ਪੰਜਾਬ

punjab

ETV Bharat / state

ਚਾਈਨਾ ਡੋਰ ਦੀ ਲਪੇਟ 'ਚ ਆਏ ਸ਼ਖ਼ਸ ਦਾ ਕਟਿਆ ਗਲਾ, ਲੱਗੇ 60 ਟਾਂਕੇ; ਮੁਸ਼ਕਿਲ ਨਾਲ ਬਚੀ ਜਾਨ - ਲੁਧਿਆਣਾ ਦੀਆਂ ਖ਼ਬਰਾਂ ਪੰਜਾਬੀ ਚ

ਲੁਧਿਆਣਾ ਵਿੱਚ ਮੋਟਰਸਾਈਕਲ ਉੱਤੇ ਜਾ ਰਿਹਾ ਸ਼ਖ਼ਸ ਅਚਾਨਕ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ ਅਤੇ ਚਾਈਨਾ ਡੋਰ ਨੇ ਉਸ ਦੇ ਗਲ਼ੇ ਨੂੰ ਕੱਟ ਦਿੱਤਾ। ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਗਲ਼ੇ ਨੂੰ 60 ਦੇ ਕਰੀਬ ਟਾਂਕੇ ਲਾਏ ਨੇ। ਡਾਕਟਰਾਂ ਨੇ ਇਹ ਵੀ ਕਿਹਾ ਹੈ ਕਿ ਇਸ ਮਰੀਜ਼ ਦਾ ਦੂਜਾ ਜਨਮ ਹੋਇਆ ਹੈ।

A man's throat was cut by China Door in Ludhiana
ਚਾਈਨਾ ਡੋਰ ਦੀ ਲਪੇਟ 'ਚ ਆਏ ਸ਼ਖ਼ਸ ਦਾ ਕਟਿਆ ਗਲਾ, ਲੱਗੇ 60 ਟਾਂਕੇ ਮੁਸ਼ਕਿਲ ਨਾਲ ਬਚੀ ਜਾਨ

By

Published : Aug 16, 2023, 12:34 PM IST

ਚਾਈਨਾ ਡੋਰ ਦਾ ਕਹਿਰ ਜਾਰੀ

ਲੁਧਿਆਣਾ: ਚਾਈਨਾ ਡੋਰ ਦਾ ਇੱਕ ਵਾਰੀ ਫਿਰ ਮੁੜ ਤੋਂ ਉਸ ਸਮੇਂ ਕਹਿਰ ਵੇਖਣ ਨੂੰ ਮਿਲਿਆ ਜਦੋਂ ਅਬਦੁੱਲਾਪੁਰ ਬਸਤ ਦੇ ਨੇੜੇ ਲੁਧਿਆਣਾ ਪੱਖੋਵਾਲ ਰੋਡ ਸਮਾਰਟ ਸਿਟੀ ਦੇ ਰਹਿਣ ਵਾਲੇ ਰਾਜੇਸ਼ ਸਿੰਗਲਾ ਮੰਦਿਰ ਜਾ ਰਹੇ ਸਨ ਤਾਂ ਚਾਈਨਾ ਡੋਰ ਨੇ ਉਹਨਾਂ ਦਾ ਗਲ ਵੱਢ ਦਿੱਤਾ। ਉਹਨਾਂ ਨੂੰ ਤੁਰੰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਜਾਨ ਤਾਂ ਡਾਕਟਰਾਂ ਨੇ ਬਚਾ ਲਈ ਪਰ ਡਾਕਟਰਾਂ ਨੇ ਕਿਹਾ ਹੈ ਕਿ ਇਹ ਉਹਨਾਂ ਦਾ ਪੁਨਰ ਜਨਮ ਹੋਇਆ ਹੈ।

ਮੁਸ਼ਕਿਲ ਨਾਲ ਬਚੀ ਜਾਨ: ਦਰਅਸਲ ਪੀੜਤ ਦੇ ਗਲੇ ਉੱਤੇ 60 ਟਾਂਕੇ ਲੱਗੇ ਹਨ। ਡਾਕਟਰ ਨੇ ਕਿਹਾ ਕਿ ਜੇਕਰ ਦੋ ਐਮ ਐਮ ਵੀ ਡੋਰ ਅੰਦਰ ਚੱਲੀ ਜਾਂਦੀ ਤਾਂ ਉਹਨਾਂ ਦੀ ਮੌਤ ਹੋ ਜਾਣੀ ਸੀ। ਡਾਕਟਰਾਂ ਨੇ ਮੁਸ਼ੱਕਤ ਦੇ ਨਾਲ ਉਹਨਾਂ ਦੀ ਜਾਨ ਬਚਾਈ ਹੈ। ਰਾਜੇਸ਼ ਸਿੰਗਲਾ ਆਪਣੇ ਪਰਿਵਾਰ ਦੇ ਵਿੱਚ ਇਕਲੌਤੇ ਕੰਮਾਉਣ ਵਾਲੇ ਨੇ ਉਹਨਾਂ ਦਾ ਬੇਟਾ ਸਪੈਸ਼ਲ ਚਾਈਲਡ ਹੈ। ਕੁੱਝ ਮਹੀਨੇ ਪਹਿਲਾਂ ਹੀ ਉਹਨਾਂ ਦੀ ਪਤਨੀ ਦੀ ਵੀ ਮੌਤ ਹੋਈ ਹੈ। ਉਨ੍ਹਾਂ ਦੀ ਉਮਰ 60 ਸਾਲ ਦੇ ਕਰੀਬ ਹੈ ਅਤੇ ਉਨ੍ਹਾਂ ਦੀਆਂ 2 ਬੇਟੀਆਂ ਹਨ। ਪੀੜਤ ਰਾਜੇਸ਼ ਸਿੰਗਲਾ ਨੇ ਕਿਹਾ ਹੈ ਕਿ ਚਾਈਨਾ ਡੋਰ ਉੱਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ। । ਉਹਨਾਂ ਦੇ ਭਤੀਜੇ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਲਹੂ ਲੁਹਾਨ ਹਾਲਤ ਦੇ ਵਿੱਚ ਦੁਕਾਨ ਉੱਤੇ ਪਹੁੰਚੇ ਜਿੱਥੋਂ ਉਹ ਉਨ੍ਹਾਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਲੈਕੇ ਗਏ।



ਚਾਈਨਾ ਡੋਰ ਉੱਤੇ ਬੈਨ ਲਾਉਣ ਦੀ ਮੰਗ:ਡਾਕਟਰ ਨੇ ਦੱਸਿਆ ਕਿ ਲਗਭਗ ਇੱਕ ਘੰਟਾ ਉਹਨਾਂ ਨੂੰ ਮਰੀਜ਼ ਦਾ ਲਹੂ ਰੋਕਣ ਲਈ ਲੱਗਿਆ। ਜਿਸ ਤੋਂ ਬਾਅਦ ਉਹਨਾਂ ਦੇ ਗਲੇ ਦੀ ਸਰਜਰੀ ਕੀਤੀ ਗਈ। ਲਗਭਗ 60 ਟਾਂਕੇ ਉਹਨਾਂ ਦੇ ਗਲੇ ਉੱਤੇ ਲੱਗੇ। ਡਾਕਟਰ ਨੇ ਕਿਹਾ ਕਿ ਜੇਕਰ ਖੂਨ ਬਾਹਰ ਨਾ ਆਉਂਦਾ ਤਾਂ ਅੰਦਰ ਫੇਫੜਿਆ ਦੇ ਵਿੱਚ ਜਾ ਸਕਦਾ ਸੀ। ਉਨ੍ਹਾਂ ਦੀ ਸਾਹ ਨਲੀ ਵੀ ਕੱਟ ਸਕਦੀ ਸੀ ਜਿਸ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਜਾਂਦਾ। ਉਹਨਾਂ ਕਿਹਾ ਜਦੋਂ ਮਰੀਜ਼ ਸਾਡੇ ਕੋਲ ਆਇਆ ਤਾਂ ਉਦੋਂ ਵੀ ਬਚਣ ਦੀ 50 ਫੀਸਦ ਹੀ ਸੰਭਾਵਨਾ ਸੀ। ਪੀੜਤ ਦੇ ਨਾਲ ਡਾਕਟਰ ਨੇ ਵੀ ਪ੍ਰਸ਼ਾਸਨ ਤੋਂ ਚਾਈਨਾ ਡੋਰ ਉੱਤੇ ਬੈਨ ਲਾਉਣ ਦੀ ਮੰਗ ਕੀਤੀ ਹੈ। ਡਾਕਟਰ ਨੇ ਕਿਹਾ ਹੈ ਕਿ 15 ਅਗਸਤ ਅਤੇ 26 ਜਨਵਰੀ ਨੂੰ ਅਕਸਰ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।

ABOUT THE AUTHOR

...view details