ਲੁਧਿਆਣਾ:ਕਾਰਪੋਰੇਸ਼ਨ ਕੇਂਦਰੀ ਬਜਟ ਨੂੰ ਲੈ ਕੇ ਇੱਕ ਅਹਿਮ ਬੈਠਕ ਸੱਦੀ ਗਈ ਸੀ। ਜਿਸ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੇ ਨਵੇਂ ਬਣੇ ਵਿਧਾਇਕ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣ ਲਈ ਪਹੁੰਚੇ ਹਨ। ਇਸ ਦੌਰਾਨ ਹਾਊਸ ਦੀ ਬੈਠਕ ਪਹਿਲਾਂ ਅਮਨੋ-ਅਮਾਨ ਨਾਲ ਚੱਲਦੀ ਰਹੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ (Aam Aadmi Party MLAs) ਨੇ ਕੰਮਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਜਿਸ ਤੋਂ ਬਾਅਦ ਕਾਂਗਰਸ ਦੇ ਕੌਂਸਲਰ (Congress Councilor) ਭੜਕ ਗਏ ਅਤੇ ਇਸ ਦੌਰਾਨ ਜੰਮ ਕੇ ਬਹਿਸ ਹੋਈ। ਉਧਰ ਕੌਂਸਲਰ ਤੇ ਵਿਧਾਇਕ ਆਹਮੋ-ਸਾਹਮਣੇ ਹੋ ਗਏ, ਹਾਲਾਂਕਿ ਇਸ ਮੌਕੇ ‘ਤੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ (Municipal Commissioner and Mayor) ਵੀ ਮੌਜੂਦ ਸਨ ,ਜਿਨ੍ਹਾਂ ਨੇ ਕੌਂਸਲਰਾਂ ਨੂੰ ਬੇਨਤੀ ਕੀਤੀ ਅਤੇ ਮਾਮਲਾ ਠੰਡਾ ਕਰਵਾਇਆ।
ਲੁਧਿਆਣਾ ਕਾਰਪੋਰੇਸ਼ਨ ਦੀ ਬਜਟ ਮੀਟਿੰਗ ਦੇ ਦੌਰਾਨ ਜੰਮ ਕੇ ਹੋਇਆ ਹੰਗਾਮਾ - budget meeting of Ludhiana Corporation
ਕਾਰਪੋਰੇਸ਼ਨ ਕੇਂਦਰੀ ਬਜਟ ਨੂੰ ਲੈ ਕੇ ਇੱਕ ਅਹਿਮ ਬੈਠਕ ਸੱਦੀ ਗਈ ਸੀ। ਜਿਸ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੇ ਨਵੇਂ ਬਣੇ ਵਿਧਾਇਕ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣ ਲਈ ਪਹੁੰਚੇ ਹਨ। ਇਸ ਦੌਰਾਨ ਹਾਊਸ ਦੀ ਬੈਠਕ ਪਹਿਲਾਂ ਅਮਨੋ-ਅਮਾਨ ਨਾਲ ਚੱਲਦੀ ਰਹੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ (Aam Aadmi Party MLAs) ਨੇ ਕੰਮਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਜਿਸ ਤੋਂ ਬਾਅਦ ਕਾਂਗਰਸ ਦੇ ਕੌਂਸਲਰ (Congress Councilor) ਭੜਕ ਗਏ ਅਤੇ ਇਸ ਦੌਰਾਨ ਜੰਮ ਕੇ ਬਹਿਸ ਹੋਈ।
ਲੁਧਿਆਣਾ ਕਾਰਪੋਰੇਸ਼ਨ ਦੀ ਬਜਟ ਮੀਟਿੰਗ ਦੇ ਦੌਰਾਨ ਜੰਮ ਕੇ ਹੋਇਆ ਹੰਗਾਮਾ
ਉਨ੍ਹਾਂ ਕਿਹਾ ਕਿ ਪਿਛਲੇ ਜੋ ਕੰਮ ਹੋਏ ਹਨ, ਉਨ੍ਹਾਂ ਵਿੱਚ ਵੱਡੇ ਘਪਲੇ ਹੋਏ ਹਨ। ਜਿਨ੍ਹਾਂ ਦੀ ਜਾਂਚ ਪੜਤਾਲ ਕਰਵਾਈ ਜਾਵੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਵਿਧਾਇਕ (Aam Aadmi Party MLA) ਰਾਜਿੰਦਰਪਾਲ ਕੌਰ ਛੀਨਾ ਨੇ ਇਹ ਕਿਹਾ ਕਿ ਜਿਵੇਂ ਪੰਜਾਬ ਦੇ ਲੋਕਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਿੱਤੀ ਹੈ, ਉਵੇਂ ਹੀ ਨਗਰ ਕੌਂਸਲਰ ਦੀਆਂ ਚੋਣਾਂ ਵਿੱਚ ਵੀ ਲੋਕਾਂ ਸਾਨੂੰ ਹੀ ਸੇਵਾ ਦਾ ਮੌਕਾ ਦੇਣਗੇ।
ਇਹ ਵੀ ਪੜ੍ਹੋ:ਪ੍ਰੋ. ਬਲਜਿੰਦਰ ਕੌਰ ਦੀ ਸੋਸ਼ਲ ਮੀਡੀਆ ਪੋਸਟ ਨੇ ਛੇੜੀ ਨਵੀਂ ਚਰਚਾ