ਵਿਆਹ ਸਮਾਗਮ 'ਚ ਡੀਜੇ ਲਈ ਭਿੜੇ ਬਰਾਤੀ ਤੇ ਕੁੜੀ ਵਾਲੇ; ਚੱਲੀਆਂ ਕੁਰਸੀਆਂ, ਵੀਡੀਓ ਵਾਇਰਲ
ਲੁਧਿਆਣਾ : ਸ਼ਹਿਰ ਦੇ ਟਿੱਬਾ ਰੋਡ 'ਤੇ ਸਥਿਤ ਮੇਜਰ ਧਰਮਸ਼ਾਲਾ ਵਿਖੇ ਇਕ ਵਿਆਹ ਸਮਾਗਮ ਵਿੱਚ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਰਿਸ਼ਤੇਦਾਰ ਆਪਣੀ ਜਾਨ ਬਚਾ ਕੇ ਇਧਰ ਉਧਰ ਭੱਜ ਰਹੇ ਹਨ। ਝਗੜਾ ਡੀਜੇ 'ਤੇ ਕਿਸੇ ਵਿਵਾਦ ਨੂੰ ਲੈ ਕੇ ਹੋਇਆ ਦੱਸਿਆ ਜਾ ਰਿਹਾ ਹੈ।
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਵਿਆਹ ਸਮਾਗਮ ਜੋ ਸ਼ਾਂਤੀਪੂਰਵਕ ਚੱਲ ਰਿਹਾ ਸੀ, ਅਚਾਨਕ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਰਿਸ਼ਤੇਦਾਰਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਦਾ। ਅਚਾਨਕ ਪਿੱਛੋਂ ਕੁਰਸੀਆਂ ਚੱਲਦੀਆਂ ਨੇ, ਇਸ ਤੋਂ ਇਲਾਵਾ ਜਿਸ ਦੇ ਹੱਥ ਜੋ ਆਉਂਦਾ ਹੈ ਇਕ ਦੂਜੇ 'ਤੇ ਚਲਾ ਰਿਹਾ ਹੈ। ਹਾਲਾਂਕਿ ਜ਼ਖਮੀਆਂ ਦਾ ਕਹਿਣਾ ਹੈ ਕਿ ਡੀਜੇ ਉਤੇ ਗਾਣੇ ਨੂੰ ਲੈ ਕੇ ਕਿਸੇ ਗੱਲ ਤੋਂ ਵਿਵਾਦ ਹੋ ਗਿਆ ਸੀ, ਜੋ ਝੜਪ ਦਾ ਰੂਪ ਧਾਰਨ ਕਰ ਗਿਆ ਤੇ ਦੇਖਦੇ ਹੀ ਦੇਖਦੇ ਕੁਰਸੀਆਂ ਨਾਲ ਹਮਲਾ ਹੋ ਗਿਆ।
ਇਹ ਵੀ ਪੜ੍ਹੋ :Children Letter To Sisodia : ਮਨੀਸ਼ ਸਿਸੋਦੀਆ ਦੇ ਨਾਂਅ ਬੱਚੇ ਲਿੱਖਣਗੇ ਚਿੱਠੀ, ਇਹ ਟੀਮ ਪਹੁੰਚਾਏਗੀ ਸਿਸੋਦੀਆ ਤੱਕ
ਦੋਹਾਂ ਧਿਰਾਂ ਦੇ ਇਕ ਦਰਜਨ ਤੋਂ ਵੱਧ ਲੋਕ ਜ਼ਖਮੀ :ਮਾਮਲਾ ਟਿੱਬਾ ਰੋਡ ਤੇ ਸਥਿਤ ਮੇਜਰ ਧਰਮਸ਼ਾਲਾ ਦਾ ਹੈ, ਜਿੱਥੇ ਲੜਕੀ ਵਾਲੇ ਅਤੇ ਲੜਕੇ ਵਾਲੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਵਿੱਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਰਿਸ਼ਤੇਦਾਰ ਚਲੇ ਗਏ। ਦੋਹਾਂ ਧਿਰਾਂ ਦੇ ਇਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਬਾਅਦ ਵਿੱਚ ਇੱਟਾਂ ਪੱਥਰ ਵੀ ਚੱਲੇ । ਦੋਵੇਂ ਧਿਰਾਂ ਵੱਲੋਂ ਪੁਲਿਸ ਸਟੇਸ਼ਨ ਵਿੱਚ ਪਹੁੰਚ ਕੇ ਇੱਕ ਦੂਜੇ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਪਰ ਵਿਆਹ ਦਾ ਮਾਮਲਾ ਦੇਖਦੇ ਹੋਏ ਪੁਲਿਸ ਵੱਲੋਂ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਰਕੇ ਫਿਲਹਾਲ ਪੁਲਿਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ ।
ਇਹ ਵੀ ਪੜ੍ਹੋ :Punjab Vidhan Sabha Session : ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਅੱਜ ਤੋਂ, ਸਪੀਕਰ ਬੋਲੇ- ਹੁਣ ਸਰਕਾਰ ਤੇ ਰਾਜਪਾਲ ਵਿਚਾਲੇ ਕੋਈ ਤਕਰਾਰ ਨਹੀਂ
ਕਿਸੇ ਦੇ ਦੰਦ ਟੁੱਟੇ ਅਤੇ ਕਿਸੇ ਨੂੰ ਲੱਗੀਆਂ ਗੰਭੀਰ ਸੱਟਾਂ :ਸਮਾਗਮ ਦੌਰਾਨ ਜ਼ਖਮੀਆਂ ਨੇ ਦੱਸਿਆ ਹੈ ਕਿਸੇ ਦੇ ਦੰਦ ਟੁੱਟ ਗਏ ਹਨ ਅਤੇ ਕਿਸੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੇ ਦੱਸਿਆ ਕਿ ਡੀਜੇ 'ਤੇ ਕਿਸੇ ਵਿਵਾਦ ਨੂੰ ਲੈ ਕੇ ਇਹ ਲੜਾਈ ਹੋਈ ਹੈ, ਜਿਸ ਦੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜ਼ਖ਼ਮੀਆਂ ਨੇ ਦੱਸਿਆ ਕਿ ਬਰਾਤੀਆਂ ਅਤੇ ਲੜਕੀ ਵਾਲੇ ਵਿਚਕਾਰ ਝਗੜਾ ਹੋਇਆ ਹੈ। ਇਸ ਦੌਰਾਨ ਧਰਮਸ਼ਾਲਾ ਦੇ ਵਿੱਚ ਮੌਜੂਦ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਹਨ । ਕਈ ਲੋਕ ਇਸ ਦੀ ਲਪੇਟ ਵਿੱਚ ਆਏ ਹਨ। ਕਈਆਂ ਦੇ ਸਿਰ 'ਤੇ ਸਟਾਂ ਲੱਗੀਆਂ ਹਨ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ।