ਪੀਆਰਟੀਸੀ ਤੇ ਟਰੈਕਟਰ ਟਰਾਲੀ ਵਿਚਕਾਰ ਆਹਮੋ-ਸਾਹਮਣੇ ਟੱਕਰ, ਕਈ ਸਵਾਰੀਆਂ ਜ਼ਖ਼ਮੀ ਲੁਧਿਆਣਾ :ਸੂਬੇ ਵਿੱਚ ਲਗਾਤਾਰ ਸੜਕ ਹਾਦਸੇ ਵਧਦੇ ਜਾ ਰਹੇ ਹਨ। ਇਸ ਨੂੰ ਸੜਕੀ ਨਿਯਮਾਂ ਤੋਂ ਜਾਗਰੂਕ ਨਾ ਹੋਣਾ ਜਾਂ ਨਿਯਮਾਂ ਦੀ ਪਾਲਣਾ ਨਾ ਕਰਨਾ ਵੀ ਕਿਹਾ ਜਾ ਸਕਦਾ ਹੈ। ਇਕ ਨਿੱਕੀ ਜਿਹੀ ਲਾਪਰਵਾਹੀ ਕਾਰਨ ਕਈ ਕੀਮਤੀ ਜਾਨਾਂ ਅਜਾਈਂ ਜਾਂਦੀਆਂ ਹਨ। ਇਸੇ ਤਰ੍ਹਾ ਦਾ ਹੀ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਟਰੈਕਟਰ ਟਰਾਲੀ ਤੇ ਸਰਕਾਰੀ ਬੱਸ ਵਿਚਕਾਰ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕੁਝ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ।
ਹਾਦਸੇ ਦੌਰਾਨ 12 ਤੋਂ ਵਧ ਸਵਾਰੀਆਂ ਹੋਈਆਂ ਜ਼ਖ਼ਮੀ :ਜਾਣਕਾਰੀ ਅਨੁਸਾਰ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਗਹੋਰ ਨੇੜੇ ਇਕ ਟਰੈਕਟਰ-ਟਰਾਲੀ ਦੀ ਪੀਆਰਟੀਸੀ ਬੱਸ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਬੱਸ ਵਿਚ ਸਵਾਰ ਇੱਕ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੱਸ ਲੁਧਿਆਣਾ ਤੋਂ ਬਠਿੰਡਾ ਜਾ ਰਹੀ ਸੀ ਜਦੋਂ ਕਿ ਟਰੈਕਟਰ-ਟਰਾਲੀ ਰਾਏਕੋਟ ਤੋਂ ਲੁਧਿਆਣੇ ਵੱਲ ਆ ਰਿਹਾ ਸੀ ਅਤੇ ਰਸਤੇ ਵਿੱਚ ਦੋਹਾਂ ਨੂੰ ਸਾਹਮਣੇ ਭਿਆਨਕ ਟੱਕਰ ਹੋ ਗਈ ਜਿਸ ਦੀ ਦ੍ਰਿਸ਼ ਵੀ ਹੈਰਾਨ ਕਰ ਦੇਣ ਵਾਲੇ ਨੇ। ਇਸ ਦੌਰਾਨ ਸੜਕ ਤੇ ਕਾਫੀ ਦੇਰ ਤੱਕ ਜਾਮ ਵੀ ਲੱਗ ਰਿਹਾ।
ਗਲਤ ਸਾਈਡ ਤੋਂ ਆ ਰਿਹਾ ਸੀ ਟਰੈਕਟਰ ਟਰਾਲੀ ਚਾਲਕ :ਬੱਸ ਵਿਚ ਸਵਾਰੀਆਂ ਸਨ, ਜਿਸ ਕਰਕੇ ਦੋ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਦੀ ਪੁਸ਼ਟੀ ਮੌਕੇ ਤੇ ਮੌਜੂਦ ਏਐਸਆਈ ਨੇ ਕੀਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰਆਂ ਨੇ ਦੱਸਿਆ ਹੈ ਕਿ ਲੁਧਿਆਣਾ-ਫਿਰੋਜ਼ਪੁਰ ਰੋਡ ਉਤੇ ਪੀਆਰਟੀਸੀ ਦੀ ਬੱਸ ਦੇ ਟਰੈਕਟਰ ਟਰਾਲੀ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਸਵਾਰੀਆਂ ਜ਼ਖ਼ਮੀ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗਲਤੀ ਟਰੈਕਟਰ ਟਰਾਲੀ ਵਾਲੇ ਦੀ ਲੱਗ ਰਹੀ ਹੈ। ਉਹ ਗਲਤ ਸਾਈਡ ਤੋਂ ਆ ਰਿਹਾ ਸੀ ਅਤੇ ਇਸ ਕਰਕੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।
ਇਹ ਵੀ ਪੜ੍ਹੋ :Hanuman Jayanti 2023: ਇਸ ਹਨੂੰਮਾਨ ਜੈਅੰਤੀ ਇਨ੍ਹਾਂ ਚੀਜ਼ਾਂ ਦਾ ਰੱਖੋ ਖ਼ਾਸ ਖ਼ਿਆਲ, ਟੈਰੋ ਰੀਡਰ ਤੋਂ ਸੁਣ ਕੀ ਹੋਵੇਗਾ ਲਾਭ
ਪੁਲਿਸ ਦੀ ਕਾਰਵਾਈ ਜਾਰੀ :ਟਰੈਕਟਰ-ਟਰਾਲੀ ਦੇ ਰੇਤ ਲੱਦਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਟਰੈਕਟਰ ਟਰਾਲੀ ਗ਼ੈਰ ਕਾਨੂੰਨੀ ਢੰਗ ਨਾਲ ਜਾ ਰਹੀ ਸੀ ਜਾਂ ਫਿਰ ਕਿਸੇ ਮਨਜ਼ੂਰ ਸ਼ੁਦਾ ਖੱਡ ਤੋਂ ਰੇਤ ਲਿਆ ਰਹੀ ਸੀ ਇਹ ਜਾਂਚ ਦਾ ਵਿਸ਼ਾ ਹੈ ਅਤੇ ਪੁਲਿਸ ਨੇ ਕਿਹਾ ਹੈ ਕਿ ਇਸ ਸਬੰਧੀ ਉਹ ਜਾਂਚ ਕਰਨਗੇ। ਉਨ੍ਹਾ ਕਿਹਾ ਕਿ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਬੱਸ ਚਾਲਕ ਦੇ ਅਤੇ ਟਰੈਕਟਰ ਚਲਾਉਣ ਵਾਲੇ ਦੇ ਵੀ ਸਟਾ ਲੱਗੀਆਂ ਹਨ ਅਤੇ ਦੋਵੇਂ ਹਸਪਤਾਲ ਚ ਜੇਰੇ ਇਲਾਜ ਹਨ।