ਲੁਧਿਆਣਾ:ਪੁਲਿਸ ਨੇ ਚੋਰਾਂ ਨੂੰ ਨਸ਼ੀਲੀਆ ਗੋਲੀਆ ਅਤੇ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਹੈ। ਇਸ ਬਾਰੇ ਜਾਂਚ ਅਧਿਕਾਰੀ ਜਤਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਟੀਮ ਗਠਿਤ ਕੀਤੀ ਗਈ ਸੀ। ਇਸ ਟੀਮ ਨੇ 8 ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ (Drug pills) ਅਤੇ ਚੋਰੀ ਕੀਤੇ ਹੋਏ ਚੌਲਾਂ ਦੀਆਂ ਬੋਰੀਆਂ ਸਮੇਤ ਕਾਬੂ ਕੀਤਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਇਹ ਚੋਰ ਸ਼ੈਲਰਾਂ ਦੀਆਂ ਅਨਾਜ ਢੋਆ ਢੁਆਈ ਕਰਨ ਵੇਲੇ ਗੱਡੀਆਂ ਵਿਚ ਬੋਰੀਆਂ ਚੋਰੀ ਕਰ ਲੈਦੇ ਸਨ। ਉਨ੍ਹਾਂ ਨੇ ਦੱਸਿਆ ਜਦੋਂ ਪੁੁਲਿਸ ਨੇ ਇਨ੍ਹਾਂ ਨੂੰ ਸਖਤੀ ਨਾਲ ਪੁੱਛਿਆ ਤਾਂ ਚੋਰਾਂ ਨੇ ਦੱਸਿਆ ਹੈ ਕਿ ਗੁਰੂ ਤੇਗ ਬਹਾਦਰ ਰਾਈਸ ਮਿੱਲ ਜਗਰਾਓਂ ਵਿਚ ਕੰਧ ਨੂੰ ਪਾੜ ਲਗਾ ਕੇ ਕਈ ਦਿਨ ਲਗਾਤਾਰ ਇਹ ਬੋਰੀਆਂ ਚੋਰੀ ਕਰਦੇ ਰਹੇ ਸਨ ਅਤੇ ਇਸ ਦੌਰਾਨ ਇਹਨਾਂ ਨੇ 1500 ਬੋਰੀਆਂ ਚੋਰੀ ਕੀਤੀਆਂ। ਪੁਲਿਸ ਦਾ ਕਹਿਣਾ ਹੈ ਕਿ ਸ਼ੈਲਰ ਮਾਲਕਾਂ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਚੋਰੀ ਦਾ ਮੁਕੱਦਮਾ ਦਰਜ ਕਰਵਾਇਆ ਸੀ।