ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਉੱਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬਿਹਾਰ ਦੇ ਜ਼ਿਲ੍ਹਾ ਸਿਵਾਨ ਤੋਂ ਆਏ ਪਤੀ-ਪਤਨੀ ਦਾ ਇੱਕ ਤਿੰਨ ਮਹੀਨੇ ਦਾ ਮਾਸੂਮ ਬੱਚਾ ਚੋਰੀ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਰੇਲਵੇ ਸਟੇਸ਼ਨ ਦੇ ਵਿਸ਼ਰਾਮ ਘਰ ਵਿੱਚ ਰਾਤ ਬਿਤਾਉਣ ਲਈ ਰੁਕੇ ਸਨ ਅਤੇ ਜਦੋਂ ਉਨ੍ਹਾਂ ਨੂੰ ਨੀਂਦ ਆ ਗਈ ਤਾਂ ਕਿਸੇ ਅਣਪਛਾਤੇ ਨੇ ਬੱਚਾ ਚੋਰੀ (The unknown stole the child) ਕਰ ਲਿਆ। ਸਟੇਸ਼ਨ ਦੀ ਜੀਆਰਪੀ ਅਧਿਕਾਰੀ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਬੱਚੇ ਦੀ ਭਾਲ ਲਈ ਟੀਮ ਜੁਟੀਆਂ ਹੋਈਆਂ ਹਨ।
ਰਿਸ਼ਤੇਦਾਰ ਨੇ ਦੱਸੀ ਕਹਾਣੀ: ਪੀੜਤ ਪਤੀ-ਪਤਨੀ ਦੇ ਰਿਸ਼ਤੇਦਾਰ ਸੰਜੇ ਸਿੰਘ ਮੁਤਾਬਿਕ ਇਹ ਜੋੜਾ ਬਿਹਾਰ ਦੇ ਸਿਵਾਨ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ਵਿੱਚ ਟਰੇਨ ਰਾਹੀਂ ਉਨ੍ਹਾਂ ਨੂੰ ਮਿਲਣ ਲਈ ਇਹ ਪਤੀ-ਪਤਨੀ ਆਪਣੇ ਤਿੰਨ ਮਹੀਨੇ ਦੇ ਬੇਟੇ ਨਾਲ ਪਹੁੰਚੇ ਸਨ। ਜਦੋਂ ਇਹ ਜੋੜਾ ਰਾਤ ਸਮੇਂ ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਪਹੁੰਚਿਆਂ ਤਾਂ ਇਨ੍ਹਾਂ ਨੇ ਰਾਤ ਸਮੇਂ ਰਿਸ਼ਤੇਦਾਰਾਂ ਕੋਲ ਪਹੁੰਚਣ ਲਈ ਆਟੋ ਜਾਂ ਟੈਕਸੀ ਦੇ ਇਸਤੇਮਾਲ ਨੂੰ ਸੁਰੱਖਿਆਤ ਨਹੀਂ ਸਮਝਿਆ ਅਤੇ ਦੋਵਾਂ ਨੇ ਬੱਚੇ ਸਮੇਤ ਰੇਲਵੇ ਸਟੇਸ਼ਨ ਦੇ ਵਿਸ਼ਰਾਮ ਘਰ (Railway station rest house) ਵਿੱਚ ਹੀ ਸਵੇਰ ਤੱਕ ਰੁਕਣ ਦਾ ਫੈਸਲਾ ਕੀਤਾ।