ਪੰਜਾਬ

punjab

ETV Bharat / state

ਜਿਸ ਉਮਰ 'ਚ ਗੋਡੇ ਦੇ ਜਾਂਦੇ ਨੇ ਜਵਾਬ, ਉਸ ਉਮਰ 'ਚ ਕਿਸ਼ਨ ਸਿੰਘ ਸਾਇਕਲ 'ਤੇ ਕਰ ਰਹੇ ਸ੍ਰੀ ਹਜ਼ੂਰ ਸਾਹਿਬ ਦੀ ਪੰਜਵੀਂ ਯਾਤਰਾ - Inspiration for youth

Inspiration for youth: ਆਪਣੀ ਪੰਜਵੀਂ ਸਾਈਕਲ ਯਾਤਰਾ 'ਤੇ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਣ ਨਿਕਲੇ 74 ਸਾਲਾ ਕਿਸ਼ਨ ਸਿੰਘ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹਨ, ਕਿਉਂਕਿ ਜਿਸ ਉਮਰ 'ਚ ਸਰੀਰ ਦੇ ਗੋਡੇ ਅਤੇ ਹੋਰ ਕਈ ਅੰਗ ਸਾਥ ਛੱਡਣਾ ਸ਼ੁਰੂ ਕਰ ਦਿੰਦੇ ਹਨ, ਉਸ ਉਮਰ 'ਚ ਕਿਸ਼ਾਨ ਸਿੰਘ ਆਪਣੀ ਪੰਜਵੀਂ ਸਾਈਕਲ ਯਾਤਰਾ ਕਰ ਰਹੇ ਹਨ।

ਸ੍ਰੀ ਹਜ਼ੂਰ ਸਾਹਿਬ ਦੀ ਸਾਇਕਲ ਯਾਤਰਾ
ਸ੍ਰੀ ਹਜ਼ੂਰ ਸਾਹਿਬ ਦੀ ਸਾਇਕਲ ਯਾਤਰਾ

By ETV Bharat Punjabi Team

Published : Nov 21, 2023, 5:18 PM IST

ਕਿਸ਼ਨ ਸਿੰਘ ਸ੍ਰੀ ਹਜ਼ੂਰ ਸਾਹਿਬ ਦੀ ਸਾਇਕਲ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ

ਲੁਧਿਆਣਾ:ਜਿਸ ਉਮਰ 'ਚ ਲੋਕ ਤੁਰਨ ਫਿਰਨ ਤੋ ਅਸਮਰੱਥ ਹੋ ਜਾਂਦੇ ਹਨ, ਉਥੇ ਹੀ 74 ਸਾਲਾਂ ਬਜ਼ੁਰਗ ਕਿਸ਼ਨ ਸਿੰਘ ਸਾਈਕਲ ਉਪਰ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ 'ਤੇ ਨਿਕਲੇ ਹਨ। ਇਹੀ ਯਾਤਰਾ ਉਹ ਪਹਿਲੀ ਵਾਰ ਨਹੀਂ ਕਰ ਰਹੇ, ਸਗੋਂ ਇਸ ਤੋਂ ਪਹਿਲਾਂ ਵੀ ਉਹ ਚਾਰ ਵਾਰ ਸ੍ਰੀ ਹਜੂਰ ਸਾਹਿਬ ਦੀ ਸਾਈਕਲ ਯਾਤਰਾ ਕਰ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ 21 ਦਿਨ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਦਰਸ਼ਨ ਕਰਕੇ ਲੁਧਿਆਣਾ ਪਹੁੰਚੇ ਹਨ। ਕਿਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਡੇਢ ਮਹੀਨਾ ਹੋਰ ਲੱਗ ਜਾਵੇਗਾ, ਫਿਰ ਉਹ ਤਖ਼ਤ ਸ੍ਰੀ ਹਜੂਰ ਸਾਹਿਬ ਪਹੁੰਚਣਗੇ। (Inspiration for youth)

ਸਿੱਖੀ ਦਾ ਸੁਨੇਹਾ ਦਿੰਦੇ ਕਰ ਰਹੇ ਸਾਈਕਲ ਯਾਤਰਾ: ਕਿਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਰਿਵਾਰ ਨਾਲ ਉਸਦੀ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਉਹ ਪਰਮਾਤਮਾ ਦਾ ਸਿਮਰਨ ਕਰਦੇ ਅਤੇ ਲੋਕਾਂ ਨੂੰ ਸਿੱਖੀ ਦਾ ਸੁਨੇਹਾ ਦਿੰਦੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਨਾਲ ਆਪਣੇ ਕੱਪੜੇ ਅਤੇ ਸਾਈਕਲ ਵਿੱਚ ਹਵਾ ਭਰਨ ਵਾਲਾ ਪੰਪ ਲੈ ਕੇ ਤੁਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਹੁਣ ਤੱਕ ਉਨ੍ਹਾਂ ਨੂੰ ਪੈਂਚਰ ਲਗਵਾਉਣ ਦੀ ਲੋੜ ਨਹੀਂ ਪਈ। ਉਨ੍ਹਾਂ ਨੇ ਲੋਕਾਂ ਨੂੰ ਵੀ ਆਪਣੇ ਸਰੀਰ ਤੋਂ ਵੱਧ ਤੋਂ ਵੱਧ ਕੰਮ ਲੈਣ ਦਾ ਸੁਨੇਹਾ ਦਿੱਤਾ ਤੇ ਕਿਹਾ ਕਿ ਜੇਕਰ ਸਰੀਰ ਤੋਂ ਕੰਮ ਲੈਂਦੇ ਰਹੀਏ ਤਾਂ ਸਰੀਰ ਬਿਰਧ ਨਹੀਂ ਹੁੰਦਾ।

ਸ੍ਰੀ ਹਜ਼ੂਰ ਸਾਹਿਬ ਦੀ ਸਾਈਕਲ 'ਤੇ ਪੰਜਵੀਂ ਯਾਤਰਾ: ਉਨ੍ਹਾਂ ਦੱਸਿਆ ਕਿ ਕਦੀ ਵੀ ਉਹ ਥੱਕੇ ਨਹੀਂ ਅਤੇ ਗੁਰੂ ਘਰ ਤੋਂ ਹੀ ਉਨ੍ਹਾਂ ਨੂੰ ਇਹ ਤਾਕਤ ਮਿਲਦੀ ਹੈ। ਕਿਸ਼ਨ ਸਿੰਘ ਨੌਜਵਾਨਾਂ ਲਈ ਵੀ ਵੱਡੀ ਪ੍ਰੇਰਨਾ ਹੈ ਜੋ ਕਿ ਅੱਜ ਦੇ ਸਮੇਂ 'ਚ ਬਿਨ੍ਹਾਂ ਮੋਟਰ ਸਾਇਕਲ ਦੇ ਕੀਤੇ ਜਾਣ ਲਈ ਰਾਜ਼ੀ ਨਹੀਂ ਹੁੰਦੇ। ਕਿਸ਼ਨ ਸਿੰਘ ਇਸ ਉਮਰ ਦੇ ਵਿੱਚ ਸਾਈਕਲਿੰਗ ਕਾਰਨ ਹੀ ਪੂਰੀ ਤਾਂ ਫਿੱਟ ਹਨ। ਉਨ੍ਹਾਂ ਕਿਹਾ ਕਿ ਮੇਰਾ ਟੀਚਾ ਹੈ ਕੇ ਉਹ ਸਾਇਕਲ 'ਤੇ ਹੀ ਪੂਰੇ ਭਾਰਤ 'ਚ ਸਥਿਤ ਸਾਰੇ ਹੀ ਗੁਰੂ ਧਾਮਾਂ ਦੀ ਯਾਤਰਾ ਕਰਨ। ਹੁਣ ਤੱਕ ਉਹ ਹਜ਼ਾਰਾਂ ਕਿਲੋਮੀਟਰ ਸਾਇਕਲ ਚਲਾ ਚੁੱਕੇ ਹਨ। ਜਿਸ ਉਮਰ 'ਚ ਗੋਡੇ ਜਵਾਬ ਦੇ ਜਾਂਦੇ ਨੇ ਉਸ ਉਮਰ 'ਚ ਉਹ ਸਾਇਕਲ 'ਤੇ ਯਾਤਰਾ ਕਰਨ ਲਈ ਨਿਕਲੇ ਹਨ।

ABOUT THE AUTHOR

...view details