ਲੁਧਿਆਣਾ: ਸਰਾਭਾ ਨਗਰ ਪੁਲਿਸ ਸਟੇਸ਼ਨ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਸਥਿਤ ਇੱਕ ਮੋਬਾਇਲ ਸ਼ੋਅਰੂਮ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਉਨ੍ਹਾਂ ਦੇ ਸ਼ੋਅਰੂਮ ਦੇ ਵਿੱਚ ਪਏ ਸਾਰੇ ਹੀ ਮੋਬਾਇਲ ਲੈਪਟਾਪ ਅਤੇ ਕੈਸ਼ ਚੋਰੀ ਕਰਕੇ ਫ਼ਰਾਰ ਹੋ ਗਏ।
ਦੁਕਾਨਦਾਰ ਨੇ ਦੱਸਿਆ ਕਿ ਅਗਸਤ ਮਹੀਨੇ ਵਿਚ ਹੀ ਉਨ੍ਹਾਂ ਨੇ ਦੁਕਾਨ ਖੋਲ੍ਹੀ ਸੀ ਇਹ ਸੈਮਸੰਗ ਦਾ ਸ਼ੋਅਰੂਮ ਹੈ।ਜਿਥੇ ਚੋਰਾਂ ਨੇ ਇਸ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ ਬੜੀ ਆਸਾਨੀ ਨਾਲ ਪਹਿਲਾ ਸ਼ਟਰ ਤੋੜਿਆ ਅਤੇ ਫਿਰ ਅੰਦਰ ਵੜ ਗਏ। ਅੰਦਰ ਦਾਖ਼ਲ ਹੁੰਦਿਆਂ ਹੀ ਉਨ੍ਹਾਂ ਨੇ ਆਸਾਨੀ ਦੇ ਨਾਲ ਸਾਰੇ ਲਾਕਰ ਤੋੜ ਕੇ ਮਹਿੰਗੇ ਮੋਬਾਇਲ ਚੋਰੀ ਕਰ ਲਏ। ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਪੀੜਤ ਦੁਕਾਨਦਾਰ ਨੇ ਦੱਸਿਆ ਕਿ ਅੰਦਾਜ਼ਨ 38 ਇੱਕ ਲੱਖ ਰੁਪਏ ਦੇ ਕਰੀਬ ਦਾ ਸਾਮਾਨ ਚੋਰੀ ਕਰ ਕੇ ਮੁਲਜ਼ਮ ਲੈ ਗਏ ਹਨ। ਉਨ੍ਹਾਂ ਕਿਹਾ ਕਿ ਨਾਲ ਵਾਲੀ ਦੁਕਾਨ ਤੇ ਜੋ ਮਿਸਤਰੀ ਲੱਗੇ ਹੋਏ ਹਨ। ਉਨ੍ਹਾਂ ਨੇ ਹੀ ਸਾਨੂੰ ਇਸ ਸਬੰਧੀ ਇਤਲਾਹ ਦਿੱਤੀ ਸੀ।ਜਦੋਂ ਉਹ ਆਏ ਤਾਂ ਅੰਦਰ ਸ਼ਟਰ ਟੁੱਟਾ ਹੋਇਆ ਸੀ। ਜੋ ਵੀ ਮਹਿੰਗੇ ਮੋਬਾਈਲ ਸਨ। ਸਾਰੇ ਹੀ ਚੋਰੀ ਕਰ ਕੇ ਚੋਰ ਨਾਲ ਲੈ ਗਏ।