅਤੇ ਫਿਰ ਪੱਤਰਕਾਰ ਤੋਂ ਮੋਬਾਈਲ ਫੋਨ ਅਤੇ ਖੋਹਣ ਦੀ ਕੋਸ਼ਿਸ਼ ਕੀਤੀ ਗਈ।
ਸੀਸੀਟੀਵੀ ਵਿੱਚ ਕੈਦ ਘਟਨਾ:ਇਸ ਤੋਂ ਬਾਅਦ ਪੱਤਰਕਾਰ ਨੂੰ ਅੰਦਰ ਫੜ ਕੇ ਖਿੱਚਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੱਤਰਕਾਰ ਆਪਣੀ ਜਾਨ ਬਚਾ ਕੇ ਦੁਕਾਨ ਤੋਂ ਬਾਹਰ ਨਿਕਲਿਆ। ਇਸ ਪੂਰੀ ਘਟਨਾ ਦੀ ਇੱਕ ਸੀਸੀਟੀਵੀ ਦੀ ਦੁਕਾਨ ਦੇ ਅੰਦਰ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਮੌਕੇ ਉੱਤੇ ਪੱਤਰਕਾਰਾਂ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸੱਦਿਆ ਗਿਆ ਅਤੇ ਪੁਲਿਸ ਨੇ ਆ ਕੇ ਮੌਕੇ ਉੱਤੇ ਕਾਰਵਾਈ ਦੀ ਗੱਲ ਕਹੀ।
ਪੁਲਿਸ ਨੇ ਕੀਤੀ ਕਾਰਵਾਈ: New medical medicos ਦੇ ਮਾਲਕ ਦੇ ਨਾਲ ਜਦੋਂ ਗੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਪੱਤਰਕਾਰਾਂ ਨੂੰ ਅੰਦਰ ਬੁਲਾ ਕੇ ਸਮਝੌਤਾ ਕਰਨ ਦੀ ਗੱਲ ਕਹਿੰਦਾ ਹੋਇਆ ਵਿਖਾਈ ਦਿੱਤਾ। ਉਸ ਨੇ ਕਿਹਾ ਕਿ ਉਸ ਤੋਂ ਗਲਤੀ ਹੋ ਗਈ ਹੈ, ਪਰ ਮੌਕੇ ਉੱਤੇ ਪਹੁੰਚੇ ਪੁਲਿਸ ਦੇ ਮੁਲਾਜ਼ਮ ਨੂੰ ਪੱਤਰਕਾਰਾਂ ਨੇ ਜਦੋਂ ਸਵਾਲ ਕੀਤਾ ਤਾਂ ਉਨਾਂ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਸੀਸੀਟੀਵੀ ਫੁਟੇਜ ਵੀ ਆਪਣੇ ਕਬਜ਼ੇ ਵਿੱਚ ਲਈ ਹੈ। ਉਹਨਾਂ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਜਿਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਲੁਧਿਆਣਾ ਦੇ ਪੁਲਿਸ ਸਟੇਸ਼ਨ ਕੋਤਵਾਲੀ ਵਿੱਚ ਲਿਖਤੀ ਰੂਪ ਵਿੱਚ ਮੈਡੀਕਲ ਸਟੋਰ ਦੇ ਮਾਲਕ ਅਤੇ ਕਰਿੰਦਿਆਂ ਦੇ ਖਿਲਾਫ ਲਿਖਤ ਦੇ ਵਿੱਚ ਸ਼ਿਕਾਇਤ ਦਿੱਤੀ ਗਈ ।
ਇਹ ਵੀ ਪੜ੍ਹੋ:ਖੇਤੀਬਾੜੀ ਦੇ ਸੰਦਾਂ ਦੀ ਪ੍ਰਦਰਸ਼ਨੀ 'ਚ ਪਹੁੰਚੇ ਮੰਤਰੀ ਕੁਲਦੀਪ ਧਾਲੀਵਾਲ, ਸੰਦਾਂ ਨੂੰ ਲੈ ਕੇ ਦਿੱਤੀ ਖਾਸ ਜਾਣਕਾਰੀ, ਤੁਸੀਂ ਵੀ ਜਾਣੋ ਇਹ ਗੱਲਾਂ...
ਦੂਜੇ ਪਾਸੇ ਛਾਪੇਮਾਰੀ ਕਰਨ ਆਈ ਮੈਡੀਕਲ ਵਿਭਾਗ ਦੀ ਟੀਮ ਜਦੋਂ ਮੈਡੀਕਲ ਸਟੋਰ ਤੋਂ ਬਾਹਰ ਨਿਕਲੀ ਤਾਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਸਵਾਲ ਪੁੱਛਣਾ ਚਾਹਿਆ ਪਰ ਉਨ੍ਹਾਂ ਨੇ ਕੋਈ ਵੀ ਸਪੱਸ਼ਟ ਜਵਾਬ ਨਹੀਂ ਦਿੱਤਾ। ਮੈਡੀਕਲ ਟੀਮ ਦੇ ਇੱਕ ਮੈਂਬਰ ਨੇ ਇੰਨਾ ਜ਼ਰੂਰ ਕਿਹਾ ਕਿ ਉਹ ਛਾਪੇਮਾਰੀ ਸਬੰਧੀ ਕੋਈ ਖ਼ੁਲਾਸਾ ਫਿਲਹਾਲ ਨਹੀਂ ਕਰ ਸਕਦੇ। ਇਹ ਕਹਿ ਕੇ ਮੈਡੀਕਲ ਟੀਮ ਦੇ ਮੈਂਬਰ ਮੌਕੇ ਤੋਂ ਰਵਾਨਾ ਹੋ ਗਏ।