ਲੁਧਿਆਣਾ: ਜ਼ਿਲ੍ਹੇ ਦੀ ਗਿੱਲ ਨਹਿਰ ਉੱਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਸੀਮੇਂਟ ਮਿਕਸਰ ਟਰੱਕ (Cement mixer truck) ਨਹਿਰ ਦੇ ਅੰਦਰ ਡਿੱਗ ਗਿਆ। ਪੁਲ ਕਰਾਸ ਕਰਦੇ ਸਮੇਂ ਇਹ ਹਾਦਸਾ ਵਾਪਰਿਆ, ਬੀਤੀ ਦੇਰ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਖਰਤਨਾਕ ਹਾਦਸੇ ਵਿੱਚ ਟਰੱਕ ਚਾਲਕ ਅਤੇ ਕੰਡਕਟਰ ਦੀ ਦੀ ਜਾਨ ਬਚ ਗਈ ਪਰ ਉਨ੍ਹਾਂ ਨੂੰ ਸੱਟਾਂ ਜ਼ਰੂਰ ਲੱਗੀਆਂ ਹਨ। ਜ਼ਖ਼ਮੀ ਟਰੱਕ ਡਰਾਈਵਰ ਅਤੇ ਕੰਡਕਟਰ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਟਰੱਕ ਨੂੰ ਕੱਢਣ ਲਈ ਪ੍ਰਸ਼ਾਸ਼ਨ ਵੱਲੋਂ ਕਰੇਨ ਦਾ ਪ੍ਰਬੰਧ (Arrangement of crane to remove the truck) ਕੀਤਾ ਗਿਆ ਹੈ।
ਰੇਲਿੰਗ ਵੀ ਹਾਦਸੇ ਕਰਕੇ ਟੁੱਟ ਗਈ:ਸਥਾਨਕ ਲੋਕਾਂ ਦੇ ਮੁਤਾਬਿਕ ਟਰੱਕ ਚਾਲਕ ਗਲਤ ਦਿਸ਼ਾ ਦੇ ਵਿੱਚ ਟਰੱਕ ਚਲਾ ਰਿਹਾ ਦੀ ਜਿਸ ਕਰਕੇ ਇਹ ਹਾਦਸਾ ਵਾਪਰਿਆ। ਮੌਕੇ ਉੱਤੇ ਪੁੱਜੀਪੁਲਿਸ ਵੱਲੋਂ ਟਰੈਫਿਕ ਡਾਈਵਰਟ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਮਗਰੋਂ ਜੋ ਹੀ ਸਾਹਮਣੇ ਆਵੇਗਾ ਕਿ ਹਾਦਸੇ ਕਿਸ ਦੀ ਗਲਤੀ ਨਾਲ ਵਾਪਰਿਆ। ਪੁਲਿਸ ਮੁਤਾਬਿਕ ਜਾਂਚ ਮਗਰੋਂ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ (Action against the accused) ਪਰ ਇਸ ਤੋਂ ਪਹਿਲਾਂ ਉਨ੍ਹਾ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭੇਜਿਆ ਗਿਆ। ਨਹਿਰ ਉੱਤੇ ਲੱਗੀ ਰੇਲਿੰਗ ਵੀ ਹਾਦਸੇ ਕਰਕੇ ਟੁੱਟ ਗਈ ਹੈ ਪਰ ਸੁਖ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
- Manpreet Badal got interim bail: ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ, ਗ੍ਰਿਫ਼ਤਾਰੀ ਦੇ ਡਰ ਤੋਂ ਚੱਲ ਰਹੇ ਨੇ ਫਰਾਰ
- CM Met Family of Agniveer Amritpal Singh: ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ, 1 ਕਰੋੜ ਦੀ ਸਹਾਇਤਾ ਰਾਸ਼ੀ ਦਿੱਤੀ...
- Army Statement On Agniveer: ਅਗਨੀਵੀਰ ਗਾਰਡ ਆਫ਼ ਆਨਰ ਉੱਤੇ ਬੋਲੀ ਭਾਰਤੀ ਫੌਜ, ਅੰਮ੍ਰਿਤਪਾਲ ਨੇ ਕੀਤੀ ਖੁਦਕੁਸ਼ੀ, ਇਸ ਲਈ ਨਹੀਂ ਦਿੱਤਾ ਸਨਮਾਨ