ਪੰਜਾਬ

punjab

ETV Bharat / state

ਲੁਧਿਆਣਾ ਦੇ ਡਾਬਾ ਵਿੱਚ ਕੈਮੀਕਲ ਫੈਕਟਰੀ 'ਚ ਲੱਗੀ ਅੱਗ, ਵੇਲੇ ਸਿਰ ਪਾਇਆ ਗਿਆ ਅੱਗ ਉੱਤੇ ਕਾਬੂ, ਜਾਨੀ ਨੁਕਸਾਨ ਤੋਂ ਬਚਾਅ - ਲੁਧਿਆਣਾ ਦੀ ਫੈਕਟਰੀ ਚ ਲੱਗੀ ਅੱਗ

ਲੁਧਿਆਣਾ ਦੇ ਡਾਬਾ ਵਿੱਚ ਕੈਮੀਕਲ ਫੈਕਟਰੀ ਵਿੱਚ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਿਕ ਵੇਲੇ ਸਿਰ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। A fire broke out in a chemical factory in Daba, Ludhiana

A fire broke out in a chemical factory in Daba, Ludhiana
ਲੁਧਿਆਣਾ ਦੇ ਡਾਬਾ ਵਿੱਚ ਕੈਮੀਕਲ ਫੈਕਟਰੀ 'ਚ ਲੱਗੀ ਅੱਗ, ਵੇਲੇ ਸਿਰ ਪਾਇਆ ਗਿਆ ਅੱਗ ਉੱਤੇ ਕਾਬੂ, ਜਾਨੀ ਨੁਕਸਾਨ ਤੋਂ ਬਚਾਅ

By ETV Bharat Punjabi Team

Published : Nov 8, 2023, 7:34 PM IST

ਫੈਕਟਰੀ ਵਿੱਚ ਲੱਗੀ ਅੱਗ ਸਬੰਧੀ ਜਾਣਕਾਰੀ ਦਿੰਦੇ ਫੈਕਟਰੀ ਮਾਲਿਕ ਅਤੇ ਫਾਇਰ ਬ੍ਰਿਗੇਡ ਅਧਿਕਾਰੀ।

ਲੁਧਿਆਣਾ :ਲੁਧਿਆਣਾ ਦੇ ਡਾਬਾ ਏਰੀਆ ਵਿੱਚ ਸਥਿਤ ਬਿੱਟੂ ਸਕ੍ਰੀਨ ਪ੍ਰੋਸੈਸਰ ਨਾਂ ਦੀ ਇੱਕ ਕੈਮੀਕਲ ਫੈਕਟਰੀ ਦੀ ਪਹਿਲੀ ਮੰਜ਼ਿਲ ਤੇ ਅੱਗ ਲੱਗਣ ਕਰਕੇ ਹਫ਼ੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ। ਅੱਗ ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ। ਅੱਗ ਫੈਕਟਰੀ ਚ ਪਈ ਪ੍ਰਿੰਟਿੰਗ ਪ੍ਰੈੱਸ ਦੇ ਹੀਟਰ ਦੇ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਦੱਸੀ ਜਾ ਰਹੀ ਹੈ। ਹਾਲਾਂਕਿ ਜਿਸ ਵੇਲੇ ਫੈਕਟਰੀ ਦੇ ਵਿੱਚ ਅੱਗ ਲੱਗੀ ਉਸ ਵੇਲੇ ਕੋਈ ਵਰਕਰ ਮੌਜੂਦ ਨਹੀਂ ਸੀ ਦਿਨ ਦੇ ਵੇਲੇ ਇਹ ਅੱਗ ਲੱਗੀ। ਇਸ ਤੋਂ ਬਾਅਦ ਸਮਾਂ ਰਹਿੰਦੇ ਆ ਅੱਗ ਤੇ ਕਾਬੂ ਪਾ ਲਿਆ ਗਿਆ।


ਅੱਗ ਉੱਤੇ ਪਾਇਆ ਗਿਆ ਕਾਬੂ :ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਰਿਸਪੌਡ ਕਰਦੇ ਹੋਏ ਮੌਕੇ ਤੇ ਪੁੱਜੇ ਕੇ ਫੈਕਟਰੀ ਨੂੰ ਪਹਿਲਾਂ ਖਾਲੀ ਕਰਵਾਇਆ ਜਿਸ ਤੋਂ ਬਾਅਦ ਫੈਕਟਰੀ ਦੀ ਪਹਿਲੀ ਮੰਜਿਲ ਤੇ ਲੱਗੀ ਅੱਗ ਨੂੰ ਬੁਝਾਇਆ ਅੱਗ ਤੇ ਕਾਬੂ ਪਾਉਣ ਦੇ ਵਿੱਚ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਲਗਭਗ ਅੱਧੇ ਘੰਟੇ ਦਾ ਸਮਾਂ ਲੱਗ ਗਿਆ ਪਰ ਇੱਕ ਹੀ ਗੱਡੀ ਦੇ ਨਾਲ ਪੂਰੀ ਅੱਗ ਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਿਹਾ ਹੈ ਕਿ ਬਚਾਅ ਹੋ ਗਿਆ ਹੈ, ਇਹ ਕੈਮੀਕਲ ਦੀ ਫੈਕਟਰੀ ਸੀ ਅਤੇ ਅੰਦਰ ਕਾਫੀ ਘੱਟ ਮਾਤਰਾ ਦੇ ਵਿੱਚ ਕੈਮੀਕਲ ਮੌਜੂਦ ਸੀ ਜਿਸ ਕਰਕੇ ਪ੍ਰੈਸ ਚ ਅੱਗ ਲੱਗਣ ਕਰਕੇ ਸਿਰਫ ਗੱਤੇ ਨਹੀਂ ਅੱਗ ਫੜੀ ਜਿਸ ਤੇ ਉਹਨਾਂ ਨੇ ਸਮਾਂ ਰਹਿੰਦੇਆ ਕਾਬੂ ਪਾ ਲਿਆ।

ਫੈਕਟਰੀ ਦੇ ਮਾਲਕ ਨੇ ਦੱਸਿਆ ਕਿ ਪ੍ਰਿੰਟਿੰਗ ਪ੍ਰੈਸ ਨੂੰ ਗਰਮ ਹੋਣ ਕਰਕੇ ਅੱਗ ਲੱਗੀ ਸੀ ਉਹਨਾਂ ਨੇ ਕਿਹਾ ਕਿ ਸ਼ੋਰਟ ਸਰਕਿਟ ਹੋਇਆ ਹੈ ਉਹਨਾਂ ਦੀ ਫੈਕਟਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਲਣ ਵਾਲਾ ਕੈਮੀਕਲ ਨਹੀਂ ਵਰਤਿਆ ਜਾਂਦਾ। ਉਹਨਾਂ ਕਿਹਾ ਕਿ ਸਿਰਫ ਅੱਗ ਗੱਤੇ ਨੂੰ ਲੱਗੀ ਸੀ। ਇਸ ਤੋਂ ਬਾਅਦ ਉਸਨੂੰ ਸਮਾਂ ਰਹਿੰਦੇ ਆ ਬੁਝਾਰ ਦਿੱਤਾ ਗਿਆ ਉਹਨਾਂ ਨੇ ਖਾਸ ਤੌਰ ਤੇ ਅੱਗ ਬੁਝਾਓ ਅਮਲੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮੇਂ ਸਵੇਰੇ ਅੱਗ ਬੁਝਾਓ ਅਮਲੇ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਸਨ ਅਤੇ ਉਹਨਾਂ ਨੇ ਤੁਰੰਤ ਹੀ ਅੱਗ ਦੇ ਕਾਬੇ ਪਾ ਲਿਆ ਗਿਆ।

ABOUT THE AUTHOR

...view details