ਪੰਜਾਬ

punjab

ETV Bharat / state

ਲੁਧਿਆਣਾ ਚ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਚੜਿਆ ਪੁਲਿਸ ਦੇ ਹੱਥੇ

ਲੁਧਿਆਣਾ ਵਿੱਚ ਬੀ ਐੱਸ ਐੱਨ ਐਲ ਦੀਆਂ ਤਾਰਾਂ ਚੋਰੀ ਕਰ ਵੇਚਣ ਵਾਲੇ ਗਰੋਹ ਦੇ 8 ਮੈਂਬਰ ਗ੍ਰਿਫਤਾਰ , ਬੀ ਐੱਸ ਐੱਨ ਐਲ ਦੀਆਂ ਜਾਅਲੀ ਅਥੋਰਟੀਆਂ ਵੀ ਬਰਾਮਦ , ਮਹਿੰਦਰਾ ਬਲੈਰੋ ਪਿਕ ਅੱਪ ਗੱਡੀ ਬਰਾਮਦ , ਲੁਧਿਆਣਾ ਬੀ ਐੱਸ ਐੱਨ ਐਲ ਨੂੰ ਤਕਰੀਬਨ ਇਕ ਕਰੋੜ ਉਨੱਤਰ ਲੱਖ ਦਾ ਘਾਟਾ , ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ 9 ਮੁਕੱਦਮੇ ਦਰਜ

ਲੁਧਿਆਣਾ ਚ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਚੜਿਆ ਪੁਲਿਸ ਦੇ ਹੱਥੇ
8 members of a gang involved in stealing and selling BSNL wires arrested in Ludhiana

By

Published : Apr 18, 2021, 5:18 PM IST

ਲੁਧਿਆਣਾ : ਜਿਲਾ ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ bsnl ਕੰਪਨੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਪਿਛਲੇ ਕੁਝ ਸਮੇਂ ਤੋਂ ਬੀ ਐੱਸ ਐੱਨ ਐਲ ਦੁਆਰਾ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸਨ ਕਿ ਕਿਸੇ ਦੁਆਰਾ ਉਹਨਾਂ ਦੀਆਂ ਪਾਈਆਂ ਹੋਈਆਂ ਤਾਰਾਂ ਨੂੰ ਚੋਰੀ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਜਦੋਂ ਪੁਲਿਸ ਛਾਣਬੀਣ ਕੀਤੀ ਤਾਂ ਇਕ ਵੱਡੀ ਸਫਲਤਾ ਪੁਲਸ ਦੇ ਹੱਥ ਲੱਗੀ।

ਜਿਸ ਵਿੱਚ ਲੁਧਿਆਣਾ ਪੁਲਿਸ ਨੇ 8 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਇਹ ਗਿਰੋਹ ਆਮ ਲੋਕਾਂ ਵਾਸਤੇ ਅਤੇ ਖਾਸ ਤੌਰ ਤੇ ਬੀ ਐੱਸ ਐੱਨ ਐਲ ਵਾਸਤੇ ਸਿਰਦਰਦੀ ਬਣਿਆ ਹੋਇਆ ਸੀ ਅਤੇ ਲਗਾਤਾਰ ਬੀ ਐੱਸ ਐੱਨ ਐਲ ਦੀਆਂ ਤਾਰਾਂ ਚੋਰੀ ਕੀਤੀਆਂ ਜਾ ਰਹੀਆਂ ਸਨ। ਓਹਨਾਂ ਨੇ ਇਹ ਵੀ ਦੱਸਿਆ ਕਿ ਇਸ ਗਰੋਹ ਦੇ ਅੱਠ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਤਿੰਨ ਮੈਂਬਰ ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਲੋਕ ਕੱਲੇ ਲੁਧਿਆਣਾ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਵਿੱਚ ਬੀ ਐੱਸ ਐੱਨ ਐਲ ਦੀਆਂ ਤਾਰਾਂ ਚੋਰੀ ਕਰਦੇ ਸਨ। ਇਸ ਲਈ ਉਹ ਬੀ ਐੱਸ ਐੱਨ ਐਲ ਦੁਆਰਾ ਜਾਰੀ ਕੀਤੀ ਗਈ ਜਾਅਲੀ ਅਥਾਰਟੀ ਦੀ ਵੀ ਵਰਤੋਂ ਕਰਦੇ ਸਨ ਤਾਂ ਜੋ ਲੋਕਾਂ ਅਤੇ ਪੁਲਿਸ ਨੂੰ ਗੁੰਮਰਾਹ ਕੀਤਾ ਜਾ ਸਕੇ ਇਸ ਮਾਮਲੇ ਵਿਚ ਪੁਲਸ ਨੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਮਹਿੰਦਰਾ ਬਲੈਰੋ ਪਿਕਅਪ ਵੀ ਬਰਾਮਦ ਕੀਤੀ ਹੈ ਅਤੇ ਬੀ ਐੱਸ ਐੱਨ ਐਲ ਦੁਆਰਾ ਜਾਰੀ ਕੀਤੀ ਜਾਅਲੀ ਅਥਾਰਟੀ ਵੀ ਬਰਾਮਦ ਕੀਤੀਆਂ ਹਨ ਅਤੇ ਇਨ੍ਹਾਂ ਕੋਲੋਂ bsnl ਦੀਆਂ ਜੈਕਟਾਂ ਅਤੇ ਹਥੋੜੇ ਆਦਿ ਵੀ ਬਰਾਮਦ ਕੀਤੇ ਹਨ।
ਉਥੇ ਹੀ ਲੁਧਿਆਣਾ bsnl ਦੇ ਅਧਿਕਾਰੀ ਨੇ ਵੀ ਦੱਸਿਆ ਕਿ ਇਨ੍ਹਾਂ ਚੋਰਾਂ ਦੀ ਵਜਾ ਨਾਲ ਇਕ ਵੱਡਾ ਘਾਟਾ ਬੀ ਐੱਸ ਐੱਨ ਐਲ ਪਿਆ ਹੈ। ਤਕਰੀਬਨ ਤਕਰੀਬਨ ਇਕ ਕਰੋੜ 69 ਲੱਖ ਦਾ ਘਾਟਾ ਦੱਸਿਆ ਜਾ ਰਿਹਾ ਹੈ।

ABOUT THE AUTHOR

...view details