ਪੰਜਾਬ

punjab

ETV Bharat / state

ਕਤਲ ਕਰ ਕੇ ਲਾਸ਼ ਨੂੰ ਸੁੱਟਿਆ ਲਾਵਾਰਸ - post martarm

ਲੁਧਿਆਣਾ ਵਿਖੇ ਸੁਨੀਲ ਕੁਮਾਰ ਨਾਂ ਦੇ ਵਿਅਕਤੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਲਾਵਾਰਸ ਸੁੱਟ ਦਿੱਤਾ ਗਿਆ।

ਕਤਲ ਕਰ ਕੇ ਲਾਸ਼ ਨੂੰ ਸੁੱਟਿਆ ਲਾਵਾਰਸ

By

Published : May 22, 2019, 8:26 PM IST

ਲੁਧਿਆਣਾ : ਇਥੇ ਇੱਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਸ ਦੀ ਲਾਸ਼ ਨੂੰ ਕਤਲ ਕਰਨ ਤੋਂ ਬਾਅਦ ਲਾਵਾਰਸ ਸੁੱਟ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਸੁਨੀਲ ਕੁਮਾਰ ਵਾਸੀ ਪਿੰਡ ਸੈਨੇਟ ਵਜੋਂ ਹੋਈ ਹੈ ਅਤੇ ਉਸ ਦੀ ਲਾਸ਼ ਸਿਟੀ ਸੈਂਟਰ ਜੀ-ਬਲਾਕ ਲੁਧਿਆਣਾ ਕੋਲੋਂ ਲਾਵਾਰਸ ਹਾਲਤ ਵਿੱਚ ਮਿਲੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਇਹ ਕਤਲ ਦਾ ਮਾਮਲਾ ਹੈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਸ਼ਾਮ ਮ੍ਰਿਤਕ ਦਾ ਫ਼ੋਨ ਲਗਭਗ ਰਾਤ ਨੂੰ 8.30 ਵਜੇ ਦੇ ਕਰੀਬ ਬੰਦ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਘਬਰਾ ਗਏ ਅਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਕਤਲ ਕਰ ਕੇ ਲਾਸ਼ ਨੂੰ ਸੁੱਟਿਆ ਲਾਵਾਰਸ

ਜਦੋਂ ਪੁਲਿਸ ਨੂੰ ਸ਼ਿਕਾਇਤ ਮਿਲੀ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਕਿ ਤੁਹਾਡੇ ਪਰਿਵਾਰਕ ਮੈਂਬਰ ਦੀ ਫ਼ੋਟੋ ਨਾਲ ਮਿਲਦੀ-ਜੁਲਦੀ ਇੱਕ ਲਾਸ਼ ਸਿਟੀ ਸੈਂਟਰ ਨੇੜਿਓ ਮਿਲੀ ਹੈ ਤਾਂ ਪਰਿਵਾਰ ਤੁਰੰਤ ਸ਼ਨਾਖ਼ਤ ਵਾਸਤੇ ਉੱਕਤ ਥਾਂ ਤੇ ਪਹੁੰਚ ਗਿਆ।

ਪਰਿਵਾਰਕ ਮੈਂਬਰਾਂ ਲਾਸ਼ ਦੀ ਸ਼ਨਾਖ਼ਤ ਕਰਨ ਤੋਂ ਬਾਅਦ ਹੈਰਾਨ ਰਹਿ ਗਏ ਅਤੇ ਉਸੇ ਦੌਰਾਨ ਉਨ੍ਹਾਂ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਇਹ ਸੁਨੀਲ ਕੁਮਾਰ ਦੀ ਹੀ ਲਾਸ਼ ਹੈ। ਪਰਿਵਾਰ ਵਾਲਿਆਂ ਨੇ ਉਸੇ ਦੌਰਾਨ ਪੁਲਿਸ ਦੁਆਰਾ ਪੁੱਛਣ ' ਤੇ ਕਿਹਾ ਕਿ ਸੁਨੀਲ ਦਾ ਕਿਸੇ ਨਾਲ ਵੀ ਕੋਈ ਵੈਰ-ਵਿਰੋਧ ਨਹੀਂ ਸੀ, ਬਲਕਿ ਸੁਨੀਲ ਕੁਮਾਰ ਦਾ ਕਤਲ ਹੋਇਆ ਹੈ।

ਜਦੋਂ ਇਸ ਸਬੰਧੀ ਸ਼ਹੀਦ ਭਗਤ ਸਿੰਘ ਨਗਰ ਥਾਣਾ ਦੁੱਗਰੀ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਫ਼ਿਲਹਾਲ ਤਸ਼ਤੀਫ਼ ਜਾਰੀ ਹੈ।

ABOUT THE AUTHOR

...view details