ਪੰਜਾਬ

punjab

ETV Bharat / state

ਲੁਧਿਆਣਾ 'ਚ ਸੈਂਟਰਲ ਬੈਂਕ ਦੀ ਰੀਜ਼ਨਲ ਬਰਾਂਚ ਨੂੰ ਲੱਗੀ ਅੱਗ, ਅੱਗ ਉੱਤੇ ਕਾਬੂ ਪਾਉਣ ਲਈ ਕੀਤੀ ਗਈ ਜੱਦੋ-ਜਹਿਦ

ਗਰਮੀਆਂ ਦੇ ਦਿਨਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵੇਖੀਆਂ ਜਾਂਦੀਆਂ ਹਨ। ਅੱਜ ਲੁਧਿਆਣਾ ਦੇ ਆੜਤੀ ਚੌਂਕ ਨੇੜੇ ਸੈਂਟਰਲ ਬੈਂਕ ਦੀ ਰੀਜ਼ਨਲ ਬਰਾਂਚ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

A fire broke out at the regional branch of the Central Bank in Ludhiana
ਲੁਧਿਆਣਾ 'ਚ ਸੈਂਟਰਲ ਬੈਂਕ ਦੀ ਰੀਜ਼ਨਲ ਬਰਾਂਚ ਨੂੰ ਲੱਗੀ ਅੱਗ, ਅੱਗ ਉੱਤੇ ਕਾਬੂ ਪਾਉਣ ਲਈ ਕੀਤੀ ਗਈ ਜੱਦੋ-ਜਹਿਦ

By

Published : Jun 14, 2023, 3:42 PM IST

Updated : Jun 14, 2023, 5:03 PM IST

ਬੈਂਕ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਸੰਘਰਸ਼

ਲੁਧਿਆਣਾ:ਆੜਤੀ ਚੌਂਕ ਨੇੜੇ ਬਣੀ ਇਮਾਰਤ ਦੀ ਪਹਿਲੀ ਮੰਜ਼ਿਲ ਉੱਤੇ ਸਥਿਤ ਸੈਂਟਰਲ ਬੈਂਕ ਦੀ ਬਰਾਂਚ ਨੂੰ ਅੱਜ ਸਵੇਰੇ ਅੱਗ ਲੱਗ ਗਈ। ਜਿਸ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ। ਸਵੇਰੇ ਜਦੋਂ ਬੈਂਕ ਖੋਲ੍ਹਣ ਵੇਲੇ ਸਫਾਈ ਕਰਨ ਵਾਲੇ ਪਹੁੰਚੇ ਤਾਂ ਅੰਦਰ ਧੂਆਂ ਫੈਲਿਆ ਹੋਇਆ ਸੀ, ਇਸ ਤੋਂ ਬਾਅਦ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ। ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਜਾ ਰਿਹਾ ਹੈ। ਇਮਾਰਤ ਦੇ ਸ਼ੀਸ਼ੇ ਤੋੜ ਕੇ ਬਾਹਰ ਧੂਆਂ ਕੱਢਿਆ ਗਿਆ ਹੈ ਕਿਉਂਕਿ ਇਮਾਰਤ ਦੇ ਵਿੱਚ ਇੱਕੋ ਹੀ ਆਣ-ਜਾਣ ਦਾ ਰਸਤਾ ਹੈ। ਪਹਿਲੀ ਮੰਜ਼ਿਲ ਉੱਤੇ ਸ਼ੀਸ਼ੇ ਲੱਗੇ ਹੋਏ ਹਨ ਅਤੇ ਇਸ ਕਰਕੇ ਧੂੰਆਂ ਨਿਕਲਣ ਲਈ ਕੋਈ ਰਾਹ ਨਹੀਂ ਸੀ ਜਿਸ ਕਰਕੇ ਸ਼ੀਸ਼ੇ ਤੋੜ ਕੇ ਧੂਆਂ ਕੱਢਿਆ ਗਿਆ ਹੈ।

ਅੱਗ ਬੁਝਾਉਣ ਲਈ ਜੱਦੋ-ਜਹਿਦ: ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਇਸ ਬਾਰੇ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਕੋਈ ਵੀ ਬੈਂਕ ਮੁਲਾਜ਼ਮ ਅੰਦਰ ਨਹੀਂ ਗਿਆ ਅਤੇ ਸਾਰੇ ਬਾਹਰ ਹੀ ਖੜ੍ਹੇ ਹੋ ਗਏ। ਉਨ੍ਹਾਂ ਕਿਹਾ ਕਿ ਬੈਂਕ ਦੇ ਵਿੱਚ ਕੋਈ ਕੈਸ਼ ਨਹੀਂ ਸੀ, ਸਿਰਫ ਬੈਂਕ ਵਿਚ ਦਸਤਾਵੇਜ਼ ਹੀ ਸਨ ਜਿਨ੍ਹਾਂ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਮੌਕੇ ਉੱਤੇ ਪਹੁੰਚ ਕੇ ਫਾਇਰ ਬ੍ਰਿਗੇਡ ਦਸਤੇ ਵੱਲੋਂ ਅੱਗ ਉੱਤੇ ਕਾਬੂ ਪਾਇਆ ਜਾ ਰਿਹਾ ਹੈ। ਇਮਾਰਤ ਦੇ ਵਿੱਚ ਧੂੰਆਂ ਜ਼ਿਆਦਾ ਫੈਲਣ ਕਰਕੇ ਅੱਗ ਉੱਤੇ ਕਾਬੂ ਪਾਉਣ ਵਿੱਚ ਮੁਸ਼ਕਿਲ ਆ ਰਹੀ ਹੈ। ਅੱਗ ਬੁਝਾਊ ਅਮਲੇ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅੰਦਰ ਧੂੰਆਂ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ। ਇਸ ਕਰਕੇ ਕੁਝ ਦਿਖਾਈ ਨਹੀਂ ਦੇ ਰਿਹਾ, ਜਿਸ ਕਰਕੇ ਅੱਗ ਉੱਤੇ ਕਾਬੂ ਪਾਉਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਨੁਕਸਾਨ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ: ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਮੁਲਾਜ਼ਮ ਆਕਸੀਜਨ ਦੀਆਂ ਕਿੱਟਾਂ ਪਾ ਕੇ ਉੱਪਰ ਪੁੱਜੇ ਤਾਂ ਉਨ੍ਹਾਂ ਨੂੰ ਕੁੱਝ ਵੀ ਦਿਖਾਈ ਨਹੀਂ ਦਿੱਤਾ, ਜਿਸ ਕਰਕੇ ਹੁਣ ਸ਼ੀਸ਼ੇ ਭੰਨ ਕੇ ਪਹਿਲਾਂ ਬਾਹਰ ਧੂਆਂ ਕੱਢਿਆ ਜਾ ਰਿਹਾ ਹੈ। ਇਸ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਜਾ ਰਿਹਾ ਹੈ। ਇਮਾਰਤ ਦੇ ਵਿੱਚ ਕੋਈ ਵੀ ਫਾਇਰ ਸੇਫ਼ਟੀ ਦੇ ਪ੍ਰਬੰਧ ਮੌਜੂਦ ਨਹੀਂ ਸਨ। ਇਥੋਂ ਤੱਕ ਕੇ ਆਣ-ਜਾਣ ਦਾ ਵੀ ਇੱਕੋ ਹੀ ਛੋਟਾ ਜਿਹਾ ਰਸਤਾ ਹੈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਹਿਲਾਂ ਅੱਗ ਉੱਤੇ ਕਾਬੂ ਪਾਇਆ ਜਾਵੇਗਾ ਉਸ ਤੋਂ ਬਾਅਦ ਹੀ ਇਸ ਦੀ ਜਾਂਚ ਕੀਤੀ ਜਾਵੇਗੀ ਕਿ ਅੱਗ ਕਿਵੇਂ ਲੱਗੀ ਅਤੇ ਕਿੰਨਾ ਨੁਕਸਾਨ ਹੋਇਆ ਹੈ।

Last Updated : Jun 14, 2023, 5:03 PM IST

ABOUT THE AUTHOR

...view details