ਲੁਧਿਆਣਾ ਦੇ ਦੁਗਰੀ 'ਚ 22 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ,ਪਰਿਵਾਰ ਨੇ ਕਿਹਾ ਸ਼ਰੇਆਮ ਵਿਕ ਰਿਹਾ ਨਸ਼ਾ ਲੁਧਿਆਣਾ: ਦੁਗਰੀ ਇਲਾਕੇ ਦੇ ਵਿੱਚ ਰਹਿਣ ਵਾਲੇ 22 ਸਾਲ ਦੇ (22 year old youth died of drug overdose) ਗੁਰਸਿਮਰਨਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ ਉਸ ਦੇ ਪਿਤਾ ਹਰਜੀਤ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਪੁੱਤ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਨੇ ਹੀ ਉਸ ਦੀ ਜਾਨ (He was addicted to drugs and drugs took his life) ਲੈ ਲਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਜਵਾਨ ਪੁੱਤ ਦੀ ਮੌਤ ਤੋਂ ਬਾਅਦ ਘਰ ਦੇ ਵਿੱਚ ਸੱਥਰ ਵਿਛ ਗਏ ਨੇ। ਪਰਿਵਾਰ ਜਿੱਥੇ ਨੌਜਵਾਨ ਦੇ ਵਿਆਹ ਦੇ ਸੁਪਨੇ ਲੈ ਰਿਹਾ ਸੀ ਅਤੇ ਬਜ਼ੁਰਗ ਮਾਪੇ ਆਪਣਾ ਸਹਾਰਾ ਉਸ ਵਿਚ ਲਭ ਰਹੇ ਸਨ ਉਥੇ ਹੀ ਉਹ ਭਰੀ ਜਵਾਨੀ ਦੇ ਵਿੱਚ ਨਸ਼ੇ ਦੀ ਭੇਟ ਚੜ੍ਹ ਗਿਆ l
ਗਲਤ ਸੰਗਤ ਕਰਕੇ ਹੋਈ ਮੌਤ: ਗੁਰਸਿਮਰਨਜੀਤ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਵਿਚ ਸੋਗ (Mourning movement in the area after the death) ਦੀ ਲਹਿਰ ਹੈ, ਮ੍ਰਿਤਕ ਦੇ ਗੋਲੀ ਜਸਰਾਜ ਨੇ ਦੱਸਿਆ ਕਿ ਇਹ ਨੌਜਵਾਨ ਸਾਡੇ ਹੱਥਾਂ ਵਿਚ ਵੀ ਖੇਡਿਆ ਹੈ ਇਸ ਦਾ ਨਸ਼ੇ ਵਲ ਕੋਈ ਰੁਝਾਣ ਨਹੀਂ ਸੀ ਪਰ ਗਲਤ ਸੰਗਤ ਫਸਣ ਕਰਕੇ ਇਸ ਦੇ ਕੁਝ ਨਸ਼ੇੜੀ ਦੋਸਤਾਂ ਨੇ ਇਸ ਨੂੰ ਨਸ਼ੇ ਵੱਲ ਲਾ ਦਿੱਤਾ ਅਤੇ ਨਸ਼ੇ ਦੀ ਓਵਰਡੋਜ਼ ਲੈਣ ਨਾਲ ਇਸ ਦੀ ਮੌਤ (Death due to drug overdose) ਹੋ ਗਈ।
ਉਨ੍ਹਾਂ ਕਿਹਾ ਕਿ ਨਸ਼ਾ ਲੈਂਦਿਆਂ ਹਾਲੇ ਜ਼ਿਆਦਾ ਸਮਾਂ ਵੀ ਇਸ ਨੂੰ ਨਹੀਂ ਹੋਇਆ ਸੀ। ਉਸ ਦੇ ਗੁਆਂਢੀ ਨੇ ਵੀ ਸਰਕਾਰ ਤੇ ਸੁਆਲ ਖੜੇ ਕੀਤੇ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾਅਵੇ ਕਰਦਾ ਹੈ ਕਿ ਨਸ਼ੇ ਜੜੋਂ ਖਤਮ ਹੋ ਚੁੱਕੀਆਂ ਨੇ ਪਰ ਇਸ ਦੇ ਬਾਵਜੂਦ ਲਗਾਤਾਰ ਜ਼ਮੀਨੀ ਪੱਧਰ ਤੇ ਨਸ਼ਾ ਵਿੱਕ ਵੀ ਰਿਹਾ ਹੈ ਅਤੇ ਨੌਜਵਾਨਾਂ ਨੂੰ ਇਸ ਦੀ ਲੱਤ ਵੀ ਲਗਾਈ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਇਸ ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਪੰਜਾਬ ਬੋਰਡ ਦੇ ਸਕੂਲਾਂ ਵਿਚ ਪੜਾਇਆ ਜਾਵੇਗਾ ਕਿਸਾਨੀ ਅੰਦੋਲਨ, ਸਿਆਸੀ ਹਸਤੀਆਂ ਅਤੇ ਕਿਸਾਨ ਆਗੂਆਂ ਦੀ ਸਰਕਾਰ ਨੂੰ ਸਲਾਹ
ਪੰਜਾਬ ਸਰਕਾਰ ਨੂੰ ਅਪੀਲ:ਮ੍ਰਿਤਕ ਦੇ ਦੋਸਤਾਂ ਦੀ ਅਪੀਲ। ਇਸ ਹਾਦਸੇ ਤੋਂ ਬਾਅਦ ਇਲਾਕਾ ਵਾਸੀਆਂ ਅਤੇ ਮ੍ਰਿਤਕ ਦੇ ਦੋਸਤਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਉੱਤੇ ਠੱਲ ਪਾਈ ਜਾਵੇ ਨਸ਼ੇ ਨੂੰ ਜੜ੍ਹ ਖਤਮ ਕੀਤਾ ਜਾਵੇ ਕਿਉਂਕਿ ਨੌਜਵਾਨ ਪੀੜ੍ਹੀ ਲਗਾਤਾਰ ਇਸ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ ਅਤੇ ਪੰਜਾਬ ਦੀ ਕੀਮਤੀ ਜਾਨਾਂ ਨਸ਼ੇ ਦੀ ਭੇਟ ਚੜ੍ਹ ਰਹੀਆਂ ਨੇ। ਮਾਪਿਆਂ ਦਾ ਇਕਲੌਤਾ ਪੁੱਤ ਨਸ਼ੇ ਦੀ ਭੇਟ ਚੜ੍ਹ ਚੁੱਕਾ ਹੈ ਅਤੇ ਕਿਸੇ ਹੋਰ ਘਰ ਦੇ ਵਿੱਚ ਸੱਥਰ ਨਾ ਵਿੱਛੜ ਇਸ ਕਰਕੇ ਨਸ਼ਿਆਂ ਉੱਤੇ ਸਰਕਾਰ ਨੂੰ ਰੋਕਥਾਮ (The government should put a ban on drugs) ਲਾਉਣੀ ਚਾਹੀਦੀ ਹੈ।