ਪੰਜਾਬ

punjab

ETV Bharat / state

ਹਨ੍ਹੇਰੀ ਰਾਤ 'ਚ 8 ਨੌਜਵਾਨਾਂ ਨੇ ਕੀਤਾ ਇਹ ਕਾਰਾ ! - ਸੁਰਿੰਦਰ ਚੋਪੜਾ

ਲੁਧਿਆਣਾ ਦੇ ਪੰਜਾਬੀ ਬਾਗ਼ ਕਲੋਨੀ ਵਿੱਚ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਇਆ ਜਿੱਥੇ 8 ਨੌਜਵਾਨਾਂ ਵੱਲੋਂ ਰਾਤ ਨੂੰ ਘਰ ਵਿੱਚ ਵੜ ਕੇ ਹਮਲਾ ਕੀਤਾ ਗਿਆ। ਜਿਸ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈਆਂ।

ਹਨ੍ਹੇਰੀ ਰਾਤ 'ਚ 8 ਨੌਜਵਾਨਾਂ ਨੇ ਕੀਤਾ ਇਹ ਕਾਰਾ !
ਹਨ੍ਹੇਰੀ ਰਾਤ 'ਚ 8 ਨੌਜਵਾਨਾਂ ਨੇ ਕੀਤਾ ਇਹ ਕਾਰਾ !

By

Published : Aug 30, 2021, 8:40 PM IST

ਲੁਧਿਆਣਾ:ਲੁਧਿਆਣਾ ਦੇ ਪੰਜਾਬੀ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ। ਜਦੋਂ ਕੁੱਝ ਨੌਜਵਾਨਾਂ ਨੇ ਇੱਕ ਘਰ ਵਿੱਚ ਵੜ ਕੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਘਰ ਵਿੱਚ ਖੜ੍ਹੀ ਗੱਡੀ ਐਕਟਿਵਾ ਅਤੇ ਘਰ ਦੇ ਹੋਰ ਸਮਾਂਨ ਦੀ ਵੀ ਭੰਨਤੋੜ ਕੀਤੀ ਗਈ।

ਹਨ੍ਹੇਰੀ ਰਾਤ 'ਚ 8 ਨੌਜਵਾਨਾਂ ਨੇ ਕੀਤਾ ਇਹ ਕਾਰਾ !
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਕਿਹਾ ਕਿ ਉਸ ਦਾ ਕਿਸੇ ਨਾਲ ਕਮੇਟੀ ਦਾ ਲੈਣ ਦੇਣ ਸੀ। ਪਰ ਜਿਸ ਦਾ ਨਿਪਟਾਰਾ ਪਹਿਲਾਂ ਹੀ ਹੋ ਚੁੱਕਾ ਹੈ। ਉਸ ਵਿਅਕਤੀ ਵੱਲੋਂ ਲਗਾਤਾਰ ਪੈਸੇ ਦੀ ਮੰਗ ਕੀਤੀ ਜਾਂ ਰਹੀ ਸੀ।

ਪਰ ਬੀਤੀ ਰਾਤ ਕੁੱਝ ਨੌਜਵਾਨਾਂ ਨੇ ਉਸਦੇ ਘਰ ਉਪਰ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਗੱਡੀ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ। ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਅਤੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ਼ ਸਿਕਾਇਤ ਆਈ ਹੈ। ਜਿਸ ਦੀਆਂ ਸੀ.ਸੀ.ਟੀ.ਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਂ ਰਹੀ ਹੈ।

ਇਹ ਵੀ ਪੜ੍ਹੋ:-ਪਾਕਿਸਤਾਨ ਤੋਂ ਹਥਿਆਰ ਤਸਕਰੀ ‘ਚ ਇੱਕ ਗ੍ਰਿਫ਼ਤਾਰ

ABOUT THE AUTHOR

...view details