ਲੁਧਿਆਣਾ: ਕਹਿੰਦੇ ਹਨ ਕਿ ਹੁਨਰ ਕਿਸੇ ਦਾ ਮੁਹਤਾਜ ਨੀ ਹੁੰਦਾ ਤੇ ਨਾ ਹੀ ਅਮੀਰੀ-ਗ਼ਰੀਬੀ ਵੇਖਦਾ ਹੈ। ਲੁਧਿਆਣਾ ਦੇ ਅੰਬੇਦਕਰ ਨਗਰ ਵਿੱਚ ਰਹਿਣ ਵਾਲੀ 7 ਸਾਲਾ ਰਾਸ਼ੀ ਦੇ ਪਿਤਾ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਬੇਟੀ ਗਾਇਕ ਬਣੇ ਅਤੇ ਗ਼ਰੀਬ ਪਿਤਾ ਆਪਣਾ ਸ਼ੌਕ ਪੂਰਾ ਕਰਨ ਲਈ ਆਪਣੀ ਬੇਟੀ ਨੂੰ ਖ਼ੁਦ ਹੀ ਸਿਖਾਉਂਦਾ ਰਹਿੰਦਾ ਸੀ। ਪਿਤਾ ਦੇ ਅਚਾਨਕ ਦੇਹਾਂਤ ਹੋ ਜਾਣ ਮਗਰੋਂ ਪਰਿਵਾਰ ਵਿੱਚ ਗ਼ਰੀਬੀ ਦਾ ਆਲਮ ਹੋਰ ਵਧ ਗਿਆ। ਇਸ ਦੇ ਬਾਵਜੂਦ ਚੌਥੀ ਜਮਾਤ ਵਿੱਚ ਪੜ੍ਹਦੀ ਰਾਸ਼ੀ ਨੇ ਹੌਂਸਲਾ ਨਹੀਂ ਹਾਰਿਆ ਅਤੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਹਲੇ ਵੀ ਟੀਵੀ ਤੋਂ ਸੁਣ-ਸੁਣ ਕੇ ਗਾਉਣਾ ਸਿੱਖ ਰਹੀ ਹੈ।
ਰਾਸ਼ੀ ਨੇ ਕਿਹਾ ਕਿ ਉਸ ਨੂੰ ਛੋਟੇ ਹੁੰਦੇ ਤੋਂ ਹੀ ਗਾਉਣ ਦਾ ਸ਼ੌਕ ਸੀ ਅਤੇ ਉਸ ਦੇ ਪਿਤਾ ਉਸ ਨੂੰ ਗਾਉਣਾ ਸਿਖਾਉਂਦੇ ਸਨ ਪਰ ਉਨ੍ਹਾਂ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਖ਼ੁਦ ਹੀ ਟੀਵੀ ਤੋਂ ਸੁਣ-ਸੁਣ ਕੇ ਸਿੱਖ ਰਹੀ ਹੈ।