ਲੁਧਿਆਣਾ: ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਅੱਜ ਦੂਜੇ ਦਿਨ ਹਾਕੀ ਦੇ ਮੁਕਾਬਲੇ ਹੋਏ। ਉਥੇ ਹੀ ਦੂਜੇ ਪਾਸੇ ਅੱਜ ਦੌੜਾਂ ਵੀ ਹੋਈਆਂ। ਜਿਨ੍ਹਾਂ ਵਿੱਚ ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਲੜਕੀਆਂ ਦੀਆਂ ਦੌੜਾਂ ਸਾਮਲ ਸਨ ਬਜ਼ੁਰਗਾਂ ਅਤੇ ਲੜਕੀਆਂ ਦਾ ਅੱਜ ਫਾਈਨਲ ਨਤੀਜਾ ਐਲਾਨ ਦਿੱਤਾ ਗਿਆ। ਜਦ ਕਿ ਦੂਜੇ ਪਾਸੇ ਲੜਕਿਆਂ ਦੀ ਫਾਈਨਲ ਦੌੜ ਕੱਲ੍ਹ ਹੋਵੇਗੀ। ਸੈਮੀਫਾਈਨਲ ਦੇ ਵਿੱਚ ਬਾਜ਼ੀ ਮਾਰਨ ਵਾਲੇ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਬੁਜ਼ੁਰਗਾਂ ਦੀ ਰੇਸ ਜਦੋਂ ਹੋਈ ਤਾਂ ਸਾਰੇ ਹੀ ਵੇਖਦੇ ਹੀ ਰਹਿ ਗਏ 70 ਸਾਲ ਤੋਂ ਵਧੇਰੇ ਉਮਰ ਦੇ ਬਜ਼ੁਰਗਾਂ ਵੱਲੋਂ 100 ਮੀਟਰ ਦੀ ਦੌੜ ਲਗਾਈ ਗਈ। ਜਿਸ ਵਿੱਚ ਸੁਰਿੰਦਰ ਸ਼ਰਮਾ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਉਹ ਬੀਤੇ 7 ਸਾਲਾਂ ਤੋਂ ਲਗਾਤਾਰ ਜਿੱਤ ਰਹੇ ਹਨ। 100 ਮੀਟਰ ਦੌੜ ਦੇ ਨਾਲ ਉਹ 400 ਮੀਟਰ 200 ਮੀਟਰ ਦੌੜ ਕੇ ਵੀ ਭਾਗ ਲੈ ਚੁੱਕੇ ਹਨ। ਉਸ ਵਿੱਚ ਵੀ ਸੁਰਿੰਦਰ ਸ਼ਰਮਾ ਨੇ ਗੋਲਡ ਮੈਡਲ ਜਿੱਤਿਆ ਹੈ।
ਬਜ਼ੁਰਗਾਂ ਦੀ ਦੌੜ ਬਣੀ ਖਿੱਚ ਦਾ ਕੇਂਦਰ:ਸੁਰਿੰਦਰ ਸ਼ਰਮਾ ਨੇ ਦੱਸਿਆ ਕਿ 72 ਸਾਲ ਦੀ ਉਮਰ ਹੋਣ ਦੇ ਬਾਵਜੂਦ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ। ਘਰ ਦਾ ਖਾਣਾ ਖਾਂਦੇ ਹਨ। ਦੇਸੀ ਖ਼ੁਰਾਕ ਖਾਣ ਦੇ ਨਾਲ ਹੀ ਸੁਰਿੰਦਰ ਸ਼ਰਮਾ ਸਵੇਰੇ ਸ਼ਾਮ ਵਰਜਿਸ਼ ਕਰਦੇ ਹਨ। ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਪੰਜਾਬ ਦੇ ਨਾਲ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਖੇਡਣ ਜਾਂਦੇ ਹਨ। ਉਥੋ ਵੀ ਉਹ ਮੈਡਲ ਜਿੱਤ ਕੇ ਲਿਆਉਂਦਾ ਹਨ। ਉਨ੍ਹਾਂ ਕਿਹਾ ਕਿ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸਰੀਰ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਸਰਕਾਰਾਂ ਦੀ ਦੇਣ ਹੈ ਜੇਕਰ ਸਰਕਾਰ ਅੱਤਵਾਦ ਖ਼ਤਮ ਕਰ ਸਕਦੀ ਹੈ ਤਾਂ ਨਸ਼ਾ ਵੀ ਖ਼ਤਮ ਕਰ ਸਕਦੀ ਹੈ।