ਪੰਜਾਬ

punjab

ETV Bharat / state

ਲੁਧਿਆਣਾ ਦੇ ਗਿਆਸਪੁਰਾ ਇਲਾਕੇ 'ਚੋਂ ਵੱਡੀ ਗਿਣਤੀ 'ਚ ਬਰਾਮਦ ਹੋਇਆ ਖ਼ਤਰਨਾਕ ਕੈਮੀਕਲ, ਸਿਹਤ ਮਹਿਕਮਾ ਅਤੇ ਪੁਲਿਸ ਕਰ ਰਿਹਾ ਜਾਂਚ - 11 ਲੋਕਾਂ ਦੀ ਮੌਤ ਦਾ ਮਾਮਲਾ

ਲੁਧਿਆਣਾ ਦੇ ਗਿਆਸਪੁਰਾ ਇਲਾਕੇ ਚੋਂ ਵੱਡੀ ਗਿਣਤੀ 'ਚ ਖ਼ਤਰਨਾਕ ਕੈਮੀਕਲ ਬਰਾਮਦ ਹੋਇਆ ਹੈ। ਕੁਝ ਦਿਨ ਪਹਿਲਾਂ ਹੀ ਇੱਥੋ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।

ਵੱਡੀ ਗਿਣਤੀ 'ਚ ਖ਼ਤਰਨਾਕ ਕੈਮੀਕਲ ਬਰਾਮਦ
ਵੱਡੀ ਗਿਣਤੀ 'ਚ ਖ਼ਤਰਨਾਕ ਕੈਮੀਕਲ ਬਰਾਮਦ

By

Published : May 19, 2023, 10:39 PM IST

ਗਿਆਸਪੁਰਾ ਇਲਾਕੇ 'ਚੋਂ ਵੱਡੀ ਗਿਣਤੀ 'ਚ ਬਰਾਮਦ ਹੋਇਆ ਖ਼ਤਰਨਾਕ ਕੈਮੀਕਲ

ਲੁਧਿਆਣਾ:ਲੁਧਿਆਣਾ ਦੀ ਗਿਆਸਪੁਰਾ ਇਲਾਕੇ ਦੇ ਵਿਚ ਡੀਐਸ ਕੈਮੀਕਲ ਨਾਂ ਦੀ ਇਕ ਫੈਕਟਰੀ ਦੇ ਵਿੱਚ ਅੱਜ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਵੱਡੀ ਗਿਣਤੀ ਵਿਚ ਖ਼ਤਰਨਾਕ ਕੈਮੀਕਲ ਫੈਕਟਰੀ ਦੇ ਵਿਚ ਸਟੋਰ ਕੀਤਾ ਵੇਖਿਆ ਹੈ। ਜਿਸ ਸਬੰਧੀ ਸਿਹਤ ਮਹਿਕਮੇ ਨੂੰ ਪੁਲਿਸ ਵੱਲੋਂ ਲਿਖਿਆ ਗਿਆ ਹੈ ਅਤੇ ਜਿਸ ਫੈਕਟਰੀ ਵਿੱਚ ਇਹ ਖ਼ਤਰਨਾਕ ਕੈਮੀਕਲ ਸਟੋਰ ਕਰਕੇ ਰੱਖੇ ਹੋਏ ਸਨ। ਪੁਲਿਸ ਵੱਲੋਂ ਉਨ੍ਹਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਹਨ। ਫੈਕਟਰੀ ਦੇ ਵਿੱਚ ਵੱਡੀ ਗਿਣਤੀ ਅੰਦਰ ਕੈਮੀਕਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਪੁਲਿਸ ਸਿਹਤ ਮਹਿਕਮੇ ਦੇ ਨਾਲ ਸੰਪਰਕ ਕਰ ਰਿਹਾ ਹੈ।

10 ਸਾਲ ਪਹਿਲਾਂ ਲਗਾਈ ਗਈ ਫੈਕਟਰੀ:ਹਾਲਾਂਕਿ ਫੈਕਟਰੀ ਮਾਲਕ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਇਸ ਸਬੰਧੀ ਬਕਾਇਦਾ ਪਰਮਿਸ਼ਨ ਪ੍ਰਾਪਤ ਹੈ ਅਤੇ ਸਿਹਤ ਮਹਿਕਮੇ ਵੱਲੋਂ ਉਸ ਨੂੰ ਸਰਟੀਫਿਕੇਟ ਵੀ ਦਿੱਤਾ ਹੋਇਆ ਹੈ। ਜਿਸ ਦੀ ਹਾਲੇ ਮਿਆਦ ਵੀ ਬਾਕੀ ਹੈ, ਇਸ ਫੈਕਟਰੀ ਦੇ ਵਿਚ ਬੀਤੇ ਕਈ ਸਾਲਾਂ ਤੋਂ ਕੈਮੀਕਲ ਐਕਸਪੋਰਟ ਕੀਤਾ ਜਾ ਰਿਹਾ ਹੈ। ਫੈਕਟਰੀ ਦੇ ਮਾਲਕ ਨਰੇਸ਼ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਟ੍ਰਾਈਡਨ ਨਾਂ ਦੀ ਕੰਪਨੀ ਕੋਲੋਂ ਇਹ ਤੇਜ਼ਾਬੀ ਕੈਮੀਕਲ ਖਰੀਦ ਕੇ ਉਹ ਅੱਗੇ ਸਪਲਾਈ ਕਰਦੇ ਹਨ ਉਹਨਾਂ ਵੱਲੋਂ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਸਗੋਂ ਅੱਗੇ ਵੇਚਿਆ ਜਾਂਦਾ ਹੈ। ਫੈਕਟਰੀ ਦੇ ਮਾਲਕ ਨੇ ਕਿਹਾ ਕਿ ਜਦੋਂ 10 ਸਾਲ ਪਹਿਲਾਂ ਉਹਨਾਂ ਨੇ ਫੈਕਟਰੀ ਲਾਈ ਸੀ ਖੁਦ ਦੇ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਿਹਾਇਸ਼ ਨਹੀਂ ਸੀ। ਉਨ੍ਹਾਂ ਦੀ ਫੈਕਟਰੀ ਬਹੁਤ ਪੁਰਾਣੀ ਹੈ ਜਦੋਂ ਤੇ ਰਿਹਾਇਸ਼ ਨਵੀਆਂ ਬਣੀਆਂ ਹਨ ਉਨ੍ਹਾਂ ਕਿਹਾ ਕਿ ਸਾਰੇ ਦਸਤਾਵੇਜ਼ ਉਹਨਾਂ ਨੇ ਪੁਲਿਸ ਨੂੰ ਦੇ ਦਿੱਤੇ ਹਨ, ਬਾਕੀ ਜੋ ਵੀ ਪ੍ਰਸ਼ਾਸਨ ਉਨ੍ਹਾਂ ਨੂੰ ਹੁਕਮ ਲਵੇਗਾ ਦਾ ਉਹ ਕਬੂਲ ਕਰਨਗੇ ਜੇਕਰ ਉਨ੍ਹਾਂ ਨੂੰ ਫੈਕਟਰੀ ਸ਼ਿਫਟ ਕਰਨ ਲਈ ਕਿਹਾ ਜਾਵੇਗਾ ਤਾਂ ਉਹ ਸ਼ਿਫਟ ਵੀ ਕਰ ਲੈਣਗੇ।

ਫੈਕਟਰੀ ਤੋਂ ਕਈ ਸੈਂਪਲ ਲਏ: ਪੁਲਿਸ ਵੱਲੋਂ ਫੈਕਟਰੀ ਤੋਂ ਕਈ ਸੈਂਪਲ ਵੀ ਲਏ ਗਏ ਹਨ ਅਤੇ ਦਸਤਾਵੇਜ਼ ਵੀ ਖੰਗਾਲੇ ਗਏ ਹਨ। ਗਿਆਸਪੁਰਾ ਇਲਾਕੇ ਦੇ ਇਹ ਸੀ ਕਿ ਸੰਦੀਪ ਵਢੇਰਾ ਵੱਲੋਂ ਸਥਾਨਕ ਐਮਐਲਏ ਦੀ ਸ਼ਿਕਾਇਤ 'ਤੇ ਫੈਕਟਰੀ ਦੇ ਵਿਚ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਜਿਹੜੇ ਦਸਤਾਵੇਜ਼ ਇਹਨਾਂ ਵੱਲੋਂ ਵਿਖਾਏ ਗਏ ਹਨ ਉਹ ਸਹੀ ਹਨ ਜਾਂ ਨਹੀਂ ਇਸ ਸਬੰਧੀ ਉਹ ਸਿਹਤ ਮਹਿਕਮੇ ਨਾਲ ਵੀ ਸੰਪਰਕ ਕਰ ਰਹੇ ਹਨ।

  1. ਹੁਣ ਨਹੀਂ ਮਿਲਣੇ 2 ਹਜ਼ਾਰ ਰੁਪਏ ਦੇ ਗੁਲਾਬੀ ਨੋਟ, ਪੜ੍ਹੋ ਪੁਰਾਣੇ ਦੋ ਹਜ਼ਾਰ ਰੁਪਏ ਦੇ ਨੋਟਾਂ ਦਾ ਕੀ ਬਣੇਗਾ...
  2. ਰਾਘਵ ਚੱਢਾ ਦੀ ਮੰਗਣੀ ਦੇਖ ਕੇ ਮੁੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀ ਇਸ ਲਈ ਧੋਣਾ ਪੈ ਰਿਹਾ ਅਹੁੱਦੇ ਤੋਂ ਹੱਥ, ਅਕਾਲੀ ਦਲ ਕਿਉਂ ਹੋਇਆ ਖਫ਼ਾ, ਪੜ੍ਹੋ ਪੂਰਾ ਮਸਲਾ...
  3. Astrologer P Khurana: ਦਿਲ ਦਾ ਦੌਰਾ ਪੈਣ ਕਾਰਨ ਮਸ਼ਹੂਰ ਜੋਤਸ਼ੀ ਪੀ ਖੁਰਾਣਾ ਦਾ ਦੇਹਾਂਤ, ਮਨੀਮਾਜਰਾ ਸ਼ਮਸ਼ਾਨਘਾਟ 'ਚ ਹੋਇਆ ਅੰਤਿਮ ਸਸਕਾਰ

ਗੈਸ ਲੀਕ ਹੋਣ ਨਾਲ ਹੋਈ ਸੀ 11 ਲੋਕਾਂ ਦੀ ਮੌਤ: ਕਾਬਿਲੇਗੌਰ ਹੈ ਕਿ ਲੁਧਿਆਣਾ ਦੇ ਇਸ ਇਲਾਕੇ ਦੇ ਵਿੱਚ ਬੀਤੇ ਦਿਨ ਹੀ ਸੀਵਰੇਜ ਵਿੱਚੋਂ ਗੈਸ ਲੀਕ ਹੋਣ ਕਰਕੇ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੇ ਵਿੱਚ ਜਿਥੇ ਵੱਖ-ਵੱਖ ਕਮੇਟੀਆਂ ਜਾਂਚ ਕਰ ਰਹੀਆਂ ਹਨ ਉਥੇ ਹੀ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਵੀ ਇਸ ਫੈਕਟ ਫਾਇੰਡਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਜਿਹੇ ਇਲਾਕੇ ਵਿਚ ਇਸ ਤਰ੍ਹਾਂ ਦੀਆਂ ਕੈਮੀਕਲ ਫੈਕਟਰੀਆਂ ਦਾ ਮਿਲਣਾ ਪ੍ਰਸ਼ਾਸ਼ਨ ਅਤੇ ਸਿਹਤ ਮਹਿਕਮੇ 'ਤੇ ਵੀ ਸਵਾਲ ਖੜੇ ਕਰ ਰਿਹਾ ਹੈ। ਜੇਕਰ ਇਲਾਕੇ ਦੇ ਵਿੱਚ ਰਿਹਾਇਸ਼ ਹੈ ਤਾਂ ਅਜਿਹੇ ਖ਼ਤਰਨਾਕ ਕੈਮੀਕਲ ਕਿਸ ਤਰ੍ਹਾਂ ਇਲਾਕੇ ਵਿੱਚ ਵਰਤੇ ਜਾ ਰਹੇ ਹਨ ਇਸ ਦੀ ਜਾਂਚ ਹੋਣੀ ਜ਼ਰੂਰੀ ਹੈ।

ABOUT THE AUTHOR

...view details