ਲੁਧਿਆਣਾ: ਬੀਤੀ ਦੀਵਾਲੀ ਦੀ ਰਾਤ ਨੂੰ ਲੁਧਿਆਣਾ ਦੇ ਪਿੰਡ ਭਾਦਲਾ ਨੀਚਾ ਦੇ ਇੱਕ 42 ਸਾਲਾ ਨੌਜਵਾਨ ਨੇ ਆਪਣੀ ਲਾਈਸੈਂਸੀ ਬੰਦੂਕ ਬਾਰਾਂ ਬੋਰ ਨਾਲ ਗੋਲੀ ਮਾਰ ਖੁਦਕੁਸ਼ੀ ਕਰ ਲਈ ਹੈ। ਮੌਕੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਾਨਸਿਕ ਤਣਾਅ ਵਿੱਚ ਸੀ ਤੇ ਉਹ ਮਾਨਸਿਕ ਤਣਾਅ ਦੀ ਦਵਾਈ ਵੀ ਲੈਂਦਾ ਸੀ।
ਲਾਈਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ 42 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ - 12 bore licensed gun
ਬੀਤੀ ਦੀਵਾਲੀ ਦੀ ਰਾਤ ਨੂੰ ਲੁਧਿਆਣਾ ਦੇ ਪਿੰਡ ਭਾਦਲਾ ਨੀਚਾ ਦੇ ਇੱਕ 42 ਸਾਲਾ ਨੌਜਵਾਨ ਨੇ ਆਪਣੀ ਲਾਈਸੈਂਸੀ ਬਾਰਾਂ ਬੋਰ ਨਾਲ ਗੋਲੀ ਮਾਰ ਖੁਦਕੁਸ਼ੀ ਕਰ ਲਈ ਹੈ।
ਪਿੰਡ ਵਾਸੀ ਅਤੇ ਸਰਪੰਚ ਰਘਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦਾ ਨਾਂਅ ਸੰਤੋਖ ਸਿੰਘ ਉਰਫ ਸੁੱਖਾ ਹੈ। ਦੀਵਾਲੀ ਦੀ ਰਾਤ ਨੂੰ ਸੰਤੋਖ ਸਿੰਘ ਆਪਣੀ ਮਾਤਾ ਨਾਲ ਦੀਵਾਲੀ ਮਨਾ ਕੇ ਆਪਣੇ ਕਮਰੇ ਵਿਚ ਸੌਣ ਲਈ ਗਿਆ ਸੀ। ਜਦੋਂ ਅੱਜ ਸਵੇਰੇ ਉਸ ਦਾ ਨੌਕਰ ਉਸ ਨੂੰ ਚਾਹ ਦੇਣ ਲਈ ਗਿਆ ਤਾਂ ਉਸ ਨੇ ਸੰਤੋਖ ਸਿੰਘ ਨੂੰ ਮ੍ਰਿਤਕ ਹਾਲਤ ਵਿੱਚ ਆਪਣੇ ਘਰ ਸੋਫ਼ੇ ਉੱਤੇ ਡਿੱਗਿਆ ਪਿਆ ਦੇਖਿਆ ਤੇ ਉਸ ਨੇ ਆਪਣੇ ਸਾਹਮਣੇ ਆਪਣੇ ਪਿਤਾ ਦੀ ਫੋਟੋ ਵੀ ਰੱਖੀ ਹੋਈ ਸੀ। ਇਸ ਮਗਰੋਂ ਨੌਕਰ ਨੇ ਇਹ ਸੂਚਨਾ ਸੰਤੋਖ ਸਿੰਘ ਦੀ ਮਾਤਾ ਸੁਰਿੰਦਰ ਕੌਰ ਨੂੰ ਦਿੱਤੀ ਗਈ ਤੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਦੱਸਿਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਐਸ.ਐਚ.ਓ ਹੇਮੰਤ ਕੁਮਾਰ ਨੇ ਕਿਹਾ ਸੰਤੋਖ ਸਿੰਘ ਅਪਰਾਧਕ ਕਿਸਮ ਦਾ ਵਿਅਕਤੀ ਸੀ। ਉਸ ਉੱਤੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹੇ ਵਿੱਚ ਕਈ ਮੁਕੱਦਮੇ ਚੱਲਦੇ ਸਨ। ਬੀਤੀ ਰਾਤ ਸੰਤੋਖ ਸਿੰਘ ਨੇ ਆਪਣੀ ਬਾਰਾਂ ਬੋਰ ਦੀ ਲਾਈਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਮ੍ਰਿਤਕ ਦੀ ਮਾਤਾ ਸੁਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਉੱਤੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਪਾਰਟੀ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।