ਪੰਜਾਬ

punjab

ETV Bharat / state

ਲੁਧਿਆਣਾ: ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ - punjab update

ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਵਿੱਚ ਇੱਕ ਕੱਪੜਾ ਫੈਕਟਰੀ ਨੂੰ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਅੱਗ ਦੇ ਕਾਰਨਾਂ ਨੂੰ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਮੌਕੇ 'ਤੇ ਅੱਗ ਬੁਝਾਊ ਅਮਲੇ ਨੇ ਫੈਕਟਰੀ ਦੀ ਅੱਗ 'ਤੇ ਭਾਰੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ।

ਲੁਧਿਆਣਾ ਦੇ ਸੁੰਦਰ ਨਗਰ 'ਚ ਕੱਪੜਾ ਫੈਕਟਰੀ ਨੂੰ ਲੱਗੀ ਅੱਗ
ਲੁਧਿਆਣਾ ਦੇ ਸੁੰਦਰ ਨਗਰ 'ਚ ਕੱਪੜਾ ਫੈਕਟਰੀ ਨੂੰ ਲੱਗੀ ਅੱਗ

By

Published : Aug 24, 2020, 10:11 PM IST

Updated : Aug 24, 2020, 10:34 PM IST

ਲੁਧਿਆਣਾ: ਸ਼ਹਿਰ ਦੇ ਸੁੰਦਰ ਨਗਰ ਇਲਾਕੇ ਵਿੱਚ ਸੋਮਵਾਰ ਦੇਰ ਸ਼ਾਮ ਮਹਾਂਵੀਰ ਕਾਲੋਨੀ ਗਲੀ ਨੰਬਰ 6 ਵਿੱਚ ਸਥਿਤ ਕੱਪੜੇ ਦੀ ਇੱਕ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਕਾਰਨ ਫੈਕਟਰੀ ਵਿੱਚ ਪਿਆ ਸਾਰਾ ਕੱਪੜਾ ਸੁਆਹ ਹੋਇਆ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪੁੱਜ ਕੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਫੈਕਟਰੀ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਕਾਰਨ ਆਸ-ਪਾਸ ਦੇ ਫੈਕਟਰੀ ਮਾਲਕਾਂ ਵਿੱਚ ਦਹਿਸ਼ਤ ਵੀ ਵੇਖਣ ਨੂੰ ਮਿਲੀ।

ਲੁਧਿਆਣਾ ਦੇ ਸੁੰਦਰ ਨਗਰ 'ਚ ਕੱਪੜਾ ਫੈਕਟਰੀ ਨੂੰ ਲੱਗੀ ਅੱਗ

ਇੱਕ ਹੋਰ ਫੈਕਟਰੀ ਮਾਲਕ ਦੀਪੂ ਜੈਨ ਨੇ ਦੱਸਿਆ ਕਿ ਇਸ ਵੱਲਭ ਕੱਪੜਾ ਫੈਕਟਰੀ ਵਿੱਚ ਅੱਗ ਲੱਗਣ ਬਾਰੇ ਉਸ ਦੇ ਭਰਾ ਨੇ ਫੋਨ ਕਰਕੇ ਦੱਸਿਆ ਸੀ। ਉਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਪਰ ਫਾਇਰ ਬ੍ਰਿਗੇਡ ਦੀ ਗੱਡੀ ਅੱਧਾ ਘੰਟਾ ਲੇਟ ਪੁੱਜੀ। ਉਸ ਨੇ ਕਿਹਾ ਅੱਗ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਫਾਇਰ ਬ੍ਰਿਗੇਡ ਨੇ ਇੱਕ ਹੀ ਗੱਡੀ ਭੇਜੀ। ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੂਜੀ ਗੱਡੀ ਖ਼ਰਾਬ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਅੱਗ 'ਤੇ ਕਾਬੂ ਨਹੀਂ ਪਿਆ ਤਾਂ ਘੰਟੇ ਬਾਅਦ ਦੂਜੀ ਗੱਡੀਆਂ ਨੂੰ ਵੀ ਬੁਲਾਇਆ ਗਿਆ ਤੇ ਹੁਣ ਤੱਕ 8 ਗੱਡੀਆਂ ਲੱਗ ਚੁੱਕੀਆਂ ਹਨ, ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਦੀਪੂ ਨੇ ਕਿਹਾ ਕਿ ਲੌਕਡਾਊਨ ਕਾਰਨ ਫੈਕਟਰੀ ਵਿੱਚ ਕੋਈ ਮੁਲਾਜ਼ਮ ਮੌਜੂਦ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਲਾਂਕਿ ਫੈਕਟਰੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਉਸ ਨੇ ਕਿਹਾ ਕਿ ਅੱਗ ਨਾ ਬੁਝਣ ਕਾਰਨ ਉਨ੍ਹਾਂ ਨੂੰ ਵੀ ਡਰ ਸੀ ਕਿ ਕਿਤੇ ਇਹ ਹੋਰਨਾਂ ਫੈਕਟਰੀਆਂ ਨੂੰ ਵੀ ਲਪੇਟ ਵਿੱਚ ਨਾ ਲੈ ਲਵੇ। ਅੱਗ ਦੇ ਕਾਰਨਾਂ ਬਾਰੇ ਉਸ ਨੇ ਸ਼ਾਰਟ ਸਰਕਟ ਹੋਣਾ ਦੱਸਿਆ।

ਮੌਕੇ 'ਤੇ ਅੱਗ ਬੁਝਾਉਣ ਲਈ ਪੁੱਜੇ ਫਾਇਰ ਸਟੇਸ਼ਨ ਦੇ ਇੰਚਾਰਜ ਆਤਿਸ਼ ਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 6.40 ਵਜੇ ਫੈਕਟਰੀ ਵਿੱਚ ਅੱਗ ਲੱਗਣ ਬਾਰੇ ਜਾਣਕਾਰੀ ਮਿਲੀ ਸੀ, ਜਿਸ 'ਤੇ ਤੁਰੰਤ ਅੱਗ ਬੁਝਾਉਣ ਲਈ ਗੱਡੀ ਨੂੰ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤੰਗ-ਗਲੀਆਂ ਹੋਣ ਕਰਕੇ ਅੱਗ 'ਤੇ ਕਾਬੂ ਪਾਉਣ ਵਿੱਚ ਮੁਸ਼ਕਿਲਾਂ ਆ ਰਹੀਆਂ ਸਨ, ਪਰੰਤੂ ਫਿਰ ਵੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਹੈ।

Last Updated : Aug 24, 2020, 10:34 PM IST

ABOUT THE AUTHOR

...view details