ਪੰਜਾਬ

punjab

ETV Bharat / state

'ਤੁਹਾਡੇ ਆਗੂ' ਸਿਮਰਜੀਤ ਬੈਂਸ ਕਿੰਨ੍ਹਾਂ ਮੁੱਦਿਆਂ ‘ਤੇ ਕਰਦੇ ਹਨ ਰਾਜਨੀਤੀ, ਵੇਖੋ ਇਸ ਖਾਸ ਰਿਪੋਰਟ... - ਰਵਨੀਤ ਬਿੱਟੂ

ਸੂਬੇ ਵਿੱਚ ਵਿਧਾਨ ਸਭਾ ਚੋਣਾਂ (Assembly elections) ਨੂੰ ਲੈਕੇ ਈਟੀਵੀ ਭਾਰਤ ਵੱਲੋਂ ਸਿਆਸੀ ਆਗੂਆਂ ਦੇ ਜੀਵਨ ਅਤੇ ਉਹ ਕਿਹੜੇ ਮੁੱਦਿਆਂ ‘ਤੇ ਰਾਜਨੀਤੀ ਕਰ ਰਹੇ ਹਨ ਇਸ ਬਾਰੇ ਜਾਣਾਕਾਰੀ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸਿਮਰਜੀਤ ਬੈਂਸ (Simerjit Bains) ਦੇ ਸਿਆਸੀ ਜੀਵਨ, ਉਨ੍ਹਾਂ ਦੇ ਕੰਮਾਂ ਤੇ ਉਹ ਕਿੰਨ੍ਹਾਂ ਮੁੱਦਿਆਂ ਉੱਪਰ ਰਾਜਨੀਤੀ ਕਰਦੇ ਹਨ ਇਸ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਹੈ।

'ਤੁਹਾਡੇ ਆਗੂ' ਸਿਮਰਜੀਤ ਬੈਂਸ ਕਿੰਨ੍ਹਾਂ ਮੁੱਦਿਆਂ ‘ਤੇ ਕਰਦੇ ਹਨ ਰਾਜਨੀਤੀ, ਵੇਖੋ ਇਸ ਖਾਸ ਰਿਪੋਰਟ ‘ਚ

By

Published : Sep 8, 2021, 6:21 PM IST

ਲੁਧਿਆਣਾ: ਜ਼ਿਲ੍ਹੇ ਦਾ ਹਲਕਾ ਆਤਮ ਨਗਰ ਜ਼ਿਆਦਾਤਰ ਉਨ੍ਹਾਂ ਲੋਕਾਂ ਦੀ ਰਿਹਾਇਸ਼ ਹੈ ਜੋ ਘਰਾਂ ਦੇ ਵਿੱਚ ਛੋਟੀ ਮੂਰਤੀਆਂ ਐਮਐਸਐਮਈ (ਮਾਈਕਰੋ ਸਮਾਲ ਐਡ ਮੀਡੀਅਮ ਇੰਡਸਟਰੀ ) ਦੇ ਕੰਮ ਕਰਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਰਿਹਾਇਸ਼ ਵੀ ਦਿੱਤੀ ਹੋਈ ਹੈ। ਆਤਮ ਨਗਰ ਦੀ ਕੁੱਲ ਵਸੋਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁੱਲ ਵਸੋਂ 1,65,315 ਹੈ ਜਿਸ ਦੇ ਵਿੱਚ 87,2,69 ਪੁਰਸ਼ ਅਤੇ 78,038 ਮਹਿਲਾਵਾਂ ਹਨ। ਆਤਮ ਨਗਰ ਹਲਕੇ ਦੇ ਵਿੱਚ 30 ਫੀਸਦੀ ਲੋਕ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ।

ਬੈਂਸ ਦੇ ਸਿਆਸੀ ਜੀਵਨ ‘ਤੇ ਝਾਤ

2017 ਵਿਧਾਨ ਸਭਾ ਚੋਣਾਂ ਵਿੱਚ ਕੁੱਲ 53,421 ਵੋਟਾਂ ਹਾਸਿਲ ਕਰਕੇ ਸਿਮਰਜੀਤ ਬੈਂਸ (Simerjit Bains) ਨੇ ਜਿੱਤ ਹਾਸਿਲ ਕੀਤੀ ਸੀ। ਉਨ੍ਹਾਂ ਨੂੰ 50.32 ਫੀਸਦੀ ਵੋਟਾਂ ਪਈਆਂ ਸਨ। ਇਸੇ ਤਰ੍ਹਾਂ ਜੇਕਰ ਗੱਲ 2012 ਵਿਧਾਨ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੂੰ 51,063 ਵੋਟਾਂ ਪਈਆਂ ਸਨ ਅਤੇ ਜੋ ਕਿ 52.37 ਫੀਸਦ ਹਨ।

2016 ‘ਚ ਬਣਾਈ ਲੋਕ ਇਨਸਾਫ ਪਾਰਟੀ

ਸਿਮਰਜੀਤ ਵੱਲੋਂ ਲੋਕ ਇਨਸਾਫ ਪਾਰਟੀ ਦਾ ਗਠਨ 28 ਅਕਤੂਬਰ 2016 ਨੂੰ ਕੀਤਾ ਸੀ।

ਲੋਕ ਸਭਾ ਚੋਣਾਂ ‘ਚ ਰਵਨੀਤ ਬਿੱਟੂ ਤੋਂ ਹਾਰੇ
ਸਿਮਰਜੀਤ ਬੈਂਸ ਨੇ 2019 ਲੋਕ ਸਭਾ ਚੋਣਾਂ ‘ਚ ਵੀ ਆਪਣੀ ਕਿਸਮਤ ਅਜ਼ਮਾਈ ਸੀ ਪਰ ਉਹ ਨਕਾਮ ਰਹੇ। ਉਨ੍ਹਾਂ ਕਾਂਗਰਸ ਦੇ ਮੌਜੂਦਾ ਐਮ ਪੀ ਰਵਨੀਤ ਬਿੱਟੂ (Ravneet Bittu) ਨੇ ਸਿਮਰਜੀਤ ਬੈਂਸ ਨੂੰ ਹਰਾ ਦਿੱਤਾ। ਇਨ੍ਹਾਂ ਚੋਣਾਂ ਦੇ ਵਿੱਚ ਬੈਂਸ ਨੂੰ ਕੁੱਲ 3 ਲੱਖ 7 ਹਜ਼ਾਰ 423 ਵੋਟਾਂ ਪਈਆਂ ਜਦੋਂ ਕਿ ਕਾਂਗਰਸ ਆਗੂ ਰਵਨੀਤ ਬਿੱਟੂ ਨੇ 383795 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ।

ਬੈਂਸ ਦੇ ਸਿਆਸੀ ਜੀਵਨ ਦਾ ਟਰਨਿੰਗ ਪੁਆਇੰਟ


ਸਿਮਰਜੀਤ ਬੈਂਸ ਨੇ ਦੱਸਿਆ ਕਿ ਪੜ੍ਹਾਈ ਦੇ ਦੌਰਾਨ ਜਦੋਂ ਉਹ ਸਿਸਟਮ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਸਨ ਤਾਂ ਉਨ੍ਹਾਂ ਨੇ ਮਨ ਬਣਾਇਆ ਸੀ ਕਿ ਉਹ ਵੀ ਇੱਕ ਦਿਨ ਸਿਆਸਤ ‘ਚ ਆਉਣਗੇ ਅਤੇ ਉਹ ਆਪਣੇ ਹਲਕੇ ਦੇ ਲੋਕਾਂ ਦੀ ਅਗਵਾਈ ਕਰਗਨੇ ਤਾਂ ਜੋ ਲੋਕਾਂ ਦੀ ਸਹੀ ਤਰੀਕੇ ਨਾਲ ਸੇਵਾ ਕਰ ਸਕਣ।

ਬੈਂਸ ਨੇ ਰਾਜਨੀਤੀ ਵਿੱਚ ਆਉਣ ਦਾ ਦੱਸਿਆ ਅਸਲ ਕਾਰਨ

ਸਿਮਰਜੀਤ ਬੈਂਸ ਨੇ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਰਾਜਨੀਤੀ ਦੇ ਵਿੱਚ ਉਹ ਸਿਰਫ ਲੋਕਾਂ ਦੀ ਸੇਵਾ ਲਈ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਪੜ੍ਹਾਈ ਕਰਦੇ ਸਨ ਤਾਂ ਉਨ੍ਹਾਂ ਦੇ ਮਨ ਵਿਚ ਕਾਫੀ ਗੁੱਸਾ ਸੀ ਕਿ ਆਖਿਰਕਾਰ ਜੋ ਸਿਆਸੀ ਆਗੂ ਨੇ ਉਨ੍ਹਾਂ ਤੱਕ ਆਮ ਲੋਕਾਂ ਦੀ ਪਹੁੰਚ ਕਿਉਂ ਨਹੀਂ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਕੌਂਸਲ ਦੀਆਂ ਚੋਣਾਂ ਲੜ ਕੇ ਰਾਜਨੀਤੀ ਵਿੱਚ ਪੈਰ ਧਰਿਆ। ਬੈਂਸ ਨੇ ਦੱਸਿਆ ਕਿ ਲੋਕਾਂ ਦੇ ਪਿਆਰ ਦੇ ਸਦਕਾ ਉਨ੍ਹਾਂ ਨੇ ਇਹ ਮੁਕਾਮ ਹਾਸਿਲ ਕੀਤਾ। ਸਿਮਰਜੀਤ ਬੈਂਸ ਨੇ ਦੱਸਿਆ ਕਿ ਜਦੋਂ ਉਹ ਕੌਂਸਲਰ ਸਨ ਤਾਂ ਉਹ ਇਕਲੌਤੇ ਅਜਿਹੇ ਕੌਂਸਲਰ ਸਨ ਜਿਨ੍ਹਾਂ ਨੇ ਇਲਾਕੇ ਦੇ ਵਿੱਚ ਲੋਕਾਂ ਲਈ ਦਫਤਰ ਖੋਲ੍ਹਿਆ ਜਿੱਥੇ ਲੋਕਾਂ ਦੇ ਕੰਮ ਹੋਣ ਲੱਗੇ ਅਤੇ ਜੋ ਅਜੇ ਤੱਕ ਜਾਰੀ ਹਨ।

'ਤੁਹਾਡੇ ਆਗੂ' ਸਿਮਰਜੀਤ ਬੈਂਸ ਕਿੰਨ੍ਹਾਂ ਮੁੱਦਿਆਂ ‘ਤੇ ਕਰਦੇ ਹਨ ਰਾਜਨੀਤੀ, ਵੇਖੋ ਇਸ ਖਾਸ ਰਿਪੋਰਟ ‘ਚ

ਸਿਮਰਜੀਤ ਬੈਂਸ ਦੇ ਪਰਿਵਾਰ ਸਬੰਧੀ ਜਾਣਕਾਰੀ
ਸਿਮਰਜੀਤ ਬੈਂਸ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਵਿਧਾਇਕ ਹਨ ਅਤੇ ਪਰਿਵਾਰ ਮੂਲ ਰੂਪ ‘ਚ ਆਤਮ ਨਗਰ ਦਾ ਰਹਿਣ ਵਾਲਾ ਹੈ। 28 ਜਨਵਰੀ 1970 ਨੂੰ ਬੈਂਸ ਦਾ ਜਨਮ ਹੋਇਆ ਸੀ, ਉਨ੍ਹਾਂ ਦੀ ਮਾਤਾ ਦਾ ਨਾਮ ਕਸ਼ਮੀਰ ਕੌਰ ਅਤੇ ਪਿਤਾ ਦਾ ਨਾਂ ਮੋਹਨ ਸਿੰਘ ਹੈ। ਉਨ੍ਹਾਂ ਦੇ ਵੱਡੇ ਭਰਾ ਬਲਵਿੰਦਰ ਬੈਂਸ ਵੀ ਵਿਧਾਇਕ ਹਨ। ਇਸ ਤੋਂ ਇਲਾਵਾ ਕਰਮਜੀਤ ਸਿੰਘ ਬੈਂਸ ਅਤੇ ਪਰਮਜੀਤ ਸਿੰਘ ਵੀ ਉਨ੍ਹਾਂ ਦੇ ਭਰਾ ਹਨ ਜੋ ਕਿ ਵਪਾਰੀ ਹਨ। ਉਨ੍ਹਾਂ ਦੀ ਇੱਕ ਭੈਣ ਵੀ ਹੈ ਜਿਸਦਾ ਸੁਖਵਿੰਦਰ ਕੌਰ ਹੈ। ਸਿਮਰਜੀਤ ਬੈਂਸ ਦੇ ਬੇਟੇ ਦਾ ਨਾਂ ਅਜੇਪ੍ਰੀਤ ਸਿੰਘ ਹੈ।

ਇਹ ਵੀ ਪੜ੍ਹੋ:'ਤਹਾਡੇ ਆਗੂ' ਜਗਮੀਤ ਬਰਾੜ ਕਿਹੜੇ ਮੁੱਦਿਆਂ ‘ਤੇ ਕਰਦੇ ਹਨ ਰਾਜਨੀਤੀ, ਵੇਖੋੋ ਖਾਸ ਰਿਪੋਰਟ

ABOUT THE AUTHOR

...view details