ਪੰਜਾਬ

punjab

ETV Bharat / state

ਸਰਕਾਰ ਦੇ ਰਿਹਾਅ ਕਰਨ ਤੋਂ ਪਹਿਲਾਂ ਹੀ ਲੁਧਿਆਣਾ ਕੇਂਦਰੀ ਜੇਲ੍ਹ ਤੋਂ ਚਾਰ ਕੈਦੀ ਹੋਏ ਦੁੜਕੀ - 4 prisoner run from ludhiana central jail

ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚੋਂ 4 ਕੈਦੀ ਟਿਕੀ ਰਾਤ ਨੂੰ ਜੇਲ੍ਹ ਵਿੱਚੋਂ ਫ਼ਰਾਰ ਹੋ ਗਏ। ਪੁਲਿਸ ਨੇ ਇਸ ਦੀ ਜਾਣਕਾਰੀ ਮਿਲਦੇ ਹੀ ਭਗੌੜਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਲੁਧਿਆਣਾ ਕੇਂਦਰੀ ਜੇਲ੍ਹ
ਲੁਧਿਆਣਾ ਕੇਂਦਰੀ ਜੇਲ੍ਹ

By

Published : Mar 28, 2020, 10:43 AM IST

ਲੁਧਿਆਣਾ: ਤਾਜਪੁਰ ਰੋਡ ਤੇ ਸਥਿਤ ਸੈਂਟਰਲ ਜੇਲ ਚੋਂ ਬੀਤੀ ਰਾਤ 4 ਕੈਦੀਆਂ ਦੇ ਫ਼ਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਕੈਦੀ ਕੰਧ ਟੱਪ ਕੇ ਜੇਲ੍ਹ ਵਿੱਚੋਂ ਫ਼ਰਾਰ ਹੋ ਗਏ ਹਨ।

ਸ਼ੁਰੂਆਤੀ ਜਾਣਕਾਰੀ ਮੁਤਾਬਕ ਕੈਦੀ ਪਹਿਲਾਂ ਕੰਬਲ ਦੇ ਸਹਾਰੇ ਮਹਿਲਾ ਜੇਲ੍ਹ ਵਿੱਚ ਗਏ ਅਤੇ ਉਸ ਤੋਂ ਬਾਅਦ ਫਿਰ ਮਹਿਲਾ ਜੇਲ੍ਹ ਬਰਾਮਦੇ ਤੋਂ ਹੁੰਦੇ ਹੋਏ ਫ਼ਰਾਰ ਹੋ ਗਏ। ਜੇਲ੍ਹ ਅਧਿਕਾਰੀਆਂ ਨੂੰ ਇਸ ਸਬੰਧੀ ਕਾਫੀ ਦੇਰ ਬਾਅਦ ਜਾਣਕਾਰੀ ਮਿਲੀ।

ਇਹ ਸਾਰੇ ਕੈਦੀ ਕਿਸੇ ਨਾ ਕਿਸੇ ਜੁਰਮ ਦੇ ਅਧੀਨ ਲੁਧਿਆਣਾ ਜੇਲ੍ਹ ਵਿੱਚ ਸਜ਼ਾਯਾਫਤਾ ਸਨ ਪਰ ਅਜੇ ਤੱਕ ਇਸ ਦੀ ਜਾਣਕਾਰੀ ਜੇਲ੍ਹ ਵਿਭਾਗ ਵੱਲੋਂ ਨਹੀਂ ਮਿਲੀ ਹੈ ਕਿ ਇਹ ਕਿਸ ਜੁਰਮ ਦੀ ਸਜ਼ਾ ਕੱਟ ਰਹੇ ਸਨ ਅਤੇ ਇਨ੍ਹਾ ਨੂੰ ਕਿੰਨੀ ਸਜ਼ਾ ਮਿਲੀ ਸੀ।

ਹੋਰ ਵੇਰਵਿਆਂ ਲਈ ਥੋੜਾ ਜਿਹਾ ਇੰਤਜ਼ਾਰ ਕਰੋ ਜੀ...

ABOUT THE AUTHOR

...view details