ਬਠਿੰਡਾ: ਸਿਆਣੇ ਕਹਿੰਦੇ ਨੇ ਕਿ ਪੜ੍ਹਨ ਅਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਇਹ ਸੱਚ ਕਰ ਵਿਖਾਇਆ ਹੈ ਬਠਿੰਡਾ ਦੇ ਰਹਿਣ ਵਾਲੇ ਪ੍ਰਸ਼ੋਤਮ ਬਾਂਸਲ (Prashotam Bansal a resident of Bathinda) ਨੇ ਜਿਨ੍ਹਾਂ ਵੱਲੋਂ ਪਹਿਲਾ ਐਨਐਫਐਲ ਵਿੱਚ ਨੌਕਰੀ ਕੀਤੀ ਗਈ ਅਤੇ ਦੋ ਹਜਾਰ ਸੋਲ਼ਾਂ ਵਿੱਚ ਰਿਟਾਇਰਮੈਂਟ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਕਾਰੋਬਾਰ ਦੌਰਾਨ ਆਰੀਆ ਕਾਨੂੰਨੀ ਅੜਚਣਾਂ ਸੰਬੰਧੀ ਕਾਨੂੰਨ ਅਨੁਸਾਰ ਨਿਆਂ ਲੈਣ ਲਈ ਜਦੋਂ ਅਦਾਲਤ ਦਾ ਰੁਖ ਕੀਤਾ ਗਿਆ ਤਾਂ ਉਨ੍ਹਾਂ ਨੂੰ ਕਾਨੂੰਨ ਨਿਆਂ ਸਬੰਧੀ ਦਰਪੇਸ਼ ਮੁਸ਼ਕਲਾਂ ਨੂੰ ਵੇਖਦੇ ਹੋਏ ਪ੍ਰਸ਼ੋਤਮ ਬਾਂਸਲ ਵੱਲੋਂ ਦੋ ਹਜਾਰ ਉਨੀ ਵਿੱਚ ਰੈਗੂਲਰ ਪਟਿਆਲਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਗਈ।
ਗੱਲਬਾਤ ਦੌਰਾਨ ਪ੍ਰਸ਼ੋਤਮ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਨੂੰਨ ਦੀ ਪੜ੍ਹਾਈ ਇਸ ਲਈ ਕੀਤੀ ਗਈ ਕਿਉਂਕਿ ਜਦੋਂ ਉਹ ਆਪਣੇ ਕੇਸਾਂ ਸਬੰਧੀ ਪੈਰਵਾਈ ਕਰਨ ਲਈ ਅਦਾਲਤ ਦਾ ਰੁਖ ਕਰਦੇ ਸਨ ਤਾਂ ਕਾਨੂੰਨੀ ਜਾਣਕਾਰੀ ਨਾ ਹੋਣ ਕਾਰਨ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਦੇ ਚਲਦੇ ਉਨ੍ਹਾਂ ਵੱਲੋਂ 2019 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਬਠਿੰਡਾ ਕੈਂਪਸ ਤੋਂ ਰੈਗੂਲਰ ਕਾਨੂੰਨ ਦੀ ਪੜ੍ਹਾਈ ਕੀਤੀ ਗਈ ਅਤੇ ਇਸ ਸਾਲ ਬਾਰ ਐਸੋਸੀਏਸ਼ਨ ਦਾ ਲਾਈਸੰਸ (License of Bar Association) ਵੀ ਹਾਸਲ ਕਰ ਲਿਆ ਹੈ।