ਲੁਧਿਆਣਾ: ਖੰਨਾ ਸ਼ਹਿਰ ਅੰਦਰ ਲੁੱਟਾਂ ਖੋਹਾਂ ਅਤੇ ਚੋਰੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਹਨਾਂ ਵਾਰਦਾਤਾਂ ਦੇ ਨਾਲ ਲੋਕਾਂ ਅਤੇ ਕਾਰੋਬਾਰੀਆਂ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰੰਤੂ ਪੁਲਿਸ ਅਜਿਹੇ ਗਿਰੋਹਾਂ ਨੂੰ ਨੱਥ ਪਾਉਣ 'ਚ ਨਾਕਾਮ ਸਾਬਤ ਹੋ ਰਹੀ ਹੈ। ਇਹਨੀਂ ਦਿਨੀਂ ਖੰਨਾ ਸ਼ਹਿਰ 'ਚ ਔਰਤਾਂ ਦਾ ਚੋਰ ਗਿਰੋਹ ਬਿਨ੍ਹਾਂ ਕਿਸੇ ਭੈਅ ਦੇ ਇਲਾਕੇ 'ਚ ਘੁੰਮ ਰਿਹਾ ਹੈ ਅਤੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਇਸ ਗਿਰੋਹ ਨੇ ਮਲੇਰਕੋਟਲਾ ਰੋਡ ਉੱਪਰ ਇੱਕ ਕੱਪੜਾ ਵਪਾਰੀ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਇੱਥੋਂ ਲੱਖਾਂ ਰੁਪਏ ਦੇ ਕੱਪੜੇ ਚੋਰੀ ਕਰ ਲਏ। ਆਲੇ ਦੁਆਲੇ ਲੱਗੇ ਕੈਮਰਿਆਂ 'ਚ ਵੀ ਇਹ ਔਰਤਾਂ ਕੈਦ ਹੋ ਗਈਆਂ।
ਖੰਨਾ 'ਚ ਔਰਤਾਂ ਦਾ ਚੋਰ ਗਿਰੋਹ ਸਰਗਰਮ, ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਲੱਖਾਂ ਦਾ ਸਮਾਨ ਕੀਤਾ ਚੋਰੀ - ਪੁਲਿਸ ਦੀ ਚੌਕਸੀ ਉੱਪਰ ਸਵਾਲ
ਲੁਧਿਆਣਾ ਦੇ ਕਸਬਾ ਖੰਨਾ ਵਿੱਚ ਇੱਕ ਕੱਪੜੇ ਦੀ ਦੁਕਾਨ ਨੂੰ ਮਹਿਲਾ ਚੋਰਾਂ ਦੇ ਗਿਰੋਹ ਨੇ ਨਿਸ਼ਾਨਾ ਬਣਾਇਆ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਸ਼ਟਰ ਦਾ ਜਿੰਦਾ ਤੋੜ ਕੇ ਕਰੀਬ 4 ਲੱਖ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਹੈ। ਪੀੜਤ ਦੁਕਨਦਾਰ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਸੀਸੀਟੀਵੀ ਤਸਵੀਰਾਂ 'ਚ ਕੈਦ ਮਹਿਲਾ ਚੋਰਾਂ ਦਾ ਗਿਰੋਹ: ਪਹਿਲਾਂ ਸੀਸੀਟੀਵੀ ਤਸਵੀਰਾਂ ਦੀ ਗੱਲ ਕਰਦੇ ਹਾਂ ਕਿ ਦੁਕਾਨਾਂ ਦੇ ਬਾਹਰ ਲੱਗੇ ਕੈਮਰਿਆਂ 'ਚ ਔਰਤਾਂ ਦਾ ਝੁੰਡ ਲੰਘਦਾ ਦਿਖਾਈ ਦੇ ਰਿਹਾ ਹੈ। ਇਹ ਔਰਤਾਂ ਹੱਥ 'ਚ ਪਲਾਸਟਿਕ ਦੇ ਵੱਡੇ ਥੈਲੇ ਲੈ ਕੇ ਘੁੰਮਦੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਕੂੜੇ ਵਿੱਚੋਂ ਪਲਾਸਟਿਕ ਅਤੇ ਹੋਰ ਸਾਮਾਨ ਇਕੱਠਾ ਕਰਨ ਵਾਲੀਆਂ ਬਣ ਕੇ ਘੁੰਮ ਰਹੀਆਂ ਹਨ। 10 ਤੋਂ 15 ਔਰਤਾਂ ਮਲੇਰਕੋਟਲਾ ਰੋਡ ਵਿਖੇ ਆਉਂਦੀਆਂ ਹਨ ਅਤੇ ਕੱਪੜਾ ਵਪਾਰੀ ਅਸ਼ਵਨੀ ਕੁਮਾਰ ਦੀ ਦੁਕਾਨ ਦਾ ਤਾਲਾ ਤੋੜ ਕੇ ਸ਼ਟਰ ਨੂੰ ਵੀ ਅੰਦਰੋਂ ਤੋੜ ਕੇ ਦੁਕਾਨ ਅੰਦਰ ਜਾਂਦੀਆਂ ਹਨ। ਇਸ ਤੋਂ ਬਾਅਦ ਇਹ ਮਹਿਲਾਵਾਂ ਦੁਕਾਨ ਵਿੱਚੋਂ ਮਹਿੰਗੇ ਭਾਅ ਦੇ ਕੱਪੜੇ ਚੋਰੀ ਕਰਕੇ ਚਲੀਆਂ ਜਾਂਦੀਆਂ ਹਨ।
- Ludhiana News : ਭੇਦ ਭਰੇ ਹਾਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼,ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ
- ਮਾਨਸਾ ਰਜਬਾਹੇ ’ਚ ਪਾੜ ਪੈਣ ਨਾਲ ਸੈਂਕੜੇ ਏਕੜ ਜ਼ਮੀਨ ’ਚ ਪਾਣੀ ਭਰਿਆ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
- ਕੁਲਦੀਪ ਸਿੰਘ ਧਾਲੀਵਾਲ ਵੱਲੋਂ 10 ਜੂਨ ਤੱਕ ਸਾਰੀਆਂ ਸਰਕਾਰੀ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੇ ਹੁਕਮ
ਪੁਲਿਸ ਦੀ ਚੌਕਸੀ ਉੱਪਰ ਸਵਾਲ:ਕੱਪੜਾ ਵਪਾਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਮਲੇਰਕੋਟਲਾ ਰੋਡ ਵਿਖੇ ਕੱਪੜੇ ਦੀ ਦੁਕਾਨ ਹੈ ਅਤੇ ਉਹ ਪਿੰਡਾਂ ਅੰਦਰ ਫੇਰੀ ਲਗਾ ਕੇ ਵੀ ਕੱਪੜਾ ਵੇਚਦੇ ਹਨ। ਅੱਜ ਜਦੋਂ ਉਹ ਸਵੇਰੇ ਦੁਕਾਨ 'ਤੇ ਆਇਆ ਤਾਂ ਦੇਖਿਆ ਕਿ ਇੱਕ ਪਾਸੇ ਸ਼ਟਰ ਦਾ ਤਾਲਾ ਟੁੱਟਿਆ ਪਿਆ ਸੀ। ਸ਼ਟਰ ਦਾ ਸੈਂਟਰ ਲਾਕ ਵੀ ਤੋੜਿਆ ਹੋਇਆ ਸੀ। ਜਦੋਂ ਅੰਦਰ ਦੇਖਿਆ ਤਾਂ ਦੁਕਾਨ ਵਿੱਚੋਂ ਨਕਦੀ ਅਤੇ ਹੋਰ ਮਹਿੰਗੇ ਕੱਪੜੇ ਚੋਰੀ ਕੀਤੇ ਹੋਏ ਸਨ। ਉਹਨਾਂ ਦਾ ਕਰੀਬ ਸਾਢੇ 3 ਲੱਖ ਰੁਪਏ ਦਾ ਨੁਕਸਾਨ ਹੋਇਆ। ਕੈਮਰਿਆਂ ਰਾਹੀਂ ਪਤਾ ਲੱਗਾ ਕਿ ਔਰਤਾਂ ਦੇ ਝੁੰਡ ਨੇ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕੱਪੜਾ ਕਾਰੋਬਾਰੀ ਨੇ ਕਿਹਾ ਕਿ ਉਹਨਾਂ ਨੇ ਕਰਜ਼ਾ ਲੈ ਕੇ ਬੜੀ ਮੁਸ਼ਕਲ ਨਾਲ ਕਾਰੋਬਾਰ ਸ਼ੁਰੂ ਕੀਤਾ ਹੈ। ਚੋਰਾਂ ਨੇ ਸਾਰਾ ਕੁੱਝ ਹੀ ਬਰਬਾਦ ਕਰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਪੁਲਿਸ ਦੀ ਚੌਕਸੀ ਉੱਪਰ ਵੀ ਸਵਾਲ ਖੜ੍ਹੇ ਕੀਤੇ। ਘਟਨਾ ਮਗਰੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ।