ਲੁਧਿਆਣਾ: ਸਤਪੌਲ ਮਿੱਤਲ ਸਕੂਲ ਦੀ 7ਵੀਂ ਜਮਾਤ ਦੀ ਵਿਦਿਆਰਥਣ ਨਮਿਆ ਨੇ ਮਹਿਜ਼ 13 ਸਾਲ ਦੀ ਨਿੱਕੀ ਉਮਰੇ ਵੱਡੇ ਕਾਰਜ ਕਰਨ ਦੀ ਉਦਾਹਰਣ ਪੇਸ਼ ਕੀਤੀ ਹੈ। ਨਮਿਆ ਜੋਸ਼ੀ ਨੇ ਆਪਣੇ ਅਨੋਖੇ ਕਾਰਜਾਂ ਨਾਲ ਨਾ ਸਿਰਫ਼ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ ਸਗੋਂ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਨੂੰ ਵੀ ਪ੍ਰਭਾਵਿਤ ਕੀਤਾ ਹੈ। ਨਮਿਆ ਜੋਸ਼ੀ ਨੇ ਗੇਮਿੰਗ ਦੇ ਮਾਇਨ ਕਰਾਫਟ ਦੇ ਸਾਫਟਵੇਅਰ ਨੂੰ ਸਿੱਖਿਆ ਦੇ ਨਾਲ ਜੋੜਿਆ ਹੈ।
ਨਮਿਆ ਦੇ ਜਜ਼ਬੇ ਨੇ ਮਾਈਕ੍ਰੋਸਾਫਟ ਦੇ CEO ਨੂੰ ਵੀ ਕੀਤਾ ਪ੍ਰਭਾਵਿਤ
ਦਿੱਲੀ 'ਚ ਕਰਵਾਏ ਗਏ ਇਨੋਵੇਟਰਜ਼ ਸੰਮੇਲਨ 'ਚ ਨਮਿਆ ਜੋਸ਼ੀ ਨੇ ਹਿੱਸਾ ਲਿਆ। ਨਮਿਆ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਨੇ ਇਸ ਸਾਫਟਵੇਅਰ ਵਿੱਚ ਕੁਝ ਵਿਸ਼ਿਆ ਦੇ ਸ਼ਬਦਾਂ ਨੂੰ ਸ਼ਾਮਲ ਕੀਤਾ ਹੈ। ਇਸ ਵਿੱਚ ਫਿਜਿਕਸ, ਸਾਇਬਰ ਸਕਿਓਰਟੀ, ਬਾਇਓਲੋਜੀ ਆਦਿ ਵਿਸ਼ੇ ਸ਼ਾਮਲ ਹਨ। ਉਸ ਦੇ ਇਸ ਨਿਵੇਕਲੇ ਕਾਰਜ ਲਈ ਸੀਈਓ ਨੇ ਨਮਿਆ ਦੇ ਕੰਮ ਦੀ ਸ਼ਲਾਘਾ ਕੀਤੀ ਜੋ ਕਿ ਪੰਜਾਬ ਦੇ ਲਈ ਬੜੇ ਮਾਣ ਵਾਲੀ ਗੱਲ ਹੈ।