ਲੁਧਿਆਣਾ :ਲੁਧਿਆਣਾ ਦੇ ਵਿੱਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਘੰਟਾ ਘਰ ਨੇੜੇ ਰੇਖੀ ਸਿਨੇਮਾ ਰੋਡ ਉੱਤੇ ਪੁਲਿਸ ਦੇ ਬੀਟ ਬਾਕਸ ਦੇ ਵਿੱਚ ਇੱਕ ਨਸ਼ੇੜੀ ਨੇ ਦਾਖਲ ਹੋ ਕੇ ਕੁਲਜੀਤ ਸਿੰਘ ਨਾਂ ਦੇ ਪੁਲਿਸ ਮੁਲਾਜ਼ਮ ਉੱਤੇ ਹਮਲਾ ਕਰ ਦਿੱਤਾ, ਜਿਸ ਕਰਕੇ ਉਸਦੀ ਪੱਗ ਲੱਥ ਗਈ ਅਤੇ ਉਹ ਲਹੂ ਲੁਹਾਨ ਹੋ ਗਿਆ। ਮੌਕੇ ਉੱਤੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਪੀੜਿਤ ਨੇ ਕਿਹਾ ਕਿ ਮੈਂ ਅੰਦਰ ਕੋਈ ਕੰਮ ਕਰ ਰਿਹਾ ਸੀ ਕਿ ਅਚਾਨਕ ਹੀ ਉਸ ਨੇ ਆ ਕੇ ਮੇਰੇ ਉੱਤੇ ਹਮਲਾ ਕਰ ਦਿੱਤਾ। ਪੁਲਿਸ ਮੁਲਾਜ਼ਮ ਨੇ ਕਿਹਾ ਕਿ ਮੈਂ ਉਸ ਨੂੰ ਜਾਣਦਾ ਵੀ ਨਹੀਂ ਹਾਂ ਕਿ ਉਹ ਕੌਣ ਹੈ। ਉਨ੍ਹਾ ਕਿਹਾ ਕਿ ਮੈਂ ਫੋਨ ਉੱਤੇ ਗੱਲ ਕਰ ਰਿਹਾ ਸੀ। ਲੋਕਾਂ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਲੁਧਿਆਣਾ 'ਚ ਨਸ਼ੇੜੀ ਨੇ ਕੀਤਾ ਪੁਲਿਸ ਮੁਲਾਜ਼ਮ 'ਤੇ ਹਮਲਾ, ਪੱਗ ਉਤਾਰਨ ਦੇ ਲੱਗੇ ਇਲਜ਼ਾਮ - ਲੁਧਿਆਣਾ ਪੁਲਿਸ
ਲੁਧਿਆਣਾ ਵਿੱਚ ਇੱਕ ਪੁਲਿਸ ਮੁਲਾਜ਼ਮ ਉੱਤੇ ਨਸ਼ੇੜੀ ਦੱਸੇ ਜਾ ਰਹੇ ਨੌਜਵਾਨ ਵੱਲੋਂ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ। ਹਮਲਾਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਲਾਜ਼ਮ ਜ਼ਖਮੀ :ਪੁਲਿਸ ਮੁਲਾਜ਼ਮ ਨੂੰ ਹਮਲਾ ਕਰਨ ਵਾਲੇ ਨੇ ਜ਼ਖਮੀ ਕਰ ਦਿੱਤਾ ਹੈ। ਇਸਦੇ ਨਾਲ ਹੀ ਉਸ ਦੀ ਪੱਗ ਵੀ ਉਤਾਰ ਦਿੱਤੀ। ਸਥਾਨਕ ਲੋਕਾਂ ਨੇ ਕਿਹਾ ਕਿ ਮੁਲਜ਼ਮ ਨਸ਼ੇੜੀ ਅਤੇ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਲੱਗ ਰਿਹਾ ਹੈ, ਜਿਸਨੇ ਮੁਲਾਜ਼ਮ ਉੱਤੇ ਹਮਲਾ ਕੀਤਾ ਹੈ।
ਲੋਕਾਂ ਨੇ ਮੌਕੇ ਉੱਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਮੁਲਾਜ਼ਮ ਨੇ ਆਪਣੇ ਜ਼ੋਨ ਇੰਚਾਰਜ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਮੌਕੇ ਤੇ ਪੁਲਿਸ ਟੀਮਾਂ ਵੀ ਪੁੱਜ ਗਈਆਂ। ਇਸ ਦੌਰਾਨ ਲੋਕਾਂ ਨੇ ਨਸ਼ੇੜੀ ਦੀ ਕੁੱਟਮਾਰ ਵੀ ਕੀਤੀ। ਲੋਕਾਂ ਨੇ ਕਿਹਾ ਕਿ ਜੇਕਰ ਇਕ ਪੁਲਿਸ ਵਾਲਾ ਸੁਰੱਖਿਅਤ ਨਹੀਂ ਹੈ ਤਾਂ ਆਮ ਆਦਮੀ ਦੀ ਕੀ ਸੁਰੱਖਿਆ ਹੋ ਸਕਦੀ ਹੈ।