ਪੰਜਾਬ

punjab

By

Published : Jul 8, 2023, 8:02 AM IST

ETV Bharat / state

ਪਤੀ-ਪਤਨੀ ਨੇ ਘਰ ਦੀ ਛੱਤ ਨੂੰ ਪੌਦਿਆਂ ਨਾਲ ਬਣਾਇਆ ਮਿੰਨੀ ਹਸਪਤਾਲ, ਕਈ ਬਿਮਾਰੀਆਂ ਦਾ ਹੁੰਦਾ ਹੱਲ

ਪਤੀ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਇੱਕ ਜੋੜੇ ਦੀ ਜਿੰਦਗੀ ਇੰਨੀ ਬਦਲ ਗਈ ਕਿ ਉਹਨਾਂ ਨੇ ਆਪਣੇ ਘਰ ਦੀ ਛੱਤ ਉਪਰ ਹੀ ਦਵਾਖਾਨਾ ਖੋਲ੍ਹ ਦਿੱਤਾ। ਇਹ ਦਵਾਖਾਨਾ ਪੌਦਿਆਂ ਦੇ ਰੂਪ ਵਿੱਚ ਖੋਲ੍ਹਿਆ ਗਿਆ ਹੈ। ਇਹ ਪੌਦੇ ਗੁਣਕਾਰੀ ਹਨ ਜੋ ਕਿਸੇ ਨਾ ਕਿਸੇ ਬੀਮਾਰੀ ਦੇ ਇਲਾਜ ਲਈ ਲਾਹੇਵੰਦ ਸਾਬਤ ਹੁੰਦੇ ਹਨ। ਇਸ ਜੋੜੇ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੈਮਰੇ ਅੱਗੇ ਆਪਣੀ ਹੱਡਬੀਤੀ ਬਿਆਨ ਕੀਤੀ।

A couple is growing medicinal plants on the roof of their house in Samrala, Ludhiana
ਪਤੀ-ਪਤਨੀ ਨੇ ਘਰ ਦੀ ਛੱਤ ਨੂੰ ਪੌਦਿਆਂ ਨਾਲ ਬਣਾਇਆ ਮਿੰਨੀ ਹਸਪਤਾਲ, ਕਈ ਬਿਮਾਰੀਆਂ ਦਾ ਹੁੰਦਾ ਹੱਲ

ਪੌਦਿਆਂ ਨਾਲ ਬਣਾਇਆ ਮਿੰਨੀ ਹਸਪਤਾਲ

ਖੰਨਾ: ਸਮਰਾਲਾ ਸ਼ਹਿਰ ਦਾ ਇੱਕ ਵਿਆਹੁਤਾ ਜੋੜਾ ਆਪਣੇ ਘਰ ਵਿੱਚ ਛੱਤਾਂ ਤੇ ਮੈਡੀਕੇਟਡ ਪਲਾਂਟ (ਦਵਾਈ ਵਾਲਾ ਪੌਦੇ) ਲਗਾ ਕੇ ਲੋਕਾਂ ਨੂੰ ਜਾਗ੍ਰਿਤ ਕਰ ਰਿਹਾ ਹੈ। ਜਦੋਂ ਇਸ ਵਿਆਹੁਤਾ ਜੋੜੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਅਨੇਕਾਂ ਹੀ ਮੈਡੀਕੇਟਡ ਪਲਾਂਟ (ਦਵਾਈ ਵਾਲੇ ਪੌਦੇ) ਬਾਰੇ ਦੱਸਿਆ। ਇਨ੍ਹਾਂ ਦੇ ਕੀ ਕੀ ਗੁਣ ਹਨ। ਇਸਦੀ ਜਾਣਕਾਰੀ ਦਿੱਤੀ ਗਈ। ਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਪਤੀ ਨੂੰ 2016 ਵਿਚ ਹਾਰਟ ਅਟੈਕ ਹੋਇਆ ਸੀ।

ਅਨੇਕਾਂ ਪ੍ਰਕਾਰ ਦੇ ਮੈਡੀਕੇਟਡ ਪਲਾਂਟ: ਇਸ ਦਿਲ ਦੇ ਦੌਰੇ ਤੋਂ ਬਾਅਦ ਉਹ ਬੜੇ ਪ੍ਰੇਸ਼ਾਨ ਰਹਿਣ ਲੱਗੇ। ਉਸ ਨੇ ਆਯੁਰਵੈਦ ਦਾ ਕੋਰਸ ਕੀਤਾ ਹੋਇਆ ਹੈ। ਇਸ ਲਈ ਜਾਣਕਾਰੀ ਹੋਣ ਦੇ ਚੱਲਦਿਆਂ ਉਸ ਨੇ ਆਪਣੇ ਪਤੀ ਨੂੰ ਰੋਜ਼ਾਨਾ ਵੀਟ ਗਰਾਸ ਦਾ ਜੂਸ ਦੇਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਪਤੀ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ। ਪਤੀ ਦੇ ਠੀਕ ਹੋਣ ਮਗਰੋਂ ਦੋਵਾਂ ਨੇ ਮਨ ਬਣਾਇਆ ਕਿ ਕਿਉਂ ਨਾ ਮਕਾਨ ਦੀ ਛੱਤ ਉਪਰ ਮੈਡੀਕੇਟਡ ਪਲਾਂਟ ਲਗਾਏ ਜਾਣ। ਘਰ ਦੀਆਂ ਛੱਤਾਂ ਉਪਰ ਗਮਲਿਆਂ ਵਿੱਚ ਮੈਡੀਕੇਟਡ ਪਲਾਂਟ (ਦਵਾਈ ਵਾਲਾ ਪੌਦੇ) ਲਗਾਉਣੇ ਸ਼ੁਰੂ ਕਰ ਦਿੱਤੇ। ਦੇਖਦੇ ਹੀ ਦੇਖਦੇ ਅਨੇਕਾਂ ਪ੍ਰਕਾਰ ਦੇ ਮੈਡੀਕੇਟਡ ਪਲਾਂਟ (ਦਵਾਈ ਵਾਲਾ ਪੌਦੇ) ਲਗਾ ਦਿੱਤੇ। ਹੁਣ ਅਨੇਕਾਂ ਹੀ ਲੋਕਾਂ ਨੂੰ ਇਹ ਪੌਦੇ ਵੰਡੇ ਜਾਂਦੇ ਹਨ ਅਤੇ ਇਨ੍ਹਾਂ ਦੇ ਗੁਣਾਂ ਬਾਰੇ ਵੀ ਦੱਸਿਆ ਜਾਂਦਾ ਹੈ। ਮਨਦੀਪ ਕੌਰ ਨੇ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਇਹ ਮੈਡੀਕੇਟਡ ਪਲਾਂਟ ਲਗਾਉਣੇ ਚਾਹੀਦੇ ਹਨ। ਕੁਝ ਪੋਦੇ ਤਾਂ ਇਹੋ ਜਿਹੇ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੇ ਰੋਜ਼ਾਨਾ ਦੇ ਖਾਣੇ ਵਿੱਚ ਵੀ ਕਰ ਸਕਦੇ ਹਾਂ। ਜਿਸ ਨਾਲ ਖਾਣਾ ਪੌਸਟਿਕ ਤਾਂ ਹੁੰਦਾ ਹੀ ਹੈ ਸੁਆਦ ਵੀ ਬਣਦਾ ਹੈ।

ਕੈਂਸਰ ਤੱਕ ਦਾ ਇਲਾਜ ਪੌਦਿਆਂ ਰਾਹੀਂ: ਸੰਜੀਵ ਕੁਮਾਰ ਨੇ ਕਿਹਾ ਕਿ ਉਸਦੀ ਪਤਨੀ ਨੂੰ ਆਯੁਰਵੈਦ ਦੀ ਜਾਣਕਾਰੀ ਹੈ। 2016 ਵਿੱਚ ਉਸ ਨੂੰ ਜਦੋਂ ਦਿਲ ਦਾ ਦੌਰਾ ਪਿਆ ਤਾਂ ਪਤਨੀ ਨੇ ਵੀਟ ਗ੍ਰਾਸ ਨਾਲ ਉਸ ਨੂੰ ਤੰਦਰੁਸਤ ਕੀਤਾ। ਇਸ ਉਪਰੰਤ ਉਹਨਾਂ ਨੇ ਘਰ ਅੰਦਰ ਦਵਾਈਆਂ ਵਾਲੇ ਪੌਦੇ ਲਾਏ। ਉਹਨਾਂ ਦੀ ਛੱਤ ਉਪਰ ਜਿੰਨੇ ਵੀ ਪੌਦੇ ਲਾਏ ਹੋਏ ਹਨ ਉਹ ਸਾਰੇ ਹੀ ਲਾਹੇਵੰਦ ਹਨ। ਛੋਟੀ ਤੋਂ ਛੋਟੀ ਬਿਮਾਰੀ ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ ਪੌਦਿਆਂ ਰਾਹੀਂ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦਾ ਤਾਪਮਾਨ ਆਮ ਨਾਲੋਂ 10 ਡਿਗਰੀ ਘੱਟ ਰਹਿੰਦਾ ਹੈ, ਕਿਉਂਕਿ ਪੌਦੇ ਆਕਸਜੀਨ ਛੱਡਦੇ ਹਨ ਅਤੇ ਇਸ ਕਾਰਣ ਘਰ ਠੰਡਾ ਰਹਿੰਦਾ ਹੈ।


ABOUT THE AUTHOR

...view details