ਖੰਨਾ: ਪੰਜਾਬ ਪੁਲਿਸ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਪੰਜਾਬ ਪੁਲਿਸ ਦੇ ਮੁਲਜ਼ਾਮਾਂ ਵੱਲੋਂ ਅਜਿਹੇ ਕਾਰਨਾਮੇ ਕੀਤੇ ਜਾਂਦੇ ਨੇ ਜੋ ਖਾਕੀ 'ਤੇ ਦਾਗ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਹੁਣ ਖੰਨਾ ਤੋਂ ਸਾਹਮਣਾ ਆਇਆ ਹੈ ਜਿੱਥੇ ਸੇਵਾ ਮੁਕਤ ਏ.ਐਸ.ਆਈ. ਅਮਰ ਸਿੰਘ ਵੱਲੋਂ ਆਪਣੀ ਪ੍ਰੇਮਿਕਾ ਨੂੰ ਬੀਅਰ ਪਿਲਾਈ, (Ex policeman Attack Girlfriend) ਸਰੀਰਕ ਸਬੰਧ ਬਣਾਏ ਅਤੇ ਉਸ ਨਾਲ ਕੁੱਟਮਾਰ ਕੀਤੀ। ਏ.ਐਸ.ਆਈ.ਦੀ ਹੈਵਾਨੀਅਤ ਇੱਥੇ ਹੀ ਨਹੀਂ ਰੁਕੀ ਉਸ ਨੇ ਆਪਣੀ ਪ੍ਰੇਮਿਕਾ 'ਤੇ ਬੋਤਲ ਨਾਲ ਹਮਲਾ ਕਰ ਉਸ ਨੂੰ ਜ਼ਖਮੀ ਕਰ ਦਿੱਤਾ। ਇੰਨਾਂ ਹੀ ਨਹੀਂ, ਉਸ ਦਾ ਫੋਨ ਅਤੇ ਪੈਸੇ ਪੈਸੇ ਲੈ ਕੇ ਫ਼ਰਾਰ ਹੋ ਗਿਆ।
Ex policeman Attacked Girlfriend: ਸੇਵਾ ਮੁਕਤ ਪੁਲਿਸ ਮੁਲਾਜ਼ਮ ਨੇ ਆਪਣੇ ਹੀ ਮਹਿਕਮੇ ਨੂੰ ਕੀਤਾ ਸ਼ਰਮਸਾਰ, ਪ੍ਰੇਮਿਕਾ ਨੂੰ ਪਿਲਾਈ ਬੀਅਰ, ਫਿਰ ਕੀਤਾ ਵੱਡਾ ਕਾਂਡ! - ਸੇਵਾ ਮੁਕਤ ਏਐਸਆਈ ਅਮਰ ਨੇ ਪ੍ਰੇਮਿਕਾ ਨਾਲ ਕੁੱਟਮਾਰ ਕੀਤੀ
ਸੇਵਾ ਮੁਕਤ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਹੀ ਵਿਭਾਗ ਨੂੰ ਇੱਕ ਵਾਰ ਫਿਰ ਤੋਂ ਸ਼ਰਮਸਾਰ ਕਰ ਦਿੱਤਾ ਹੈ। ਖੰਨਾ ਦੇ ਸੇਵਾ ਮੁਕਤ ਪੁਲਿਸ ਮੁਲਾਜ਼ਮ ਨੇ ਕੀਤਾ। ਪੜ੍ਹੋ ਪੂਰੀ ਖ਼ਬਰ
Published : Sep 16, 2023, 8:12 PM IST
12 ਸਾਲ ਦਾ ਰਿਸ਼ਤਾ: ਏ.ਐਸ.ਆਈ. ਦੀ ਪ੍ਰੇਮਿਕਾ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤਾ 12 ਸਾਲ ਦਾ ਹੈ। ਏ.ਐਸ.ਆਈ. ਅਮਰ ਸਿੰਘ ਖੰਨਾ ਦੇ ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਹੈ। ਤਿੰਨ ਮਹੀਨੇ ਪਹਿਲਾ ਹੀ ਏ.ਐਸ.ਆਈ. ਸੇਵਾ ਮੁਕਤ ਹੋਇਆ ਹੈ। ਡਿਊਟੀ ਦੌਰਾਨ ਵੀ ਅਮਰ ਸਿੰਘ ਨੇ ਉਸ ਨੂੰ ਕਈ ਵਾਰ ਹੋਟਲ 'ਚ ਬੁਲਾਇਆ, ਉਸ ਨਾਲ ਹਰ ਵਾਰ ਸਰੀਰਕ ਸਬੰਧ ਬਣਾਏ ਅਤੇ ਕਈ ਵਾਰ ਕੁੱਟਮਾਰ (Ex policeman Attack Girlfriend)ਕੀਤੀ। ਪੀੜਤਾ ਦਾ ਕਹਿਣਾ ਹੈ ਕਿ ਉਸ ਨੇ ਡਰ ਕਾਰਨ ਸਭ ਕੁੱਝ ਸਹਾਰਿਆ ਪਰ ਹੁਣ ਅਮਰ ਸਿੰਘ ਨੇ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ। ਇਸ ਕਾਰਨ ਉਸ ਨੇ ਹੁਣ ਹਿੰਮਤ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ ਹੈ।
- Hoshiarpur Crime News : ਲੁਟੇਰਿਆਂ ਦੀ ਘਿਨੌਣੀ ਕਰਤੂਤ, ਕੰਮ ਤੋਂ ਘਰ ਜਾ ਰਹੇ ਦਿਵਿਆਂਗ ਨੌਜਵਾਨ ਤੋਂ ਕੁੱਟਮਾਰ ਕਰਕੇ ਕੀਤੀ ਲੁੱਟ, CCTV ਵੀਡੀਓ ਵਾਇਰਲ
- ANTI DRUG CAMPAIGN: ਥਾਣਾ ਚਾਟੀਵਿੰਡ ਪੁਲਿਸ ਵਲੋਂ ਸੂਚਨਾ ਦੇ ਅਧਾਰ 'ਤੇ ਹਥਿਆਰਾਂ ਅਤੇ ਹੈਰੋਇਨ ਸਮੇਤ ਚਾਰ ਨੌਜਵਾਨ ਕਾਬੂ
- Rupnagar Murder News: ਗੋਹਲਾਨੀ ਕਤਲ ਮਾਮਲੇ 'ਚ ਪੁਲਿਸ ਹੱਥੇ ਚੱੜ੍ਹੇ ਦੋ ਮੁਲਜ਼ਮ, ਬਾਕੀ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦਾ ਕੀਤਾ ਦਾਅਵਾ
ਕਦੋਂ ਹੋਈ ਸੀ ਪਹਿਲੀ ਮੁਲਾਕਾਤ:ਪੀੜਤ ਔਰਤ ਮੁਤਾਬਿਕ ਅਮਰ ਸਿੰਘ ਨਾਲ ਉਸ ਦੀ ਮੁਲਾਕਾਤ 12 ਸਾਲ ਪਹਿਲਾ ਦੋਰਾਹਾ ਥਾਣੇ 'ਚ ਹੋਈ ਸੀ, ਜਦੋਂ ਅਮਰ ਸਿੰਘ ਹੌਲਦਾਰ ਸੀ। ਪੀੜਤ ਔਰਤ ਕਿਸੇ ਸ਼ਿਕਾਇਤ ਸਬੰਧੀ ਥਾਣੇ 'ਚ ਆਈ ਸੀ। ਇਸ ਦੌਰਾਨ ਦੋਵਾਂ ਦੀ ਦੋਸਤੀ ਹੋ ਗਈ, ਫਿਰ ਹੌਲੀ-ਹੌਲੀ ਦੋਵੇਂ ਇੱਕ ਰਿਸ਼ਤੇ 'ਚ ਆ ਗਏ। ਪੀੜਤ ਵੱਲੋਂ ਹੁਣ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪੀੜਤ ਨੇ ਥਾਣਾ ਸਿਟੀ 2 ਵਿਖੇ ਮਹਿਲਾ ਦੀ ਸ਼ਿਕਾਇਤ ਉੱਤੇ ਸੇਵਾਮੁਕਤ ਏਐਸਆਈ ਅਮਰ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮੂਲੀ ਧਾਰਾਵਾਂ ਤਹਿਤ ਕੇਸ ਦਰਜ ਹੋਣ ਕਾਰਨ ਪੀੜਤ ਨੇ ਪੁਲਿਸ ਤੋਂ ਅਮਰ ਸਿੰਘ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਰਵਾਈ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਇਸ ਮਾਮਲੇ 'ਤੇ ਪੁਲਿਸ ਅਧਿਕਾਰੀ ਕੈਮਰੇ ਅੱਗੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ। (Ex policeman Attack Girlfriend)