ਖੰਨਾ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਕਾਫ਼ੀ ਸੁਚੇਤ ਨਜ਼ਰ ਆ ਰਹੀ ਹੈ ਤੇ ਜ਼ਿਲ੍ਹਾ ਪੁਲਿਸ ਵੱਲੋਂ ਭੈੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਚਲਾਂਉਦੇ ਹੋਏ ਵੱਖ-ਵੱਖ ਥਾਵਾਂ ਉੱਤੇ ਨਾਕੇਬੰਦੀ ਜਾ ਰਹੀ ਹੈ। ਇਸੇ ਤਹਿਤ ਖੰਨਾ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ 2 ਵਿਅਕਤੀਆਂ ਤੋਂ ਵੱਖ ਵੱਖ 49.8 ਲੱਖ ਤੇ 12 .5 ਲੱਖ ਦੇ ਲਗਭਗ ਰਕਮ ਦੀ ਬਰਾਮਦਗੀ ਕੀਤੀ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਸਖ਼ਤੀ, 62 ਲੱਖ ਕੀਤੇ ਬਰਾਮਦ - ssp dhruv dahiya
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਕਾਫ਼ੀ ਸੁਚੇਤ ਨਜ਼ਰ ਆ ਰਹੀ ਹੈ। ਇਸੇ ਤਹਿਤ ਖੰਨਾ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ 2 ਵਿਅਕਤੀਆਂ ਤੋਂ ਵੱਖ-ਵੱਖ 49.8 ਲੱਖ ਤੇ 12.5 ਲੱਖ ਦੇ ਲਗਭਗ ਰਕਮ ਦੀ ਬਰਾਮਦਗੀ ਕੀਤੀ ਹੈ
ਇਸ ਬਾਰੇ ਜਾਣਕਾਰੀ ਦਿੰਦਿਆਂ ਖੰਨਾ ਦੇ ਐਸਐਸਪੀ ਧਰੁਵ ਦਹਿਆ ਨੇ ਦੱਸਿਆ ਕਿ ਫੜੀ ਗਈ 62 ਲੱਖ 30 ਹਜ਼ਾਰ ਦੀ ਰਕਮ ਨਾਲ ਸਬੰਧਤ ਕੋਈ ਦਸਤਾਵੇਜ਼ ਪੇਸ਼ ਨਾ ਕਰ ਪਾਉਣ ਦੀ ਵਜ੍ਹਾ ਕਰਕੇ ਰਾਸ਼ੀ ਜਬਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਖੰਨਾ ਪੁਲਿਸ ਦੀ ਟੀਮ ਨੇ ਨਾਕੇਬੰਦੀ ਦੌਰਾਨ ਇੱਕ ਕਾਰ ਵਿੱਚੋਂ 49 ਲੱਖ 80 ਹਜ਼ਾਰ ਰੁਪਏ ਅਤੇ ਇੱਕ ਹੋਰ ਦੂਜੀ ਗੱਡੀ ਵਿੱਚੋਂ 12 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਕਾਰ ਚਾਲਕ ਵਿਅਕਤੀ ਇਸ ਰਾਸ਼ੀ ਦੇ ਸਬੰਧ ਵਿੱਚ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਦੱਸਿਆ ਕਿ ਫੜੀ ਗਈ ਰਾਸ਼ੀ ਬਾਰੇ ਇੰਕਮਟੈਕਸ ਵਿਭਾਗ ਅਤੇ ਇੰਫ਼ੋਰਸਮੈਂਟ ਵਿਭਾਗ ਨੂੰ ਸੁਚਿਤ ਕਰ ਦਿੱਤਾ ਗਿਆ ਹੈ ।