ਲੁਧਿਆਣਾ: ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਿਸ ਕਰਕੇ ਰੇਲਵੇ ਵਿਭਾਗ ਵੱਲੋਂ ਟਰੇਨਾਂ ਵਿਚ ਕਟੌਤੀ ਕੀਤੀ ਗਈ ਸੀ। ਪਰ ਹੁਣ ਲੁਧਿਆਣਾ ਤੋਂ 36 ਟ੍ਰੇਨਾਂ ਮੁੜ ਤੋਂ ਚੱਲਣ ਲੱਗੀਆਂ ਹਨ। ਜਿਸ ਕਰਕੇ ਯਾਤਰੀਆਂ ਨੂੰ ਹੁਣ ਕਾਫ਼ੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ।
ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਫਿਰੋਜ਼ਪੁਰ ਮੰਡਲ ਵੱਲੋਂ ਕਿਹਾ ਗਿਆ ਕਿ ਵਿਸ਼ੇਸ਼ ਟਰੇਨਾਂ ਵੀ ਚਲਾਈਆਂ ਜਾ ਰਹੀਆਂ ਹਨ। ਜਿਸ ਦੀਆਂ ਬੁਕਿੰਗਾਂ ਵੀ ਸ਼ੁਰੂ ਹੋ ਗਈਆਂ ਹਨ। ਹੁਣ ਆਨਲਾਈਨ ਦੇ ਨਾਲ ਮੋਬਾਇਲ ਐਪ ਤੇ ਵੀ ਟਿਕਟਾਂ ਬੁੱਕ ਹੋਣਗੀਆਂ। ਰੇਲਵੇ ਸਟੇਸ਼ਨ ਆ ਕੇ ਤੁਸੀਂ ਆਪਣੀ ਰਿਜ਼ਰਵੇਸ਼ਨ ਵੀ ਕਰਵਾ ਸਕਦੇ ਹੋ। ਰਾਖਵੀਆਂ ਟਿਕਟਾਂ ਲਈ ਟਿਕਟ ਕਾਊਂਟਰ ਖੋਲ੍ਹ ਦਿੱਤੇ ਗਏ ਹਨ।