ਲੁਧਿਆਣਾ:ਜ਼ਿਲ੍ਹੇ ’ਚ ਜਗਰਾਓ ਦੇ ਇੱਕ ਪਿੰਡ ’ਚ 8 ਸਾਲਾ ਮਾਸੂਮ ਲੜਕੀ ਨਾਲ ਪਿੰਡ ਦੇ ਹੀ 26 ਸਾਲਾ ਨੌਜਵਾਨ ਨੇ ਜਬਰਜਨਾਹ ਦੀ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ।
ਮਾਮਲੇ ਸਬੰਧੀ ਪੀੜਤ ਲੜਕੀ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ 26 ਸਾਲਾ ਨੌਜਵਾਨ ਲੜਕੀ ਨੂੰ ਆਪਣੇ ਨਾਲ ਖੇਡਣ ਦੇ ਬਹਾਨੇ ਲੈ ਗਿਆ। ਉਸ ਤੋਂ ਬਾਅਦ ਉਸ ਨਾਲ ਬਲਾਤਕਾਰ ਦੀ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਉਨ੍ਹਾਂ ਨੂੰ ਇਸ ਸਬੰਧੀ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਇਸਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ। ਨਾਲ ਹੀ ਪੀੜਤ ਲੜਕੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਮੈਡੀਕਲ ਕਰਵਾਇਆ ਗਿਆ।