ਲੁਧਿਆਣਾ: ਜਗਰਾਉ ਪੁਰਾਣੀ ਦਾਣਾ ਮੰਡੀ ਵਿੱਖੇ ਅਚਾਨਕ ਇੱਕ ਨਾਮੀ ਏਜੇਂਸੀ ਦੀ ਦੁਕਾਨ 'ਚ ਗੈਸ ਸਲੈਂਡਰ ਨੂੰ ਅੱਗ ਲੱਗ ਗਈ। ਲਾਗੇ ਦੀਆਂ ਦੁਕਾਨਾਂ ਦੇ ਸਹਿਯੋਗ ਨਾਲ ਫਾਇਰ ਬ੍ਰਿਗੇਡ ਦੀ ਗੜ੍ਹੀ ਆਉਣ ਤੋਂ ਪਹਿਲਾਂ ਅੱਗ 'ਤੇ ਕਾਬੂ ਪਾ ਲਿਆ ਗਿਆ। ਦੁਕਾਨ ਮਾਲਕਾ ਨੇ ਦੱਸਿਆ ਕਿ ਅੱਗ ਲੱਗਣ ਨਾਲ ਨੁਕਸਾਨ ਤਾਂ ਹੋਇਆ ਹੈ, ਪਰ ਜਾਨੀ ਤੋਂ ਬਚਾਅ ਰਿਹਾ ਹੈ।
ਜਗਰਾਉ 'ਚ ਗੈਸ ਸਲੈਂਡਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ - ਜਗਰਾਉ ਪੁਰਾਣੀ ਦਾਣਾ ਮੰਡੀ
ਜਗਰਾਉ ਪੁਰਾਣੀ ਦਾਣਾ ਮੰਡੀ ਵਿੱਖੇ ਅਚਾਨਕ ਇੱਕ ਨਾਮੀ ਏਜੇਂਸੀ ਦੀ ਦੁਕਾਨ 'ਚ ਗੈਸ ਸਲੈਂਡਰ ਨੂੰ ਅੱਗ ਲੱਗ ਦਾ ਮਾਮਲਾ ਸਾਹਮਣੇ ਆਇਆ ਹੈ।
ਇੱਕ ਦੁਕਾਨ 'ਚ ਗੈਸ ਸਲੈਂਡਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਇਸ ਸਬੰਧੀ ਨਗਰ ਕੌਂਸਲ ਤੋਂ ਆਏ ਫਾਇਰ ਬਿਰਗੇਡ ਦੇ ਕਰਮਚਾਰੀ ਨਾਲ ਗੱਲ ਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਵਾਲੀ ਦੁਕਾਨ ਤੋਂ ਮੁਲਾਜ਼ਮ ਉਨ੍ਹਾਂ ਨੂੰ ਸੂਚਨਾ ਦੇਣ ਲਈ ਅਇਆ ਸੀ। ਉਨ੍ਹਾਂ ਕਿਹਾ ਕਿ ਉਹ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸਾਡੇ ਆਉਣ ਤੋਂ ਪਹਿਲਾਂ ਲਾਗੇ ਦੀਆਂ ਦੁਕਾਨਦਾਰਾ ਦੇ ਸਹਿਯੋਗ ਦੇ ਨਾਲ ਅੱਗ 'ਤੇ ਕਾਬੂ ਪਾ ਲਿਆ ਸੀ। ਉਨ੍ਹਾਂ ਕਿਹਾ ਕਿ ਨੁਕਸਾਨ ਬਾਰੇ ਉਨ੍ਹਾਂ ਕੋਈ ਵੀ ਜਾਣਕਾਰੀ ਨਹੀਂ ਮਿਲੀ।
Last Updated : Apr 19, 2021, 4:20 PM IST